42.8 C
Delhi
Saturday, May 18, 2024
spot_img
spot_img

ਕੋਵਿਡ ਦੇ ਦੌਰ ਵਿੱਚ ਵੀ ਲੁੱਟ ਰਹੇ ਹਨ ਸੀ.ਟੀ. ਸਕੈਨ ਸੈਂਟਰ: ‘ਆਪ’ ਵਿਧਾਇਕ ਜਗਤਾਰ ਹਿੱਸੋਵਾਲ ਨੇ ਸਿਹਤ ਮੰਤਰੀ ਨੂੰ ਪੱਤਰ ਲਿਖ਼ਿਆ

ਯੈੱਸ ਪੰਜਾਬ
ਲੁਧਿਆਣਾ, 12 ਮਈ, 2021 –
ਆਮ ਆਦਮੀ ਪਾਰਟੀ (ਆਪ )ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਪੱਤਰ ਲਿਖ ਕੇ ਨਿੱਜੀ ਸੀਟੀ ਸਕੈਨ ਸੈਂਟਰ ਵੱਲੋਂ ਮਰੀਜਾਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਭੇਜੇ ਪੱਤਰ ਵਿੱਚ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਲਿਖਿਆ ਕਿ ਮੰਡੀ ਮੁਲਾਂਪੁਰ (ਲੁਧਿਆਣਾ) ਵਿਖੇ ਡਾ. ਸਮੀਰ ਗਰਗ ਵੱਲੋਂ ਚਲਾਏ ਜਾਂਦੇ ਏ.ਐਲ.ਐਫ਼.ਏ ਡਾਇਗਨੋਸਟਿਕਜ਼ (ਸੀਟੀ ਸਕੈਨ ਸੈਂਟਰ) ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸੀਟੀ ਸਕੈਨ ਤੇ ਹੋਰ ਐਕਸਰੇਜ਼ ਦੀਆਂ ਨਿਰਧਾਰਤ ਨਾਲੋਂ ਵੱਧ ਫੀਸ ਲਈ ਜਾ ਰਹੀ ਹੈ।

ਉਨ੍ਹਾਂ ਲਿਖਿਆ ਹੈ ਕਿ ਸਰਕਾਰੀ ਹਦਾਇਤਾਂ ਅਨੁਸਾਰ ਕੋਵਿਡ 19 ਦੇ ਪੀੜਤ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਸੀਟੀ ਸਕੈਨ ਦੀ ਫੀਸ 1200 ਤੋਂ 2000 (ਵੱਧ ਤੋਂ ਵੱਧ) ਰੁਪਏ ਨਿਰਧਾਰਤ ਕੀਤੀ ਗਈ ਹੈ, ਪ੍ਰੰਤੂ ਏ.ਐਲ.ਐਫ਼.ਏ ਡਾਇਗਨੋਸਟਿਕਜ਼ ਵੱਲੋਂ ਪੀੜਤਾਂ ਤੋਂ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਫੀਸ ਵਜੋਂ ਵਸੂਲੇ ਜਾ ਰਹੇ ਹਨ। ਜੋ ਕਿ ਸਰਕਾਰੀ ਹਦਾਇਤਾਂ ਦੀ ਉਲੰਘਣਾ ਹੈ।

ਵਿਧਾਇਕ ਜਗਤਾਰ ਸਿੰਘ ਨੇ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਡਾ. ਸਮੀਰ ਗਰਗ ਵੱਲੋਂ ਗਰੀਬ ਲੋਕਾਂ ਦਾ ਖੂਨ ਚੂਸ ਕੇ ਕਾਲਾਬਜ਼ਾਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਡਾ. ਸਮੀਰ ਗਰਗ ਵੱਲੋਂ ਚਲਾਏ ਜਾਂਦੇ ਏ.ਐਲ.ਐਫ਼.ਏ ਡਾਇਗਨੋਸਟਿਕਜ਼ ਮੰਡੀ ਮੁਲਾਂਪੁਰ ਦਾ ਲਾਇਸੈਂਸ ਰੱਦ ਕਰਕੇ ਉਚਿਤ ਕਾਰਵਾਈ ਕੀਤੀ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION