42.8 C
Delhi
Sunday, May 19, 2024
spot_img
spot_img

‘ਆਜਾ ਬਿੱਲੋ ਕੱਠੇ ਨੱਚੀਏ’ ਗੀਤ ਦੇ ਨਾਲ ਚੰਡੀਗੜ੍ਹ ਅੰਮ੍ਰਿਤਸਰ ਸਟਾਇਲ ਵਿੱਚ ਭੰਗੜਾ ਪਾਉਣ ਨੂੰ ਹੋ ਜਾਉ ਤਿਆਰ

ਚੰਡੀਗੜ੍ਹ 11 ਮਈ 2019:

ਪੰਜਾਬੀ ਕਦੇ ਵੀ ਨੱਚਣ ਦਾ ਮੌਕਾ ਨਹੀਂ ਗਵਾਉਂਦੇ ਅਤੇ ਇਹ ਗੱਲ ਫ਼ਿਲਮ ਨਿਰਮਾਤਾਵਾਂ ਵੀ ਬਾਖੂਬੀ ਜਾਣਦੇ ਹਨ। ਇਸੇ ਕਰਕੇ ਉਹਨਾਂ ਦੀ ਇਹ ਕੋਸ਼ਿਸ ਰਹਿੰਦੀ ਹੈ ਕਿ ਫ਼ਿਲਮ ਵਿੱਚ ਕੋਈ ਅਜਿਹਾ ਗਾਣਾ ਜ਼ਰੂਰ ਪਾਇਆ ਜਾਵੇ ਜੋ ਲੋਕਾਂ ਨੂੰ ਨੱਚਣ ਤੇ ਮਜਬੂਰ ਕਰੇ।

ਇਹ ਕਾਰਨ ਹੈ ਕਿ ਅਜਿਹੇ ਗਾਣੇ ਭਾਸ਼ਾ ਅਤੇ ਭੂਗੋਲਿਕ ਵੰਡੀਆਂ ਵੀ ਪਾਰ ਕਰ ਜਾਂਦੇ ਹਨ। ਇਸ ਵਾਰ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦੇ ਨਿਰਮਾਤਾ ਆਪਣੀ ਆਉਣ ਵਾਲੀ ਇਸ ਫ਼ਿਲਮ ਵਿੱਚੋ ਇੱਕ ਭੰਗੜਾ ਗੀਤ ਰਿਲੀਜ਼ ਕਰਨ ਨੂੰ ਤਿਆਰ ਹਨ ਜਿਸਦਾ ਨਾਮ ਹੈ ‘ਆਜਾ ਬਿੱਲੋ ਕੱਠੇ ਨੱਚੀਏ’।

ਗਾਣਾ ਵੇਖਣ ਲਈ ਇੱਥੇ ਕਲਿੱਕ ਕਰੋ

ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿਤੀ ਹੈ ਅਤੇ ਰਿਕੀ ਖਾਨ ਨੇ ਲਿਖਿਆ ਹੈ। ਜਤਿੰਦਰ ਸ਼ਾਹ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਗੀਤ ਦੀ ਵੀਡੀਓ ਵਿੱਚ ਵਿੱਚ ਫ਼ਿਲਮ ਦੇ ਦੋਨੋਂ ਮੁੱਖ ਕਿਰਦਾਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਾਨੂੰ ਖੁੱਦ ਨੱਚਦੇ ਨਜ਼ਰ ਆਉਣਗੇ। ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਗੀਤ ‘ਅੰਬਰਸਰ ਦੇ ਪਾਪੜ’ ਨੇ ਪਹਿਲਾ ਹੀ ਦਰਸ਼ਕਾਂ ਵਿੱਚ ਫ਼ਿਲਮ ਨੂੰ ਲੈਕੇ ਉਤਸ਼ਾਹ ਵਧਾ ਦਿੱਤਾ ਹੈ।

ਗੀਤ ਵਾਰੇ ਬੋਲਦਿਆਂ ਗਾਇਕ-ਐਕਟਰ ਗਿੱਪੀ ਗਰੇਵਾਲ ਨੇ ਕਿਹਾ, “’ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਮੇਰਾ ਇਕ ਮਨਪਸੰਦ ਪ੍ਰਾਜੈਕਟ ਹੈ। ਅਤੇ ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਹ ਕੋਸ਼ਿਸ਼ ਕੀਤੀ ਕਿ ਹਰ ਇਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ,ਬੋਲੀ ਜਾਂ ਸੰਗੀਤ ਹੋਵੇ। ਮੈਂਨੂੰ ਲੱਗਦਾ ਕਿ ਮਿਊਜ਼ਿਕ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਮੈਂਨੂੰ ਯਕੀਨ ਹੈ ਕਿ ‘ਆਜਾ ਬਿੱਲੋ ਕੱਠੇ ਨੱਚੀਏ’ ਗੀਤ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦੇਵੇਗਾ ।

ਕਰਨ ਆਰ ਗੁਲਿਆਨੀ ਦੁਆਰਾ ਡਾਇਰੈਕਟ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ।

ਫ਼ਿਲਮ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਦੁਆਰਾ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।

ਪੂਰੇ ਵਿਸ਼ਵਭਰ ਵਿੱਚ ਇਸ ਫਿਲਮ ਦਾ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਵਲੋਂ ਕੀਤਾ ਜਾਵੇਗਾ। ‘ਆਜਾ ਬਿੱਲੋ ਕੱਠੇ ਨੱਚੀਏ’ ਗੀਤ 11 ਮਈ ਨੂੰ ਟਾਈਮਜ਼ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਹੋ ਗਿਆ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION