ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2021:
ਸਾਲ 2010 ਵਿੱਚ, ਪੰਜਾਬੀ ਸੰਗੀਤ ਉਦਯੋਗ ਦੇ ਰੌਕਸਟਾਰ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਪਾਲੀਵੁੱਡ ਵਿੱਚ ਆਪਣੀ ਮੁੱਖ ਸ਼ੁਰੂਆਤ ਕੀਤੀ। ਜਿਸਨੇ ਪੰਜਾਬੀ ਫਿਲਮਾਂ ਵਿੱਚ ਨਵੇਂ ਰੰਗ ਬਿਖੇਰੇ ਸਨ ਅਤੇ ਜਿਸਨੇ ਪੰਜਾਬੀ ਫਿਲਮਾਂ ਨੂੰ ਨਵੇਂ ਪੈਮਾਨੇ ਤੇ ਲੈ ਗਏ ਸੀ ।
ਇੱਕ ਦਹਾਕੇ ਬਾਅਦ, ਉਸੇ ਜਾਦੂ ਨੂੰ ਮੁੜ ਬਿਖਰਨ ਲਈ, ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਆਗਾਮੀ ਪੰਜਾਬੀ ਫਿਲਮ ‘ਪਾਣੀ ਚ ਮਧਾਣੀ’ ਨਾਲ ਦੁਬਾਰਾ ਸਕ੍ਰੀਨ ਸਾਂਝੀ ਕਰਨ ਲਈ ਤਿਆਰ ਹਨ| ਇਸ ਤੋਂ ਇਲਾਵਾ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਫਟੇ ਦਿੰਦੇ ਚੱਕ ਪੰਜਾਬੀ ਅਤੇ ਸਨੋਮੈਨ ਸਮੇਤ ਕਈ ਪ੍ਰੋਜੈਕਟਾਂ ਵਿੱਚ ਇਕੱਠੇ ਨਜ਼ਰ ਆਉਣਗੇ।
ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਵੱਲੋਂ ‘ਪਾਣੀ ਚ ਮਧਾਣੀ’ ਫਿਲਮ 5 ਨਵੰਬਰ 2021 ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ, ਜੋ ਕਿ ਹਾਸੇ, ਡਰਾਮੇ ਅਤੇ ਪਿਆਰ ਦੀ ਧਮਾਕੇਦਾਰ ਪੰਡ ਹੈ ਜਿਸ ਵਿਚ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਇੱਕ ਵੱਖਰੀ ਸੋਚ ਵਾਲੇ ਨਿਰਦੇਸ਼ਕ, ਵਿਜੇ ਕੁਮਾਰ ਅਰੋੜਾ (ਦਾਦੂ ) ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਨੀ ਰਾਜ ਅਤੇ ਡਾ: ਪ੍ਰਭਜੋਤ ਸਿੱਧੂ (ਸਿਆਟਲ, ਯੂ ਐਸ ਏ) ਨੇ ਇਸ ਫਿਲਮ ਦਾ ਨਿਰਮਾਣ ਕੀਤਾ ਹੈ | ਸੰਗੀਤ ਹੰਬਲ ਮਿਉਜ਼ਿਕ ‘ਤੇ ਰਿਲੀਜ਼ ਕੀਤਾ ਜਾਵੇਗਾ| ਜਤਿੰਦਰ ਸ਼ਾਹ ‘ਪਾਣੀ ਚ ਮਧਾਣੀ’ ਦੇ ਸੰਗੀਤ ਨਿਰਦੇਸ਼ਕ ਹਨ। ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ|
ਇਸ ਪੀਰੀਅਡ ਡਰਾਮੇ ‘ਪਾਣੀ ਚ ਮਧਾਣੀ’ ਦੀ ਕਹਾਣੀ ਇੱਕ ਗਾਇਕ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਕਿਵੇਂ ਉਸਦੀ ਜੇਤੂ ਲਾਟਰੀ ਟਿਕਟ ਗੁੰਮ ਹੋ ਜਾਂਦੀ ਹੈ| ਫਿਰ ਉਸਦੀ ਖੋਜ ਦੇ ਵਿੱਚ ਕਹਾਣੀ ਅੱਗੇ ਵਧਦੀ ਹੈ|
‘ਪਾਣੀ ਚ ਮਧਾਣੀ’ 5 ਨਵੰਬਰ 2021 ਨੂੰ ਸਿਨੇਮਾਘਰਾਂ ਵਿੱਚ ਆਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ