32.8 C
Delhi
Friday, May 3, 2024
spot_img
spot_img

Sidhu ਨੇ ਅਜੇ ਸਮਾਂ ਮੰਗਿਐ: Capt Amarinder Singh

ਯੈੱਸ ਪੰਜਾਬ
ਚੰਡੀਗੜ੍ਹ, 18 ਮਾਰਚ, 2021:
ਪੰਜਾਬ ਦੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨਾਲ ਬੁੱਧਵਾਰ ਨੂੰ ਹੋਈ ਮੁਲਾਕਾਤ ਬਾਰੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਸ: ਸਿੱਧੂ ਨੇ ਅਜੇ ਵਿਚਾਰ ਕਰਨ ਲਈ ਕੁਝ ਸਮਾਂ ਮੰਗਿਆ ਹੈ ਅਤੇ ਉਹ ਛੇਤੀ ਹੀ ਸਾਡੀ ਟੀਮ ਦਾ ਹਿੱਸਾ ਹੋਣਗੇ।

ਅੱਜ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਪੇਸ਼ ਕਰਨ ਲਈ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ: ਸਿੱਧੂ ਦੇ ਪਿਤਾ ਦੇ ਸਮੇਂ ਤੋਂ ਉਨ੍ਹਾਂ ਦੇ ਸਿੱਧੂ ਪਰਿਵਾਰ ਨਾਲ ਸੰਬੰਧ ਹਨ ਅਤੇ ਉਨ੍ਹਾਂ ਦੀ ਪਟਿਆਲੇ ਤੋਂ ਪਹਿਲੀ ਚੋਣ ਸਮੇਂ ਸ: ਸਿੱਧੂ ਦੇ ਪਿਤਾ ਸ: ਭਗਵੰਤ ਸਿੰਘ ਨੇ ਉਨ੍ਹਾਂ ਨੂੰ ‘ਗਾਈਡ’ ਕੀਤਾ ਸੀ।

ਉਹਨਾਂ ਕਿਹਾ ਕਿ ਸ: ਸਿੱਧੂ ਨਾਲ ਬੁੱਧਵਾਰ ਨੂੰ ਚਾਹ ’ਤੇ ਹੋਈ ਮੁਲਾਕਾਤ ਚੰਗੀ ਰਹੀ ਅਤੇ ਉਨ੍ਹਾਂ ਨੇ ਅਜੇ ਕੁਝ ਸਮਾਂ ਮੰਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹ ਛੇਤੀ ਹੀ ਸਾਡੀ ਟੀਮ ਦਾ ਹਿੱਸਾ ਹੋਣਗੇ।

ਸ: ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਜਾਂ ਫ਼ਿਰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤੇ ਜਾਣ ਸੰਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਣੀ ਹੈ, ਇਸ ਬਾਰੇ ਫ਼ੈਸਲਾ ਤਾਂ ਪਾਰਟੀ ਹਾਈਕਮਾਨ ਨੇ ਕਰਨਾ ਹੈ। ਉਂਜ ਉਨ੍ਹਾਂ ਹਲਕੇ ਫ਼ੁਲਕੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਜੇਕਰ ਉਹ ਮੇਰਾ ਵੀ ਅਹੁਦਾ ਲੈਣਾ ਚਾਹੁੰਦੇ ਹਨ ਤਾਂ ਲੈ ਲੈਣ।

ਜ਼ਿਕਰਯੋਗ ਹੈ ਕਿ ਕਲ੍ਹ ਹੋਈ ਕੈਪਟਨ-ਸਿੱਧੂ ਮੁਲਾਕਾਤ ਤੋਂ ਬਾਅਦ ਵੀ ਅਜੇ ਇਹ ‘ਸਸਪੈਂਸ’ ਬਣਿਆ ਹੋਇਆ ਹੈ ਕਿ ਸ: ਸਿੱਧੂ ਕੈਬਨਿਟ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਅਤੇ ਜੇ ਹੋਣਗੇ ਤਾਂ ਉਹਨਾਂ ਨੂੰ ਕਿਹੜੇ ਮਹਿਕਮੇ ਦਿੱਤੇ ਜਾਣਗੇ। ਜਿੱਥੇ ਇਕ ਪਾਸੇ ਇਹ ਕਨਸੋਆਂ ਹਨ ਕਿ ਦੋਹਾਂ ਆਗੂਆਂ ਵਿਚਾਲੇ ਗੱਲ ਨਿੱਬੜ ਚੁੱਕੀ ਹੈ ਅਤੇ ਛੇਤੀ ਹੀ ਸ: ਸਿੱਧੂ ਨੂੰ ਮੁੜ ਮੰਤਰੀਮੰਡਲ ਵਿੱਚ ਸ਼ਾਮਲ ਕਰਨ ਲਈ ਰਾਹ ਪੱਧਰਾ ਹੋ ਚੁੱਕਿਆ ਹੈ, ਉੱਥੇ ਦੂਜੇ ਬੰਨੇ ਇਹ ਵੀ ਖ਼ਬਰ ਆ ਰਹੀ ਹੈ ਕਿ ਸਥਾਨਕ ਸਰਕਾਰਾਂ ਮੰਤਰਾਲੇ ਵਿੱਚ ਹੀ ਵਾਪਸ ਆਉਣ ਦੀ ਕੋਸ਼ਿਸ਼ ਵਿੱਚ ਰੁੱਝੇ ਸ: ਸਿੱਧੂ ਨੂੰ ਕੋਈ ਬਦਲ ਸੁਝਾਇਆ ਗਿਆ ਹੈ, ਜਿਸ ’ਤੇ ਵਿਚਾਰ ਕਰਨ ਲਈ ਉਨ੍ਹਾਂ ਨੇ ਸਮਾਂ ਮੰਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION