36.1 C
Delhi
Saturday, May 4, 2024
spot_img
spot_img

ਕੀ ਹੈ ਰਾਮ ਰਹੀਮ ਦੇ ਖਿਲਾਫ਼ ਜਲੰਧਰ ’ਚ ਦਰਜ ਹੋਇਆ ਕੇਸ? ਵੇਖ਼ੋ FIR ਦੀ ਕਾਪੀ!

What is the new case against Dera Sirsa Chief Ram Rahim? Check copy of FIR

ਯੈੱਸ ਪੰਜਾਬ
ਜਲੰਧਰ, 9 ਮਾਰਚ, 2023:
ਪਹਿਲਾਂ ਹੀ ਬਲਾਤਕਾਰ ਅਤੇ ਕਤਲਾਂ ਜਿਹੇ ਸੰਗੀਨ ਅਪਰਾਧਾਂ ਵਿੱਚ ਅਦਾਲਤਾਂ ਵੱਲੋਂ ਸਜ਼ਾ ਸੁਣਾਏ ਜਾਣ ਕਰਕੇ ਹਰਿਆਣਾ ਦੀ ਸੁਬਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਹੇ ਅਤੇ ਬਰਗਾੜੀ ਬੇਅਦਬੀ ਕਾਂਡ ਵਿੱਚ ਨਾਮਜ਼ਦ ਡੇਰਾ ਸਿਰਸਾ ਮੁਖ਼ੀ ਰਾਮ ਰਹੀਮ ’ਤੇ ਹੁਣ ਇਕ ਹੋਰ ਐਫ.ਆਈ.ਆਰ. ਦਰਜ ਹੋਈ ਹੈ।

ਜਲੰਧਰ ਵਿੱਚ ਦਰਜ ਹੋਈ ਇਹ ਐਫ.ਆਈ.ਆਰ. ਸ੍ਰੀ ਗੁਰੂ ਰਵਿਦਾਸ ਅਤੇ ਸਤਿਗੁਰੂ ਕਬੀਰ ਬਾਰੇ ਸੁਣਾਈ ਕਥਿਤ ਤੌਰ ’ਤੇ ਝੂਠੀ ਸਾਖ਼ੀ ਅਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵੀਦਾਸ ਟਾਈਗਰ ਫ਼ੋਰਸ ਦੇ ਪ੍ਰਧਾਨ ਜੱਸੀ ਤਲ੍ਹਣ ਦੇ ਬਿਆਨਾਂ ’ਤੇ ਜਲੰਧਰ ਦੇ ਥਾਣਾ ਪਤਾਰਾ ਵਿੱਚ 7 ਮਾਰਚ ਨੂੰ ਦਰਜ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਧਾਰਾ 295-ਏ ਤਹਿਤ ਦਰਜ ਕੀਤੀ ਗਈ ਐਫ.ਆਈ.ਆਰ. ਦੀ ਕਾਪੀ ਹੇਠਾਂ ਯੈੱਸ ਪੰਜਾਬ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

FIR ਪੜ੍ਹਨ ਲਈ ਇੱਥੇ ਕਲਿੱਕ ਕਰੋ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION