44 C
Delhi
Sunday, May 19, 2024
spot_img
spot_img

ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦਾ ਹੋਇਆ ਅੰਤਿਮ ਸਸਕਾਰ; ਪਰਿਵਾਰ ਨੇ ਪ੍ਰਸ਼ਾਸ਼ਨ ’ਤੇ ਲਾਇਆ ਆਗੂਆਂ ਨੂੰ ਨਜ਼ਰਬੰਦ ਕਰਨ ਦਾ ਦੋਸ਼

ਯੈੱਸ ਪੰਜਾਬ
ਅੰਮ੍ਰਿਤਸਰ, 6 ਨਵੰਬਰ, 2022:
ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਗੋਪਾਲ ਮੰਦਿਰ ਦੇ ਬਾਹਰ ਧਰਨੇ ’ਤੇ ਬੈਠਿਆਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦਾ ਐਤਵਾਰ ਦੁਪਹਿਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਭਾਜਪਾ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਕਈ ਹੋਰ ਰਾਜਸੀ ਆਗੂ ਅਤੇ ਵੱਖ-ਵੱਖ ਹਿੰਦੂ ਜੱਥੇਬੰਦੀਆਂ ਦੇ ਨੇਤਾ ਪੁੱਜੇ।

ਸੂਰੀ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਸ਼ੁਰੂ ਹੋਈ ਅਤੇ ਉਨ੍ਹਾਂ ਦਾ ਅੰਤਿਮ ਸਸਕਾਰ ਸਖ਼ਤ ਸੁਰੱਖ਼ਿਆ ਪ੍ਰਬੰਧਾਂ ਹੇਠ ਦੁਰਗਿਆਨਾ ਮੰਦਿਰ ਸ਼ਿਵਪੁਰੀ ਵਿੱਚ ਕੀਤਾ ਗਿਆ।

ਇਸ ਤੋਂ ਪਹਿਲਾਂ ਅੰਤਿਮ ਸਸਕਾਰ ਕਰਨ ਜਾਂ ਨਾ ਕਰਨ ਅਤੇ ਅੰਤਿਮ ਸਸਕਾਰ ਦੇ ਸਮੇਂ ਨੂੰ ਲੈ ਕੇ ਪਰਿਵਾਰ ਅਤੇ ਪ੍ਰਸ਼ਾਸ਼ਨ ਵਿਚਾਲੇ ਤਕਰਾਰ ਅਤੇ ਵਿਵਾਦ ਜਾਰੀ ਰਿਹਾ।

ਯਾਦ ਰਹੇ ਕਿ ਸਨਿਚਰਵਾਰ ਸ਼ਾਮ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਸੂਰੀ ਦੇ ਘਰ ਜਾ ਕੇ ਪਰਿਵਾਰ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਜਿਸ ਉਪਰੰਤ ਪਰਿਵਾਰ ਨੇ ਉਸੇ ਵੇਲੇ ਸਸਕਾਰ ਕਰਨਾ ਮੰਨ ਲਿਆ ਸੀ ਪਰ ਜੱਥੇਬੰਦੀਆਂ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਸੂਰਜ ਅਸਤ ਹੋ ਚੁੱਕਾ ਹੈ ਅਤੇ ਹੁਣ ਅੰਤਿਮ ਸਸਕਾਰ ਨਹੀਂ ਕੀਤਾ ਜਾ ਸਕਦਾ।

ਇਸਤੇ ਪਰਿਵਾਰ ਨੇ ਐਤਵਾਰ 12 ਵਜੇ ਨੂੰ ਅੰਤਿਮ ਸਸਕਾਰ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਅੱਜ ਸਵੇਰੇ ਪ੍ਰਸ਼ਾਸ਼ਨ ਦੇ ਕਹਿਣ ’ਤੇ ਪਰਿਵਾਰ ਫ਼ਿਰਜ ਸਵੇਰੇ 10 ਵਜੇ ਅੰਤਿਮ ਸਸਕਾਰ ਕਰਨ ਲਈ ਤਿਆਰ ਹੋ ਗਿਆ ਪਰ ਇਸੇ ਦੌਰਾਨ ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਪ੍ਰਸ਼ਾਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਾਹਰੋਂ ਅੰਤਿਮ ਸਸਕਾਰ ਲਈ ਆਉਣਾ ਚਾਹ ਰ ਹੇ ਲੋਕਾਂ ਨੂੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਰਾਹ ਵਿੱਚ ਰੋਕਿਆ ਜਾ ਰਿਹਾ ਹੈ ਇਸ ਲਈ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।

ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਜਦ ਤਕ ਸਾਰੇ ਨਜ਼ਰਬੰਦ ਲੋਕਾਂ ਨੂੰ ਅੰਤਿਮ ਸਸਕਾਰ ਲਈ ਆਉਣ ਨਹੀਂ ਦਿੱਤਾ ਜਾਂਦਾ ਤਦ ਤਕ ਅੰਤਿਮ ਸਸਕਾਰ ਨਹੀਂ ਹੋਵੇਗਾ ਭਾਵੇਂ ਦੋ ਦਿਨ ਹੋਰ ਲੱਗ ਜਾਣ ਪਰ ਕੁਝ ਹੀ ਸਮੇਂ ਬਾਅਦ ਬ੍ਰਿਜ ਮੋਹਨ ਨੇ ਫ਼ਿਰ ਐਲਾਨ ਕੀਤਾ ਕਿ ਨਜ਼ਰਬੰਦ ਲੋਕਾਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਅਤੇ 12 ਵਜੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION