44 C
Delhi
Sunday, May 19, 2024
spot_img
spot_img

ਰਵੀਇੰਦਰ ਸਿੰਘ ਨੇ ਡਾ. ਅਜਨਾਲਾ ਵੱਲੋਂ ਬਾਦਲਾਂ ਖਿਲਾਫ ਖੋਲੇ ਮੋਰਚੇ ਦੀ ਕੀਤੀ ਸ਼ਲਾਘਾ

ਯੈੱਸ ਪੰਜਾਬ
ਚੰਡੀਗੜ, 8 ਅਪ੍ਰੈਲ, 2022:
ਅਕਾਲੀ-ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਸਾਬਕਾ ਲੋਕ-ਸਭਾ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦੀ ਸ਼ਲਾਘਾ ਕੀਤੀ ਜਿੰਨਾ ਗੁਰੁ-ਪੰਥ ਹਿਤਾਂ ਲਈ ਬਾਦਲ ਪਰਿਵਾਰ ਨੂੰ ਉਲਾਂਭੇ ਹੋਣ ਵਾਸਤੇ ਜ਼ੋਰ ਦਿੰਦਿਆਂ ਕਿਹਾ ਕਿ ਸਮੂਹ ਪਾਰਟੀ ਵਰਕਰ ਮੰਗ ਕਰ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕੇ ।

ਸਾਬਕਾ ਮੰਤਰੀ ਅਤੇ ਦੋ ਵਾਰ ਲੋਕ-ਸਭਾ ਮੈਂਬਰ ਰਹੇ ਡਾ.ਰਤਨ ਸਿੰਘ ਅਜਨਾਲਾ ਨੇ ਸਪਸ਼ਟ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਅਤੇ ਪੰਥ ਨੇ ਨਕਾਰ ਦਿਤਾ ਹੈ ਤੇ ਦੋ ਵਾਰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।

ਸ਼੍ਰੋਮਣੀ ਅਕਾਲੂ ਦਲ ਦੇ ਮੰਨੇ-ਪ੍ਰਮੰਨੇ ਨੇਤਾ ਡਾ. ਅਜਨਾਲਾ ਦੀ ਤਾਰੀਫ ਕਰਦਿਆਂ ਕਿਹਾ ਕਿ ਉਨਾ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਨੂੰ ਬੜੇ ਨੇੜੇ ਹੋ ਕੇ ,ਧਾਰਮਿਕ ਅਤੇ ਰਾਜਸੀ ਪੱਖੋਂ ਵੇਖਿਆ ਹੈ ਕਿ ਪਾਰਟੀ ਅਤੇ ਪੰਥ ਪ੍ਰਤੀ ਉਹ ਕਦੇ ਵੀ ਗੰਭੀਰ ਨਹੀਂ ਰਹੇ ਅਤੇ ਸੀਨੀਅਰ ਲੀਡਰਸ਼ਿਪ ਨੁੱਕਰੇ ਲਾਉਣ ਲਈ ਹਰ ਸੰਭਵ ਯਤਨ ਕੀਤਾ ਤਾਂ ਜੋ ਸੁਖਬੀਰ ਸਿੰਘ ਬਾਦਲ ਹੀ ਸ਼ਹੀੌਦਾਂ ਦੀ ਜੱਥੇਬੰਦੀ, ਵੰਸ਼ਵਾਦ ਵਿਚ ਹੀ ਘਿਰੀ ਰਹੇ ।

ਸਾਬਕਾ ਸਪੀਕਰ ਨੇ ਸ਼੍ਰੋਮਣੀ ਅਕਾਲੀ ਦੀ ਲੀਡਰਸ਼ਿਪ ,ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਅਤੇ ਕੌਮ ਦੇ ਭੱਖਦੇ ਮੱਸਲਿਆਂ ਲਈ,ਬਾਦਲਾਂ ਵਿਰੁਧ ਅਵਾਜ਼ ਬੁਲੰਦ ਕਰਨ ਤਾਂ ਜੋ ਨਵੀਂ ਲੀਡਰਸ਼ਿਪ ਦਾ ਗਠਨ ਕਰਕੇ ਸਿੱਖ ਵਿਰੋਧੀ ਸ਼ਕਤੀਆਂ ਨੂੰ ਭਾਂਜ ਦਿੱਤੀ ਜਾ ਸਕੇ ।

ਰਵੀਇੰਦਰ ਸਿੰਘ ਕਿਹਾ ਕਿ ਸੂਬੇ ਨੂੰ ਨਿਘਲਣ ਅਤੇ ਪੰਥ ਨੂੰ ਤਬਾਹ ਕਰਨ ਲਈ ,ਪਿਛਲੇ 20 ਸਾਲ ਤੋਂ ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਸਰਗਰਮ ਹਨ ਪਰ ਬਾਦਲਾਂ ਘੇਸ ਮਾਰਨ ਤੇ ਸਤਾ ਹੰਢਾਉਣ ਨੂੰ ਤਰਜ਼ੀਹ ਦਿਤੀ।ਅਕਾਲੀ ਨੇਤਾ ਰਵੀਇੰਦਰ ਕਿਹਾ ਕਿ ਬਾਦਲਾਂ ਤੋਂ ਸਿੱਖ ਸੰਸਥਾਵਾਂ ਬਚਾਉਣ ਵੱਖ –ਵੱਖ ਅਕਾਲੀ ਨੇਤਾਵਾਂ ਤੱਕ ਪਹੁੰਚ ਕੀਤੀ ਜਾ ਰਹੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION