ਯੈੱਸ ਪੰਜਾਬ
ਚੰਡੀਗੜ੍ਹ, 2 ਅਪ੍ਰੈਲ, 2022 (ਰਾਜਕੁਮਾਰ ਸ਼ਰਮਾ)
ਭਾਰਤ ਪਾਕਿਸਤਾਨ ਸੀਮਾ ਦੀ ਸੰਯੁਕਤ ਸੀਮਾ ਅਟਾਰੀ ਬਾਗਾ ਬਾਰਡਰ ’ਤੇ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਲਗਾਤਾਰ ਵੱਧ ਰਹੀ ਗਰਮੀ ਦੇ ਚਲਦੇ ਇਹ ਬਦਲਾਅ ਕੀਤਾ ਗਿਆ ਹੈ।
ਇਸ ’ਤੇ ਭਾਰਤ ਵਲੋਂ ਬੀ. ਐਸ. ਐਫ. ਅਤੇ ਪਾਕ ਰੇਂਜਰਾਂ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਅਟਾਰੀ ਬਾਗਾ ਬਾਰਡਰ ’ਤੇ ਰੋਜ਼ਾਨਾ ਸ਼ਾਮ ਹੋਣ ਵਾਲੀ ਰੀਟ੍ਰੀਟ ਸੈਰਾਮਨੀ ਨੂੰ ਦੇਖਣ ਲਈ ਹਜਾਰਾਂ ਦੀ ਸੰਖਿਆ ਵਿਚ ਲੋਕ ਆਉਂਦੇ ਹਨ। ਪਾਕ ਰੇਂਜਰ ਅਤੇ ਬੀ. ਐਸ. ਐਫ. ਦੇ ਜਵਾਨ ਦੋਨੋਂ ਪਾਸੇ ਆਪਣੇ ਆਪਣੇ ਦੇਸ਼ਾਂ ਦੇ ਬਾਰਡਰਾਂ ਵਿਚ ਆਪਣੇ ਆਪਣੇ ਝੰਡਿਆਂ ਨੂੰ ਸਲਾਮੀ ਦੇ ਕੇ ਉਤਾਰਦੇ ਹਨ। ਇਹ ਰਸਤ ਸੂਰਜ ਡੁੱਬਣ ਦੌਰਾਨ ਕੀਤੀ ਜਾਂਦੀ ਹੈ। ਇਸ ਮੌਕੇ ਦੋਨਾਂ ਦੇਸ਼ਾਂ ਵਲੋਂ ਸੱਭਿਆਚਾਰਕ ਸਮਾਗਮ ਦਾ ਵੀ ਆਯੋਜਨ ਕੀਤਾ ਜਾਂਦਾ ਹੈ।
ਜੀਰੋ ਲਾਈਨ ’ਤੇ ਹੋਣ ਵਾਲੇ ਇਸ ਰੋਜ਼ਾਨਾ ਸਮਾਗਮ ਦਾ ਆਯੋਜਨ ਪਹਿਲਾਂ ਸ਼ਾਮ 5:30 ਵਜੇ ਕੀਤਾ ਜਾਂਦਾ ਸੀ ਪਰ ਧੁੱਪ ਤੇਜ ਹੋਣ ਅਤੇ ਸੂਰਜ ਛਿਪਣ ਦਾ ਸਮਾ ਬਦਲਣ ਕਾਰਨ ਹੁਣ ਇਹ ਰਸਮ ਸ਼ਾਮ 6 ਵਜੇ ਕੀਤੀ ਜਾਵੇਗੀ। ਬੀ. ਐਸ. ਐਫ. ਨੇ ਇਥੇ ਆਉਣ ਵਾਲੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਸਮਾਗਮ ਵਾਲੀ ਥਾਂ ’ਤੇ ਕਿਸੇ ਤਰ੍ਹਾਂ ਦਾ ਸਾਮਾਨ ਲਏ ਬਗੈਰ ਸ਼ਾਮ 5 ਵਜੇ ਤੱਕ ਪਹੁੰਚਣ, ਤਾਂ ਕਿ ਰੀਟ੍ਰੀਟ ਸੈਰਾਮਨੀ ਵਿਚ ਸ਼ਾਮ ਹੋਣ ਵਾਲੇ ਲੋਕਾਂ ਨੂੰ ਸਹੀ ਥਾਂ ਮਿਲ ਸਕੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ