31.7 C
Delhi
Monday, May 6, 2024
spot_img
spot_img

ਅਕਾਲੀ-ਬਸਪਾ ਸਮਝੌਤੇ ਤਹਿਤ ਸੀਟਾਂ ਦੀ ਵੰਡ ’ਤੇ ਟਿੱਪਣੀ ਲਈ ਰਵਨੀਤ ਸਿੰਘ ਬਿੱਟੂ ਨੇ ਮੁਆਫ਼ੀ ਮੰਗੀ, ਐਸ.ਸੀ. ਕਮਿਸ਼ਨ ਨੂੰ ਦਿੱਤਾ ਲਿਖ਼ਤੀ ਮੁਆਫ਼ੀਨਾਮਾ

ਯੈੱਸ ਪੰਜਾਬ
ਚੰਡੀਗੜ੍ਹ 28 ਜੂਨ, 2021:
ਅਕਾਲੀ ਦਲ ਅਤੇ ਬਸਪਾ ਵਿਚਾਲੇ ਹੋਏ ਗਠਜੋੜ ਤਹਿਤ ਦੋਹਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ’ਤੇ ਟਿੱਪਣੀ ਕਰਕੇ ਵਿਵਾਦ ਵਿੱਚ ਘਿਰੇ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ: ਰਵਨੀਤ ਸਿੰਘ ਬਿੱਟੂ ਨੇ ਐਸ.ਸੀ. ਕਮਿਸ਼ਨ ਕੋਲ ਇਸ ਸੰਬੰਧ ਵਿੱਚ ਲਿਖ਼ਤੀ ਮੁਆਫ਼ੀਨਾਮਾ ਪੇਸ਼ ਕਰ ਦਿੱਤਾ ਹੈ।

ਇਹ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ 21 ਜੂਨ 2021 ਨੂੰ ਪੇਸ਼ੀ ਦੌਰਾਨ ਸ: ਬਿੱਟੂ ਨੇ ਆਪਣਾ ਪੱਖ ਰੱਖ਼ਿਆ ਸੀ ਪਰ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਲਿਖ਼ਤੀ ਵਿੱਚ ਆਪਣਾ ਪੱਖ ਪੇਸ਼ ਕਰਨ।

ਉਹਨਾਂ ਦੱਸਿਆ ਕਿ ਆਪਣੇ ਪੱਤਰ ਵਿੱਚ ਸ: ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹਨਾਂ ਦਾ ਕਦੇ ਵੀ ਇਸ ਤਰ੍ਹਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗ਼ਲਤ ਭਾਵਨਾ ਵਾਲਾ ਬਿਆਨ ਦੇਣ ਅਤੇ ਜੇਕਰ ਉਹਨਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਬਿਨਾਂ ਸ਼ਰਤ ਮੁਆਫ਼ੀ ਮੰਗਦੇ ਹਨ।

ਯਾਦ ਰਹੇ ਕਿ ਸ:ਬਿੱਟੂ ਦੇ ਉਕਤ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸ: ਬਿੱਟੂ ਦੇ ਬਿਆਨ ਦੀ ਕਰੜੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਖਿਲਾਫ਼ ਮਾਮਲੇ ਦਰਜ ਕਰਨ ਲਈ ਸ਼ਿਕਾਇਤਾਂ ਪੁਲਿਸ ਪਾਸ ਵੀ ਦਿੱਤੀਆਂ ਗਈਆਂ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION