30.1 C
Delhi
Friday, April 26, 2024
spot_img
spot_img

Sukhpal Singh Khaira ਦੇ ਦਾਮਾਦ ਦੇ ਘਰ ’ਤੇ ਵੀ ED ਦੀ ਛਾਪੇਮਾਰੀ – ਪੁਰਾਣੇ ਕੇਸਾਂ ਨਾਲ ਜੋੜੀ ਜਾ ਰਹੀ ਹੈ ਇਹ ਕਾਰਵਾਈ

ਯੈੱਸ ਪੰਜਾਬ
ਚੰਡੀਗੜ੍ਹ, 9 ਮਾਰਚ, 2021:
ਐਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਵਿੱਚ ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ: ਸੁਖ਼ਪਾਲ ਸਿੰਘ ਖ਼ਹਿਰਾ ਦੇ ਚੰਡੀਗੜ੍ਹ ਅਤੇ ਕਪੂਰਥਲਾ ਵਿੱਚ ਰਾਮਗੜ੍ਹ ਸਥਿਤ ਰਿਹਾਇਸ਼ ਦੇ ਨਾਲ ਨਾਲ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ ਛਾਪੇਮਾਰੀ ਕੀਤੇ ਜਾਣਦੀ ਖ਼ਬਰ ਹੈ।

ਬਾਅਦ ਵਿੱਚ ਮਿਲੀ ਜਾਣਕਾਰੀ ਅਨੁਸਾਰ ਸ: ਖ਼ਹਿਰਾ ਦੇ ਦਿੱਲੀ ਦੇ ਇਕ ਪੌਸ਼ ਇਲਾਕੇ ਵਿੱਚ ਰਹਿੰਦੇ ਦਾਮਾਦ ਇੰਦਰਵੀਰ ਸਿੰਘ ਜੌਹਲ ਦੇ ਘਰੇ ਵੀ ਈ.ਡੀ.ਵੱਲੋਂ ਛਾਪੇਮਾਰੀ ਕੀਤੀ ਗਈ ਹੈ ਅਤੇ ਉੱਥੋਂ ਵੀ ਜਾਇਦਾਦ ਦਸਤਾਵੇਜ਼ ਅਤੇ ਬੈਂਕ ਲੈਣ-ਦੇਣ ਦਾ ਹਿਸਾਬ ਖੰਗਾਲਿਆ ਜਾ ਰਿਹਾ ਹੈ।

ਈ.ਡੀ. ਦੇ ਇਕ ਅਧਿਕਾਰੀ ਅਨੁਸਾਰ ਇੰਦਰਵੀਰ ਸਿੰਘ ਜੌਹਲ ਆਪਣੀ ਵਾਈ ਫ਼ਾਈ ਸਿਸਟਮਜ਼ ਦਾ ਕੰਮ ਕਰਦੀ ਕੰਪਨੀ ਰਾਹੀਂ ‘ਮਨੀ ਲਾਂਡਰਿੰਗ’ ਵਿੱਚ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਦੀ ਮਦਦ ਕਰਦੇ ਸਨ।

ਈ.ਡੀ.ਦੇ ਅਧਿਕਾਰੀ ਨੇ ਕਿਹਾ ਕਿ ਇਹ 2015 ਦੇ ਫ਼ਾਜ਼ਿਲਕਾ ਦੇ ਵਿੱਚ ਡਰੱਗਜ਼ ਨਾਲ ਸੰਬੰਧਤ ਇਕ ਕੇਸ ਦਰਜ ਹੋਇਆ ਸੀ ਜਿਸ ਵਿੱਚ 1800 ਗਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, ਹਥਿਆਰ, 26 ਜ਼ਿੰਦਾ ਕਾਰਤੂਸ ਅਤੇ ਪਾਕਿਸਤਾਨੀ ਸਿਮ ਬਰਾਮਦ ਕੀਤੇ ਗਏ ਸਨ। ਇਹ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ ਸੀ ਅਤੇ ਇਸ ਵਿੱਚ ਕੁਝ ਵਿਅਕਤੀਆਂ ਨੂੰ ਸਜ਼ਾ ਹੋ ਚੁੱਕੀ ਹੈ।

ਈ.ਡੀ.ਅਧਿਕਾਰੀ ਨੇ ਦਾਅਵਾ ਕੀਤਾ ਕਿ ਸ:ਖ਼ਹਿਰਾ ਇਸ ਵਿੱਚ ਦੋਸ਼ੀ ਪਾਏ ਗਏ ਕੁਝ ਵਿਅਕਤੀਆਂ ਨਾਲ ਸੰਬੰਧ ਰੱਖਦੇ ਸਨ ਅਤੇ ਇਯੇ ਕਰਕੇ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਇਸ ਕੇਸ ਵਿੱਚ ਫ਼ੜੀਆਂ ਗਈਆਂ ਡਰੱਗਜ਼ ਪਾਕਿਸਤਾਨ ਤੋਂ ਸਮੱਗਲ ਹੋ ਕੇ ਆਈਆਂ ਸਨ ਅਤੇ ਇਸ ਮਾਮਲੇ ਦਾ ਕਿੰਗਪਿਨ ਯੂ.ਕੇ. ਵਿੱਚ ਹੈ।

ਈ.ਡੀ. ਦਾ ਦਾਅਵਾ ਹੈ ਕਿ ਸ: ਖ਼ਹਿਰਾ ਵਿਰੁੱਧ ਕਾਰਵਾਈ ਤੋਂ ਪਹਿਲਾਂ ਇਸ ਮਾਮਲੇ ਨਾਲ ਜੁੜੇ ਅਤੇ ਜੇਲ੍ਹ ਵਿੱਚ ਬੰਦ ਚਾਰ ਵਿਅਕਤੀਆਂ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਸੁਭਾਸ਼ ਚੰਦਰ ਸਾਰੇ ਵਾਸੀ ਫ਼ਾਜ਼ਿਲਕਾ ਤੋਂ ਵੀ ਪੁੱਛ ਗਿੱਛ ਕੀਤੀ ਗਈ।

ਇਸੇ ਤਰ੍ਹਾਂ ਤਿੰਨ ਵਿਅਕਤੀ ਜੋ ਜਾਅਲੀ ਪਾਸਪੋਰਟ ਕੇਸ ਨਾਲ ਸੰਬੰਧਤ ਹਨ ਦੀ ਵੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਜਲੰਧਰ ਦੀ ਹਰਮਿੰਦਰ ਕੌਰ, ਕਪੂਰਥਲਾ ਦੀ ਰਾਜਵਿੰਦਰ ਕੌਰ ਅਤੇ ਕਪੂਰਥਲਾ ਦੇ ਬਿੱਕਰ ਸਿੰਘ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਤੋਂ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸਿਜ਼ ਬਰਾਮਦ ਕੀਤੇ ਗਏ ਹਨ।

ਚੰਡੀਗੜ੍ਹ ਵਿੱਚ ਸੈਕਟਰ 5 ਸਥਿਤ ਸ: ਖ਼ਹਿਰਾ ਦੇ ਘਰ ਵਿਖ਼ੇ ਈ.ਡੀ.ਛਾਪਾ ਮਾਰਿਆ ਗਿਆ ਹੈ ਜਦਕਿ ਜ਼ਿਲ੍ਹਾ ਕਪੂਰਥਲਾ ਦੇ ਰਾਮਗੜ੍ਹ ਵਿੱਚ ਉਨ੍ਹਾਂ ਦੇ ਜੱਦੀ ਘਰ ਵਿਖ਼ੇ ਵੀ ਛਾਪਾਮਾਰੀ ਹੋਈ ਹੈ। ਚੰਡੀਗੜ੍ਹ ਵਿਖ਼ੇ ਛਾਪੇਮਾਰੀ ਮੌਕੇ ਸ: ਖ਼ਹਿਰਾ ਅਤੇ ਉਨ੍ਹਾਂ ਦਾ ਵਕੀਲ ਬੇਟਾ ਮਹਿਤਾਬ ਖ਼ਹਿਰਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

ਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7.30 ਵਜੇ ਸ਼ੁਰੂ ਹੋਈ ਇਸ ਕਾਰਵਾਈ ਦੌਰਾਨ 8 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚੋਂ ਪੰਜਾਬ ਵਿੱਚ 5 ਥਾਂਵਾਂ, ਚੰਡੀਗੜ੍ਹ ਵਿੱਚ ਅਤੇ ਦਿੱਲੀ ਵਿੱਚ 2 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਕ ਖ਼ਬਰ ਏਜੰਸੀ ਅਨੁਸਾਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਛਾਪੇਮਾਰੀ ਡਰੱਗਜ਼, ਮਨੀ ਲਾਂਡਰਿੰਗ ਅਤੇ ਜਾਅਲੀ ਪਾਸਪੋਰਟ ਮਾਮਲੇ ਵਿੱਚ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਸ: ਸੁਖ਼ਪਾਲ ਸਿੰਘ ਖ਼ਹਿਰਾ ਨੇ ਖ਼ੁਦ ਇਹ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਈ.ਡੀ. ਨੇ ਈ.ਡੀ.ਨੇ ਬੰਦ ਕਰਵਾ ਦਿੱਤੇ ਹਨ।

ਈ.ਡੀ. ਦੇ ਅਧਿਕਾਰੀਆਂਅਨੁਸਾਰ ਸ: ਖ਼ਹਿਰਾ ਦੀ ਜਾਇਦਾਦ ਸੰਬੰਧੀ ਦਸਤਾਵੇਜ਼ ਅਤੇ ਬੈਂÎਕਾਂ ਦੇ ਲੈਣ ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ‘ਮਨੀ ਲਾਂਡਰਿੰਗ’ ਦਾ ਕੇਸ ਦਰਜ ਕਰਨ ਉਪਰੰਤ ਹੀ ਸੁਖ਼ਪਾਲ ਖ਼ਹਿਰਾ ਦੇ ਖ਼ਿਲਾਫ਼ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਸ: ਖ਼ਹਿਰਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂਕਿਹਾ ਹੈ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੈ। ਉਨ੍ਹਾਂ ਦੇ ਵਕੀਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਖੜ੍ਹੇ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਖ਼ਬਰ ਮਿਲਣ ’ਤੇ ਸੀਨੀਅਰ ਐਡਵੋਕੇਟ ਸ: ਆਰ.ਐਸ. ਚੀਮਾ ਵੀ ਸ: ਖ਼ਹਿਰਾ ਦੀ ਰਿਹਾਇਸ਼ ’ਤੈ ਪੁੱਜੇ ਅਤੇ ਉਨ੍ਹਾਂ ਨੇ ਆਖ਼ਿਆ ਕਿ ਛਾਪਮੇਾਰੀਕਿਸਾਨ ਅੰਦੋਲਨ ਦਾ ਸਮਰਥਨ ਕਰਨ ਕਰਕੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ:ਖ਼ਹਿਰਾ ਦੇ ਸਾਥੀ ਵਿਧਾਇਕ ਸ: ਪਿਰਮਲ ਸਿੰਘ ਖ਼ਾਲਸਾ ਅਤੇ ਸ: ਬਲਦੇਵ ਸਿੰਘ ਕਮਾਲੂ ਵੀ ਉਨ੍ਹਾਂ ਦੀ ਕੋਠੀ ਦੇ ਬਾਹਰ ਪਹੁੰਚੇ ਅਤੇ ਕਿਹਾ ਕਿ

ਜ਼ਿਕਰਯੋਗ ਹੈ ਕਿ ਅਜੇ 8 ਮਾਰਚ ਨੂੰ ਹੀ ਸ: ਖ਼ਹਿਰਾ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕਰਕੇ ਕਿਹਾ ਸੀ ਕਿ ਸਾਡੀਆਂ ਮਹਿਲਾ ਕਿਸਾਨ ਹੀ ਸਾਡੀ ਤਾਕਤ ਹਨ। ਉਹ ਪਿਛਲੇ ਤਿੰਨ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਡਟੀਆਂ ਹੋਈਆਂ ਹਨ। ਉਹਨਾਂ ਨੂੰ ਪਤਾ ਹੈ ਕਿ ਨਵੇਂ ਕਾਨੂੂੰਨ ਕਿਵੇਂ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਨਗੇ। ਉਹਨਾਂ ਦੀ ਮੋਰਚੇ ’ਤੇ ਮੌਜੂਦਗੀ ਸਾਨੂੰ ਦੁਗਣੀ ਤਾਕਤ ਦਿੰਦੀ ਹੈ।

ਕਾਂਗਰਸ ਛੱਡਣ ਮਗਰੋਂ ਭੁਲੱਥ ਤੋਂ ‘ਆਮ ਆਦਮੀ ਪਾਰਟੀ’ ਦੀ ਟਿਕਟ ’ਤੇ ਚੁਣੇ ਗਏ ਸ: ਖ਼ਹਿਰਾ ਤੇਜ਼ ਤਰਾਰ ਨੇਤਾ ਹਨ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਏ ਜਾਣ ਮਗਰੋਂ ਉਨ੍ਹਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਡਿਕਟੇਟਰਾਨਾ ਰਵੱਈਏ ਦੇ ਦੋਸ਼ ਲਗਾਉਂਦਿਆਂ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ ਸੀ। ਉਹ ਕਿਸਾਨ ਅੰਦੋਲਨ ਦੌਰਾਨ ਵੀ ਖੁਲ੍ਹ ਕੇ ਆਪਣੀ ਗੱਲ ਰੱਖਦੇ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION