41.1 C
Delhi
Sunday, May 19, 2024
spot_img
spot_img

ਰੁਜ਼ਗਾਰ ਲਈ 35 ਦਿਨਾਂ ਤੋਂ ਟੈਂਕੀ ਤੇ ਡਟਿਆ ਹੋਇਆ ਹੈ ਮਨੀਸ਼ ਫਾਜ਼ਿਲਕਾ, ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਅਤੇ ਟੈਂਕੀ ਨੇੜੇ ਪੱਕਾ ਮੋਰਚਾ ਜਾਰੀ

ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 25 ਸਤੰਬਰ, 2021:
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਰੁਜ਼ਗਾਰ ਸੰਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਸਰਕਾਰ ਖਿਲਾਫ਼ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ।

ਜਿਕਰਯੋਗ ਹੈ ਕਿ ਇੱਕ ਮੁਨੀਸ਼ ਫਾਜ਼ਿਲਕਾ ਬੇਰੁਜ਼ਗਾਰ 21 ਅਗਸਤ ਤੋਂ ਸੰਗਰੂਰ ਸਰਕਾਰੀ ਹਸਪਤਾਲ ਦੀ ਟੈਂਕੀ ਤੇ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਵੱਡੀ ਗਿਣਤੀ ਚ ਅਸਾਮੀਆਂ ਦੀ ਮੰਗ ਲਈ ਚੜਿਆ ਹੋਇਆ ਹੈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਪੱਕਾ ਧਰਨਾ ਜਾਰੀ ਹੇੈ।

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਸਾਰੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦਿੱਤਾ ਭਰੋਸਾ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਹੀ ਲਾਰਾ ਨਿਕਲਿਆ ਤਾਂ ਬੇਰੁਜ਼ਗਾਰ ਨਵੇਂ ਬਣੇ ਮੁੱਖ ਮੰਤਰੀ ਦਾ ਘਿਰਾਓ ਕਰ ਕੇ ਪੱਕੇ ਤੌਰ ਤੇ ਮੋਰਚਾ ਲਗਾਉਣਗੇ।

ਇਸ ਮੌਕੇ ਅਮਨ ਸੇਖਾ, ਬੇਬੀ ਪਾਤੜਾਂ, ਕੁਲਦੀਪ ਕੌਰ ਪਾਤੜਾਂ, ਹਰਪ੍ਰੀਤ ਕੌਰ ਚੌਂਦਾ, ਸੁਖਵੀਰ ਕੌਰ ਅਮਰਗੜ੍ਹ, ਰਾਜਕਿਰਨ ਕੌਰ ਬਠਿੰਡਾ, ਨਰਪਿੰਦਰ ਕੌਰ ਬਠਿੰਡਾ, ਅਵਤਾਰ ਭੁੱਲਰਹੇੜੀ, ਮਨਦੀਪ ਭੱਦਲਵੱਢ, ਕੁਲਦੀਪ ਸਿੰਘ ਖੜਿਆਲ, ਸੰਦੀਪ ਸਿੰਘ ਘੁਬਾਇਆ, ਕ੍ਰਿਸ਼ਨ ਸਿੰਘ ਘੁਬਾਇਆ, ਪ੍ਰਸ਼ੋਤਮ ਸਿੰਘ ਘੁਬਾਇਆ, ਪਲਵਿੰਦਰ ਸਿੰਘ ਘੁਬਾਇਆ, ਕਰਨੈਲ ਘੁਬਾਇਆ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION