44.1 C
Delhi
Tuesday, May 28, 2024
spot_img
spot_img
spot_img

ਅਮਰੀਕਾ ਵਿਚ ਨਸਲੀ ਟਿੱਪਣੀ ਕਰਨ ਦੇ ਦੋਸ਼ ਤਹਿਤ ਸਕੂਲ ਅਧਿਆਪਕੀ ਨੂੰ ਨੌਕਰੀ ਤੋਂ ਕੱਢਿਆ

ਯੈੱਸ ਪੰਜਾਬ
ਸੈਕਰਾਮੈਂਟੋ, 30 ਅਕਤੂਬਰ, 2022 (ਹੁਸਨ ਲੜੋਆ ਬੰਗਾ)
ਅਮਰੀਕਾ ਦੇ ਇਲੀਨੋਇਸ ਰਾਜ ਦੇ ਇਕ ਸਕੂਲ ਦੇ ਅਧਿਆਪਕ ਨੂੰ ਇਕ ਕਾਲੇ ਵਿਦਿਆਰਥੀ ਉਪਰ ਨਸਲੀ ਟਿੱਪਣੀ ਕਰਨ ਦੇ ਦੋਸ਼ ਤਹਿਤ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਨਕਾਕੀ ਸਕੂਲ ਬੋਰਡ ਨੇ ਗਣਿਤ ਦੇ ਅਧਿਆਪਕ ਜੌਹਨ ਡੋਨੋਵੈਨ ਦੀਆਂ ਸੇਵਾਵਾਂ ਖਤਮ ਕਰਨ ਦਾ ਨਿਰਨਾ ਸਰਬਸੰਮਤੀ ਨਾਲ ਲਿਆ। ਵਿਦਿਆਰਥੀਆਂ ਨੇ ਅਧਿਆਪਕ ਵੱਲੋਂ ਸਿਆਹਫਿਆਮ ਵਿਦਿਆਰਥੀ ਉਪਰ ਨਸਲੀ ਟਿਪਣੀ ਕੀਤੇ ਜਾਣ ਦੀ ਵੀਡੀਓ ਬਣਾ ਸੀ ਜਿਸ ਦੇ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਵਿਚ ਜਬਰਦਸਤ ਰੋਸ ਪੈਦਾ ਹੋ ਗਿਆ।

ਉਨਾਂ ਨੇ ਅਧਿਆਪਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਅਧਿਆਪਕ ਉਪਰ ਇਹ ਵੀ ਦੋਸ਼ ਹੈ ਕਿ ਉਸ ਨੇ ਇਸੇ ਵਿਦਿਆਰਥੀ ਉਪਰ ਇਸ ਘਟਨਾ ਤੋਂ ਪਹਿਲਾਂ ਪਿਛਲੇ ਮਹੀਨੇ ਸੰਤਬਰ ਵਿਚ ਕਿਤਾਬ ਵੀ ਵਗਾਹ ਮਾਰੀ ਸੀ ਪਰੰਤੂ ਕਨਕਾਕੀ ਸਕੂਲ ਡਿਸਟ੍ਰਿਕਟ ਸੁਪਰਡੈਂਟ ਡਾ ਕਟਰ ਜਨੇਵਰਾ ਵਾਲਟਰਜ ਨੇ ਅਜਿਹੀ ਘਟਨਾ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਸਕੂਲ ਬੋਰਡ ਦੀ ਮੀਟਿੰਗ ਵਿਚ ਪੀੜਤ 15 ਸਾਲਾ ਵਿਦਿਆਰਥੀ ਦਾ ਪੱਖ ਉਸ ਦੇ ਵਕੀਲ ਨੇ ਰੱਖਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION