35.6 C
Delhi
Sunday, May 19, 2024
spot_img
spot_img

ਵਿੱਕੀ ਮਿੱਡੂਖ਼ੇੜਾ ਅਤੇ ਸੰਦੀਪ ਨੰਗਲ ਅੰਬੀਆਂ ਦਾ ਇਨਸਾਫ਼ ਮਿਲਦਾ ਤਾਂ ਸਿੱਧੂ ਮੂਸੇਵਾਲਾ ਨੂੰ ਨਾ ਮਾਰਦੇ – ਗੋਲਡੀ ਬਰਾੜ ਨੇ ਦਿੱਤੀ ਹਰਜੋਤ ਬੈਂਸ ਤੇ ਡੀ.ਜੀ.ਪੀ. ਨੂੰ ਚੇਤਾਵਨੀ

ਯੈੱਸ ਪੰਜਾਬ
ਚੰਡੀਗੜ੍ਹ, 29 ਅਗਸਤ, 2022:
ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਅਤੇ ਇਸ ਮਾਮਲੇ ਵਿੱਚ ਨਾਮਜ਼ਦ ਕੈਨੇਡਾ ਬੈਠੇ ਗੈਂਗਸਟਰ ਅਤੇ ਇਸ ਮਾਮਲੇ ਦੇ ਮਾਸਟਰਮਾਈਂਡ ਦੱਸੇ ਜਾਂਦੇ ਗੋਲਡੀ ਬਰਾੜ ਨੇ ਹੁਣ ਇਕ ਸੋਸ਼ਲ ਮੀਡੀਆ ਪੋਸਟ ਪਾ ਕੇ ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸ: ਹਰਜੋਤ ਸਿੰਘ ਬੈਂਸ ਅਤੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੂੰ ‘ਵੱਡੀ ਕਾਰਵਾਈ’ ਦੀ ਧਮਕੀ ਦਿੱਤੀ ਹੈ।

ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਸੁਨੇਹੇ ਵਿੱਚ ਜੇਲ੍ਹ ਮੰਤਰੀ ਅਤੇ ਡੀ.ਜੀ.ਪੀ. ਨੂੰ ਕਿਹਾ ਗਿਆ ਹੈ ਕਿ ਉਹ ਬਠਿੰਡਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਖਿਲਾਫ਼ ਕਾਰਵਾਈ ਕਰਨ ਕਿਉਂਕਿ ਉਹ ਉਹਨਾਂ ਦੇ ਜੇਲ੍ਹ ਵਿੱਚ ਬੈਠੇ ਸਾਥੀਆਂ ਨੂੰ ਤੰਗ ਕਰ ਰਿਹਾ ਹੈ।

ਸੋਸ਼ਲ ਮੀਡੀਆ ’ਤੇ ਪਾਇਆ ਗਿਆ ਸੁਨੇਹਾ, ਜਿਸ ਦੇ ਗੋਲਡੀ ਬਰਾੜ ਵੱਲੋਂ ਹੀ ਪਾਏ ਹੋਣ ਜਾਂ ਸਹੀ ਹੋਣ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਹੇਠ ਅਨੁਸਾਰ ਹੈ:

‘ਮੈਂ ਅੱਜ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬਠਿੰਡਾ ਜੇਲ੍ਹ ਵਿੱਚ ਸਾਡੇ ਵੱਡੇ ਬੌਬੀ ਮਲਹੋਤਰਾ, ਸਾਰਜ ਸੰਧੂ ਅਤੇ ਜਗਰੋਸ਼ਨ ਹੁੰਦਲ ਭਰਾ ’ਤੇ ਡਿਪਟੀ ਇੰਦਰਜੀਤ ਕਾਹਲੋਂ ਧੱਕਾ ਕਰ ਰਿਹਾ ਹੈ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ ਅਤੇ ਬਿਨਾਂ ਕਿਸੇ ਗੱਲ ਤੋਂ ਇਨ੍ਹਾਂ ਵੀਰਾਂ ਦੀ ਕੁੱਟਮਾਰ ਕੀਤੀ ਹੈ। ਮੈਂ ਪੰਜਾਬ ਸਰਕਾਰ ’ਤੇ ਜੇਲ੍ਹ ਮੰਤਰੀ ਬੈਂਸ ਨੂੰ ਬੇਨਤੀ ਕਰਦਾ ਹਾਂ ਕਿ ਜਾਂ ਤਾਂ ਸਾਡੇ ਵੱਡੇ ਵੀਰਾਂ ਦੀ ਜੇਲ੍ਹ ਸ਼ਿਫਟ ਕਰਵਾ ਦਿੱਤੀ ਜਾਵੇ ਜਾਂ ਡਿਪਟੀ ਕਾਹਲੋਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਾਂਚ ਹੋਵੇ ਕਿ ਕਿਉਂ ਉਹ ਪੈਸੇ ਮੰਗਦਾ ਤੇ ਤੰਗ ਕਰਦਾ ਹੈ। ਅਗਰ ਸਾਡੇ ਵੀਰਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਜੇਲ੍ਹ ਪੁਲਿਸ ਦੀ ਹੋਵੇਗੀ।

ਸਾਨੂੰ ਪੁਲਿਸ ਵੱਲੋਂ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਫ਼ਿਰ ਤੋਂ ਇਕ ਵੱਡੀ ਵਾਰਦਾਤ ਕਰੀਏ। ਇਸ ਕਰਕੇ ਬੇਨਤੀ ਹੈ ਕਿ ਡੀ.ਜੀ.ਪੀ. ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਬੈਂਸ ਇਸ ਵਿੱਚ ਆਪਣਾ ਫ਼ਰਜ਼ ਪੂਰਾ ਕਰਨ। ਕਿਉਂਕਿ ਅਗਰ ਸਾਨੂੰ ਪਹਿਲਾਂ ਹੀ ਆਪਣੇ ਵੀਰ ਵਿੱਕੀ ਮਿੱਡੂਖ਼ੇੜਾ ਅਤੇ ਸੰਦੀਪ ਨੰਗਲਅੰਬੀਆਂ ਦਾ ਇਨਸਾਫ਼ ਮਿਲ ਜਾਂਦਾ ਤਾਂ ਅਸੀਂ ਸਿੱਧੂ ਮੂਸੇਵਾਲਾ ਨੂੂੰ ਨਾ ਮਾਰਦੇ।

ਬਾਕੀ ਲਾਸਟ ਗੱਲ ਜਿਹੜੇ ਸਾਡੇ ਐਂਟੀ ਪੋਸਟ ਕਰ ਰਹੇ ਹਨ ਕਿ ਅਸੀਂ ਬਦਲਾ ਲਵਾਂਗੇ ਉਹ ਪਹਿਲਾਂ ਆਪਣੀ ਜਾਨ ਬਚਾ ਲੈਣ ਬਾਕੀ ਬਾਅਦ ਵਿੱਚ ਦੇਖ਼ੀ ਜਿਉ।’’

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION