ਅੱਜ-ਨਾਮਾ
ਅਫਸਰ ਪੁਲਸ ਦਾ ਇੱਕ ਸੀ ਬਹੁਤ ਵੱਡਾ,
ਫੜਿਆ ਪੁਲਸ ਨੇ ਆਪ ਫਿਰ ਅੱਜ ਬੇਲੀ।
ਬਹਾਨੇ ਜਾਂਚ ਦੇ ਸੱਦ ਕੇ ਪਕੜ ਲਿਆ ਈ,
ਜੀਹਨੇ ਕੀਤਾ ਨਹੀਂ ਕਦੇ ਕੁਝ ਚੱਜ ਬੇਲੀ।
ਰਿਸ਼ਵਤ ਖਾਣ ਲਈ ਪੱਟਦਾ ਰਿਹਾ ਧੂੜਾਂ,
ਦੌਲਤਾਂ ਜੋੜ ਵੀ ਸਕਿਆ ਨਾ ਰੱਜ ਬੇਲੀ।
ਪੁੱਠੇ ਕੰਮ ਵੀ ਕਰਦਾ ਸੀ ਬਹੁਤ ਸੁਣਿਆ,
ਕੀਤਾ ਪਾਪ ਫਿਰ ਹੋਇਆ ਨਾ ਕੱਜ ਬੇਲੀ।
ਜਿਹੜੇ ਪੁਲਸੀਏ ਸਲੂਟ ਰਹੇ ਮਾਰਦੇ ਸੀ,
ਉਸ ਨੂੰ ਵੇਖ ਚਟਕਾਰੇ ਕਈ ਲੈਣਗੇ ਈ।
ਲੈ-ਲੈ ਰਿਸ਼ਵਤਾਂ ਜਿਹੜੇ ਸਨ ਨੋਟ ਜੋੜੇ,
ਕੱਢ-ਕੱਢ ਦੇਣੇ ਵਕੀਲਾਂ ਨੂੰ ਪੈਣਗੇ ਈ।
-ਤੀਸ ਮਾਰ ਖਾਂ
ਅਕਤੂਬਰ 07, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ