42.8 C
Delhi
Sunday, May 19, 2024
spot_img
spot_img

ਅਕਾਲੀ ਦਲ ਅੰਮ੍ਰਿਤਸਰ ਵੱਲੋਂ 17 ਦਸੰਬਰ ਤੋਂ ਬਰਗਾੜੀ ਵਿਖ਼ੇ ਗ੍ਰਿਫ਼ਤਾਰੀ ਦੇਣ ਵਾਲੇ ਜੱਥਿਆਂ ਦਾ ਐਲਾਨ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 30 ਨਵੰਬਰ, 2021 –
“ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ ।

17 ਦਸੰਬਰ ਨੂੰ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ, 18 ਦਸੰਬਰ ਨੂੰ ਚਮਕੌਰ ਸਿੰਘ ਰਾਏਕੋਟ ਚੱਕ ਭਾਈ ਕੀ, 19 ਦਸੰਬਰ ਨੂੰ ਗੁਰਬਚਨ ਸਿੰਘ ਪਵਾਰ ਗੁਰਦਾਸਪੁਰ, 20 ਦਸੰਬਰ ਨੂੰ ਤਰਨਤਾਰਨ ਹਰਜੀਤ ਸਿੰਘ ਮੀਆਪੁਰ, 21 ਦਸੰਬਰ ਨੂੰ ਗੁਰਮੁੱਖ ਸਿੰਘ ਜਲੰਧਰੀ ਦੀ ਅਗਵਾਈ ਵਿਚ, 22 ਦਸੰਬਰ ਨੂੰ ਗੁਰਪਾਲ ਸਿੰਘ ਧੂਰੀ, ਪ੍ਰਿਤਪਾਲ ਸਿੰਘ ਘਨੌਰ ਦੀ ਅਗਵਾਈ ਵਿਚ ਧੂਰੀ ਦਾ ਜਥਾ, 23 ਦਸੰਬਰ ਨੂੰ ਹਰਜੀਤ ਸਿੰਘ ਵਿਰਕ ਹਰਿਆਣਾ, 24 ਦਸੰਬਰ ਨੂੰ ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, 25 ਦਸੰਬਰ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 26 ਦਸੰਬਰ ਨੂੰ ਫ਼ਰੀਦਕੋਟ ਗੁਰਦੀਪ ਸਿੰਘ ਢੁੱਡੀ, 27 ਦਸੰਬਰ ਨੂੰ ਹਰਬੰਸ ਸਿੰਘ ਪੈਲੀ ਨਵਾਂਸਹਿਰ, 28 ਦਸੰਬਰ ਨੂੰ ਗੁਰਨੈਬ ਸਿੰਘ ਸੰਗਰੂਰ, 29 ਦਸੰਬਰ ਨੂੰ ਹਰਦੇਵ ਸਿੰਘ ਪੱਪੂ ਮਲੇਰਕੋਟਲਾ, 30 ਦਸੰਬਰ ਨੂੰ ਸੁਖਜੀਤ ਸਿੰਘ ਡਰੋਲੀ ਜਲੰਧਰ, 31 ਦਸੰਬਰ ਨੂੰ ਜਸਵੰਤ ਸਿੰਘ ਚੀਮਾਂ ਲੁਧਿਆਣਾ ਦੇ ਜਥੇ ਗ੍ਰਿਫ਼ਤਾਰੀ ਦੇਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਜਥੇ ਆਪੋ-ਆਪਣੀ ਵਾਰੀ ਅਨੁਸਾਰ ਸਮੇਂ ਨਾਲ ਪਹੁੰਚਕੇ ਗ੍ਰਿਫ਼ਤਾਰੀ ਵੀ ਦੇਣਗੇ ਅਤੇ ਬਰਗਾੜੀ ਮੋਰਚੇ ਦੇ ਮਕਸਦ ਨੂੰ ਵੀ ਆਪੋ-ਆਪਣੇ ਇਲਾਕਿਆ ਵਿਚ ਉਜਾਗਰ ਕਰਦੇ ਹੋਏ ਪਾਰਟੀ ਜ਼ਿੰਮੇਵਾਰੀ ਨੂੰ ਨਿਰੰਤਰ ਨਿਭਾਉਦੇ ਰਹਿਣਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION