42.8 C
Delhi
Sunday, May 19, 2024
spot_img
spot_img

ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦੀ ਬਰਸੀ ‘ਤੇ ਪੰਜਾਬ ਭਰ ‘ਚ ਸ਼ਰਧਾਂਜਲੀ ਸਮਾਗਮ

ਯੈੱਸ ਪੰਜਾਬ
ਚੰਡੀਗੜ੍ਹ, 13 ਜੁਲਾਈ, 2022 –
ਸਾਂਝੇ ਸੰਘਰਸ਼ਾਂ ਦੇ ਝੰਡਾਬਰਦਾਰ ਮਰਹੂਮ ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦੀ 12ਵੀਂ ਬਰਸੀ ਮੌਕੇ ਸੂਬੇ ਦੇ 17 ਜਿਲ੍ਹਿਆਂ ‘ਚ ਸ਼ਰਧਾਂਜਲੀ ਸਮਾਗਮ ਕੀਤੇ ਗਏ।

ਸੰਗਰੂਰ, ਮਲੇਰਕੋਟਲਾ, ਬਰਨਾਲਾ, ਮਾਨਸਾ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਤਰਨਤਾਰਨ, ਕਪੂਰਥਲਾ, ਗੁਰਦਾਸਪੁਰ, ਮੁਹਾਲੀ, ਪਟਿਆਲਾ, ਸ਼੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਿਰੋਜ਼ਪੁਰ, ਮੋਗਾ, ਫਤਹਿਗੜ੍ਹ ਸਾਹਿਬ ‘ਚ ਹੋਏ ਸ਼ਰਧਾਂਜਲੀ ਸਮਾਗਮਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਸੰਬੋਧਨ ਕਰਦਿਆਂ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਸੂਬਾਈ ਆਗੂਆਂ ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਮਹਿੰਦਰ ਸਿੰਘ ਕਮਾਲਪੁਰਾ, ਦਰਸ਼ਨ ਸਿੰਘ ਉੱਗੋਕੇ, ਹਰਨੇਕ ਸਿੰਘ ਮਹਿਮਾ, ਗੁਰਮੇਲ ਸਿੰਘ ਢੱਕੜੱਬਾ, ਹਰੀਸ਼ ਨੱਢਾ, ਧਰਮਪਾਲ ਸਿੰਘ ਰੋੜੀਕਪੂਰਾ, ਪਰਮਿੰਦਰ ਸਿੰਘ ਮੁਕਤਸਰ, ਮਹਿੰਦਰ ਸਿੰਘ ਭੈਣੀਬਾਘਾ, ਕਰਮ ਸਿੰਘ ਬਲਿਆਲ, ਜਗਮੇਲ ਸਿੰਘ ਪਟਿਆਲਾ, ਜਗਜੀਤ ਸਿੰਘ ਮੁਹਾਲੀ, ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਬਲਕਾਰ ਸਿੰਘ ਡਕੌਂਦਾ ਦੇ ਸੰਘਰਸ਼ਾਂ ਦੀ ਜੂਝ ਮਰਨ ਦੀ ਵਿਰਾਸਤ ਨੂੰ ਪੂਰੇ ਇਨਕਲਾਬੀ ਜੋਸ਼ ਨਾਲ ਅੱਗੇ ਵਧਾਉਂਦਿਆਂ ਸਮੇਂ ਸਮੇਂ ਦੀਆਂ ਸਰਕਾਰਾਂ ਖਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਜੋਰਦਾਰ ਅਹਿਦ ਕੀਤਾ।

ਉਹ 1990-91 ਤੋਂ ਨਵੀਆਂ ਸਾਮਰਾਜੀ ਨੀਤੀਆਂ ਰਾਹੀਂ ਖੇਤੀ ਖੇਤਰ ਦੇ ਕੀਤੇ ਜਾਣ ਵਾਲੇ ਉਜਾੜੇ ਪ੍ਰਤੀ ਚਿੰਤਤ ਸਨ। ਇਸੇ ਕਰਕੇ ਉਨ੍ਹਾਂ ਚੇਤੰਨ ਰੂਪ’ਚ ਸਾਡੀ ਕਿਸਾਨ ਜਥੇਬੰਦੀ ਵਿੱਚ ਆਗੂ ਹੈਸੀਅਤ ਦੇ ਰੂਪ’ਚ ਕੰਮ ਕਰਨਾ ਸ਼ੁਰੂ ਕੀਤਾ। 2007 ਦੇ ਬੀਕੇਯੂ-ਏਕਤਾ ਡਕੌਂਦਾ ਦੀ ਨੀਂਹ ਰੱਖਣ ਸਮੇਂ ਸੂਬਾ ਪ੍ਰਧਾਨ ਦੀ ਵਡੇਰੀ ਜਿੰਮੇਵਾਰੀ ਸਾਂਭਣ ਦਾ ਮਾਣ ਹਾਸਲ ਕੀਤਾ।

13 ਜੁਲਾਈ 2010 ਦੇ ਕਾਲੇ ਦਿਨ ਫ਼ਤਹਿਗੜ੍ਹ ਸਾਹਿਬ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਜੀਵਣ ਸਾਥਣ ਬਲਵੀਰ ਕੌਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਬੇਵਕਤੀ ਵਿਛੋੜੇ ਨਾਲ ਪਰਿਵਾਰ ਅਤੇ ਜਥੇਬੰਦੀ ਨੂੰ ਅਸਹਿ ਤੇ ਅਕਹਿ ਘਾਟਾ ਪਿਆ। ਇਉਂ ਇੱਕ ਦ੍ਰਿੜ ਨਿਹਚੇ ਵਾਲਾ ਸਚਿਆਰਾ ਇਨਸਾਨ ਇਸ ਸੰਸਾਰ ਤੋਂ ਕੂਚ ਕਰ ਗਿਆ।

ਕਿਸਾਨ-ਆਗੂਆਂ ਨੇ ਕਿਹਾ ਕਿ ਵਿਗਿਆਨਕ ਵਿਚਾਰਧਾਰਾ ਦਾ ਧਾਰਨੀ ਇਨਸਾਨ ਇੱਕੋ ਸਮੇਂ ਵੱਡੇ ਤੋਂ ਵੱਡੇ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਸੀ। ਯੂਨੀਵਰਸਿਟੀਆਂ ਦੇ ਡਾਕਟਰਾਂ, ਵਿਗਿਆਨੀਆਂ ਨਾਲ ਗੰਭੀਰ ਵਿਸ਼ਿਆਂ ‘ਤੇ ਸੰਵਾਦ ਰਚਾਉਣ ਦੀ ਅਥਾਹ ਸਮਰੱਥਾ ਰੱਖਦਾ ਸੀ।

ਅਜਿਹੇ ਸੂਝਵਾਨ ਵਿਰਲੇ ਹੀ ਹੁੰਦੇ ਹਨ। ਆਗੂਆਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਸੰਯੁਕਤ ਮੋਰਚੇ ਦੇ ਪ੍ਰੋਗਰਾਮਾਂ ਬਾਰੇ ਕਿਸਾਨਾਂ ਨਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਜਿਸ ਤਹਿਤ 18 ਜੁਲਾਈ ਤੋਂ ਜਿਲ੍ਹਾ ਪੱਧਰੇ ਰੋਸ ਵਜੋਂ ਕਨਵੈਨਸ਼ਨਾਂ ਰੱਖੀਆਂ ਜਾਣਗੀਆਂ। ਜਿਸ ਬਾਰੇ ਅੰਤਿਮ ਫੈਸਲਾ ਐਸਕੇਐਮ ਦੀਆਂ ਸਾਂਝੀਆਂ ਮੀਟਿੰਗਾਂ ਵਿੱਚ ਕੀਤਾ ਜਾਵੇਗਾ। 31 ਜੁਲਾਈ ਨੂੰ 11 ਵਜੇ ਤੋਂ 3 ਵਜੇ ਤੱਕ ਪੂਰੇ ਪੰਜਾਬ ਵਿੱਚ ਰੇਲ ਗੱਡੀਆਂ ਦਾ ਮੁਕੰਮਲ ਚੱਕਾ ਜਾਮ ਰੱਖਿਆ ਜਾਵੇਗਾ।

ਲਖਮੀਰਪੁਰ ਖੀਰੀ ਕਾਂਡ ਦੇ ਇਨਸਾਫ ਲਈ ਲਖਮੀਰਪੁਰ ਵਿਖੇ 18 ਅਗਸਤ ਤੋਂ 20 ਅਗਸਤ ਤੱਕ ਲਗਾਤਾਰ 75 ਘੰਟਿਆਂ ਲਈ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਕਾਫ਼ਲੇ ਬੰਨੵ ਪੰਜਾਬ ਸਮੇਤ ਪੂਰੇ ਦੇਸ਼ ‘ਚੋਂ ਕਿਸਾਨ ਪਹੁੰਚਣਗੇ। ਆਗੂਆਂ ਨੇ ਮਹਿਲਕਲਾਂ ਲੋਕ ਸੰਘਰਸ਼ ਦੇ 25 ਵਰ੍ਹੇ ਪੂਰੇ ਹੋਣ ਦੇ ਇਤਿਹਾਸਕ ਮੌਕੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਔਰਤ ਮੁਕਤੀ ਦਾ ਚਿੰਨੵ ਬਣੀ ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰਨ ਲਈ ਜੋਰਦਾਰ ਅਪੀਲ ਕਰਦਿਆਂ ਆਏ ਕਿਸਾਨਾਂ ਦਾ ਧੰਨਵਾਦ ਕੀਤਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION