32.8 C
Delhi
Sunday, April 28, 2024
spot_img
spot_img

ਅਮਰੀਕਾ ਵਿਚ 2 ਦਿਨਾਂ ਵਿਚ ਵਾਪਰਿਆ ਦੂਜਾ ਵੱਡਾ ਰੇਲ ਹਾਦਸਾ

ਸੈਕਰਾਮੈਂਟੋ, 28 ਜੂਨ, 2022 (ਹੁਸਨ ਲੜੋਆ ਬੰਗਾ)
ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਐਮਟਰੈਕ ਯਾਤਰੀ ਰੇਲ ਗੱਡੀ ਮਿਸੌਰੀ ਦੇ ਦਿਹਾਤੀ ਖੇਤਰ ਵਿਚ ਪੱਟੜੀ ਉਪਰ ਖੜੇ ਇਕ ਟਰੱਕ ਨਾਲ ਟਕਰਾ ਕੇ ਰੇਲ ਪੱਟੜੀ ਤੋਂ ਲੱਥ ਗਈ ਜਿਸ ਦੇ ਸਿੱਟੇ ਵਜੋਂ ਘੱਟੋ ਘੱਟ 3 ਵਿਅਕਤੀਆਂ ਦੀ ਮੌਤ ਹੋ ਗਈ ਤੇ ਅਨੇਕਾਂ ਹੋਰ ਜਖਮੀ ਹੋ ਗਏ। ਦੋ ਦਿਨਾਂ ਵਿਚ ਅਮਰੀਕਾ ਵਿਚ ਵਾਪਰਿਆ ਇਹ ਵੱਡਾ ਦੂਜਾ ਰੇਲ ਹਾਦਸਾ ਹੈ।

ਇਕ ਦਿਨ ਪਹਿਲਾਂ ਬਰੈਂਟਵੁੱਡ, ਕੈਲੀਫੋਰਨੀਆ ਵਿਚ ਯਾਤਰੀ ਰੇਲ ਗੱਡੀ ਇਕ ਕਾਰ ਨੂੰ 60 ਫੁੱਟ ਤੱਕ ਘਸੀਟ ਕੇ ਲੈ ਗਈ ਸੀ ਜਿਸ ਵਿਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਸੀ 3 ਹੋਰ ਜਖਮੀ ਹੋ ਗਏ ਸਨ ਹਾਲਾਂ ਕਿ ਗੱਡੀ ਵਿਚ ਸਵਾਰ 80 ਯਾਤਰੀ ਵਾਲ ਵਾਲ ਬਚ ਗਏ ਸਨ।

ਤਾਜਾ ਵਾਪਰੇ ਰੇਲ ਹਾਦਸੇ ਬਾਰੇ ਮਿਸੌਰੀ ਸਟੇਟ ਹਾਈ ਵੇਅ ਪੈਟਰੋਲ ਦੇ ਲੋਕ ਸੰਪਰਕ ਅਧਿਕਾਰੀ ਜਸਟਿਨ ਜੂਨ ਨੇ ਦਸਿਆ ਕਿ ਰੇਲ ਗੱਡੀ ਦੇ 8 ਵਿਚੋਂ 7 ਡੱਬੇ ਪੱਟੜੀ ਤੋਂ ਉਤਰ ਗਏ। ਉਨਾਂ ਕਿਹਾ ਕਿ ਮਾਰੇ ਗਏ 2 ਲੋਕ ਗੱਡੀ ਵਿਚ ਸਵਾਰ ਸਨ ਜਦ ਕਿ ਇਕ ਵਿਅਕਤੀ ਟਰੱਕ ਵਿਚ ਸੀ। ਹਾਦਸਾ ਮੈਨਡਨ, ਮਿਸੌਰੀ ਵਿਖੇ ਵਾਪਰਿਆ।

ਹਾਲਾਂ ਕਿ ਹਾਦਸੇ ਵਿਚ ਜਖਮੀ ਹੋਏ ਲੋਕਾਂ ਦੀ ਅਸਲ ਗਿਣਤੀ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਪਰੰਤੂ ਦਰਜਨਾਂ ਲੋਕਾਂ ਦੇ ਜਖਮੀ ਹੋਣ ਦੀ ਰਿਪੋਰਟ ਹੈ। ਮਿਸੌਰੀ ਸਟੇਟ ਹਾਈਵੇਅ ਗਸ਼ਤੀ ਟੀਮ ਦੇ ਇਕ ਹੋਰ ਅਧਿਕਾਰੀ ਏਰਿਕ ਬਰਾਊਨ ਅਨੁਸਾਰ ਜਖਮੀਆਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰੰਤੂ ਹਸਪਤਾਲਾਂ ਦੀ ਰਿਪੋਟਰ ਅਨਸਾਰ 40 ਤੋਂ ਵਧ ਜਖਮੀ ਇਲਾਜ ਅਧੀਨ ਹਨ।

ਬਰਾਊਨ ਨੇ ਕਿਹਾ ਹੈ ਕਿ ਇਹ ਹਾਦਸਾ ਬਿਨਾਂ ਲਾਈਟਾਂ ਵਾਲੀ ਬਜਰੀ ਨਾਲ ਬਣੀ ਸੜਕ ਉਪਰ ਵਾਪਰਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਕਿਹਾ ਹੈ ਕਿ ਹਾਦਸੇ ਦੀ 14 ਮੈਂਬਰੀ ਟੀਮ ਜਾਂਚ ਕਰ ਰਹੀ ਹੈ। ਬੋਰਡ ਦੀ ਚੇਅਰਵੋਮੈਨ ਜੈਨੀਫਰ ਹੋਮੈਂਡੀ ਨੇ ਕਿਹਾ ਹੈ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਟਰੱਕ ਰੇਲ ਪੱਟੜੀ ਉਪਰ ਕਿਉਂ ਖੜਾ ਸੀ।

ਉਸ ਵਿਚ ਕੋਈ ਤਕਨੀਕੀ ਨੁਕਸ ਪੈ ਗਿਆ ਸੀ ਜਾਂ ਕੋਈ ਹੋਰ ਕਾਰਨ ਸੀ। ਇਸ ਬਾਰੇ ਜਾਂਚ ਉਪਰੰਤ ਹੀ ਪਤਾ ਲੱਗ ਸਕੇਗਾ। ਉਨਾਂ ਕਿਹਾ ਕਿ ਰੇਲ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਅਜੇ ਉਸ ਦਾ ਪੱਟੜੀ ਉਪਰ ਪਰਤਨਾ ਸੰਭਵ ਨਹੀਂ ਹੈ।

ਉਨਾਂ ਕਿਹਾ ਕਿ ਮੌਕੇ ਉਪਰੋਂ ਸਬੂਤ ਇਕੱਠੇ ਕਰ ਲਏ ਗਏ ਹਨ ਤੇ ਹਾਦਸੇ ਦੀ ਜਾਂਚ ਉਪਰੰਤ ਛੇਤੀ ਹੀ ਕੋਈ ਸਿੱਟਾ ਕੱਢ ਲਿਆ ਜਾਵੇਗਾ। ਜਖਮੀਆਂ ਨੂੰ ਹਸਪਤਾਲਾਂ ਵਿਚ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਮੱਦਦ ਲਈ ਗਈ ਜਿਨਾਂ ਵਿਚ ਹਰ ਤਰਾਂ ਦੀ ਮੁੱਢਲੀ ਸਹਾਇਤਾ ਤੇ ਹੋਰ ਡਾਕਟਰੀ ਮੱਦਦ ਮੌਜੂਦ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION