31.1 C
Delhi
Monday, May 6, 2024
spot_img
spot_img

ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਜਨਮ ਦਿਨ ਮੌਕੇ ਆਂਗਨਵਾੜੀ ਲਈ ਪੱਖਾ, ਕਮੇਟੀ ਹਾਲ ਲਈ ਕੁਰਸੀਆਂ ਅਤੇ ਇਕ ਪਰਿਵਾਰ ਨੂੰ ਲੈਟਰ ਪੁਆਉਣ ’ਚ ਕੀਤੀ ਮਦਦ

ਯੈੱਸ ਪੰਜਾਬ
ਰਾਜਪੁਰਾ, 23 ਅਗਸਤ, 2021 –
ਰਾਜਪੁਰਾ ਦੇ ਸਮਾਜ ਸੇਵੀ ਅਧਿਆਪਕ ਰਾਜਿੰਦਰ ਚਾਨੀ ਨੇ ਆਪਣੇ 48ਵੇਂ ਜਨਮਦਿਨ ਮੌਕੇ ਵਿਲੱਖਣ ਕਾਰਜ ਕਰਦਿਆਂ ਨੌਜਵਾਨਾਂ ਲਈ ਮਿਸਾਲ ਪੇਸ਼ ਕੀਤੀ।

ਇਸ ਮੌਕੇ ਜਿਥੇ ਨਵਯੁੱਗ ਕਾਲੋਨੀ ਦੀ ਆਂਗਣਵਾੜੀ ਲਈ ਇੱਕ ਛੱਤ ਵਾਲਾ ਪੱਖਾ ਦਿੱਤਾ ਉਥੇ ਹੀ ਕਮੀਯੂਨਿਟੀ ਹਾਲ ਵਿੱਚ ਬੈਠਣ ਲਈ 20 ਕੁਰਸੀਆਂ ਵੀ ਦਾਨ ਕੀਤੀਆਂ।

ਇਸਦੇ ਨਾਲ ਹੀ ਧਮੌਲੀ ਪਿੰਡ ਦੀ ਲੋੜਵੰਦ ਭੈਣ ਦੇ ਘਰ ਦੀ ਛੱਤ ਪੱਕੀ ਕਰਵਾਉਣ ਲਈ ਲੈਂਟਰ ਪੁਆਉਣ ਵਿੱਚ ਆਪ ਅਤੇ ਸਾਥੀ ਅਧਿਆਪਕਾਂ ਅਤੇ ਦੋਸਤਾਂ ਦੇ ਸਹਿਯੋਗ ਨਾਲ ਵਿੱਤੀ ਮਦਦ ਕੀਤੀ।

ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਰਾਜਿੰਦਰ ਸਿੰਘ ਚਾਨੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ।

ਰਾਜਿੰਦਰ ਸਿੰਘ ਚਾਨੀ ਨੇ ਕਿਹਾ ਕਿ ਇਹ ਜਨਮ ਦਿਨ ਉਹਨਾਂ ਵੱਲੋਂ ਸਮਾਜ ਦੀ ਸੇਵਾ ਦੇ ਨਾਮ ਸੀ। ਉਹਨਾਂ ਕਿਹਾ ਕਿ ਇਸ ਜਨਮਦਿਨ ਲਈ ਉਹਨਾਂ ਸਭ ਦਾ ਧੰਨਵਾਦ ਕਰਦੇ ਹਨ ਜਿਹੜੇ ਸਕੇ-ਸੰਬੰਧੀਆਂ, ਦੋਸਤਾਂ-ਮਿੱਤਰਾਂ, ਅਧਿਆਪਕ ਸਾਥੀਆਂ ਨੇ ਵਧਾਈ ਸੰਦੇਸ਼ ਭੇਜੇ ਹਨ। ਸ੍ਰੀ ਚਾਨੀ ਨੇ ਕਿਹਾ ਕਿ ਹਰ ਸਫ਼ਲ ਵਿਅਕਤੀ ਨੂੰ ਜਨਮਦਿਨ ਸਮਾਜ ਸੇਵਾ ਦੇ ਲੇਖੇ ਲਾਉਣਾ ਚਾਹੀਦਾ ਹੈ ਇਸ ਨਾਲ ਅਛਾਈ ਵਧਦੀ ਹੈ।

ਉਹਨਾਂ ਨਾਲ ਲੈਂਟਰ ਪੁਆਉਣ ਸਮੇਂ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION