36.1 C
Delhi
Friday, May 3, 2024
spot_img
spot_img

ਹਰਿਆਣਾ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਵਿਚ ਦੋਗਲੀ ਭੂਮਿਕਾ ਲਈ ਪਰਮਜੀਤ ਸਿੰਘ ਸਰਨਾ ਸਿੱਖ ਕੌਮ ਤੋਂ ਮੁਆਫੀ ਮੰਗਣ: ਕਾਲਕਾ, ਕਾਹਲੋਂ

ਯੈੱਸ ਪੰਜਾਬ

ਨਵੀਂ ਦਿੱਲੀ, 28 ਫਰਵਰੀ, 2023 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਨੂੰ ਕਿਹਾ ਹੈ ਕਿ ਉਹ ਹਰਿਆਣਾ ਗੁਰਦੁਆਰਾ ਕਮੇਟੀ ਦੇ ਗਠਨ ਵਿਚ ਦੋਗਲੀ ਭੂਮਿਕਾ ਨਿਭਾਉਣ ਲਈ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਰੱਖਵਾ ਕੇ ਆਪਣੀਆਂ ਭੁੱਲਾਂ ਬਖਸ਼ਾਉਣ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ

ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਅੰਮ੍ਰਿਤਸਰ ਵਿਚ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਹਰਿਆਣਾ ਕਮੇਟੀ ਬਣਾਉਣ ਵਿਚ ਆਪਣੀ ਭੂਮਿਕਾ ਲਈ ਅਫਸੋਸ ਹੈ ਤੇ ਉਹ ਇਸ ਸਬੰਧੀ ਭੁੱਲ ਬਖਸ਼ਾਉਣ ਲਈ ਅਰਦਾਸ ਕਰਨਗੇ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੁੰਦਿਆਂ ਕਮੇਟੀ ਦੇ ਲੱਖਾਂ ਰੁਪਏ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਵਾਉਣ ਲਈ ਯਤਨਾਂ ਤਹਿਤ ਫੂਕ ਦਿੱਤੇ। ਕਦੇ ਇਸ ਮਾਮਲੇ ਵਿਚ ਮੀਟਿੰਗਾਂ ਕਰਵਾਈਆਂ, ਕਦੇ ਕਿਤਾਬਾਂ ਛਪਵਾਈਆਂ ਗਈਆਂ ਤੇ ਕਦੇ ਹੋਰ ਖਰਚੇ ਕੀਤੇ ਗਏ। ਉਹਨਾਂ ਕਿਹਾ ਕਿ ਬਤੌਰ ਪ੍ਰਧਾਨ ਸਰਦਾਰ ਸਰਨਾ ਨੇ ਕਾਂਗਰਸ ਦੇ ਆਗੂ ਸੋਨੀਆ ਗਾਂਧੀ ਤੇ ਤਤਕਾਲੀ ਪ੍ਰਧਾਨ ਡਾ. ਮਨਮੋਹਨ ਸਿੰਘ ਨੂੰ ਵੀ ਚਿੱਠੀਆਂ ਲਿਖੀਆਂ ਤੇ ਦਾਅਵੇ ਕੀਤੇ ਕਿ ਹਰਿਆਣਾ ਵਿਚੋਂ ਚੁਣੇ ਜਾਂਦੇ 11 ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚੋਂ 7 ਵੱਖਰੀ ਕਮੇਟੀ ਦੇ ਹੱਕ ਵਿਚ ਹਨ।

ਉਹਨਾਂ ਕਿਹਾ ਕਿ ਹੁਣ ਸਰਦਾਰ ਸਰਨਾ ਜਦੋਂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ ਤਾਂ ਉਹਨਾਂ ਨੂੰ ਆਪਣੀ ਭੂਮਿਕਾ ’ਤੇ ਅਫਸੋਸ ਹੋਣ ਲੱਗ ਪਿਆ ਹੈ। ਉਹਨਾਂਕਿਹਾ  ਕਿ ਦਿੱਲੀ ਦੇ ਇਤਿਹਾਸ ਵਿਚ ਇਸ ਕਿਸਮ ਦਾ ਧੋਖੇਬਾਜ਼ ਸਿੱਖ ਆਗੂ ਅੱਜ ਤੱਕ ਨਹੀਂ ਹੋਇਆ। ਉਹਨਾਂ ਕਿਹਾ ਕਿ ਸਰਦਾਰ ਸਰਨਾ ਨੂੰ ਆਪਣੇ ਦੋਗਲੇ ਕਿਰਦਾਰ ਤੇ ਹਰਿਆਣਾ ਕਮੇਟੀ ਦੇ ਮਾਮਲੇ ਵਿਚ ਦੋਗਲੀ ਭੂਮਿਕਾ ਲਈ ਸਿੱਖ ਕੌਮ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਇਸ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਸ੍ਰੀ ਆਖੰਡ ਪਾਠ ਰੱਖ ਕੇ ਅਕਾਲ ਪੁਰਖ ਅੱਗੇ ਖਿਮਾ ਯਾਚਨਾ ਕਰਨੀ ਚਾਹੀਦੀ ਹੈ।

ਉਹਨਾ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਅਕਾਲੀ ਦਲ ਨੂੰ ਸਰਦਾਰ ਸਰਨਾ 25 ਸਾਲਾਂ ਤੱਕ ਕੋਸਦੇ ਰਹੇ, ਅੱਜ ਉਹੀ ਅਕਾਲ ਦਲ ਉਹਨਾਂ ਨੂੰ ਚੰਗਾ ਲੱਗਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਜਿਹੜੇ ਬਾਦਲਾਂ ਦੀ ਬੇਅਦਬੀ ਮਾਮਲਿਆਂ ਵਿਚ ਭੂਮਿਕਾ ਅਤੇ 328 ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਵੀ ਉਹਨਾਂ ਦਾ ਦੋਖੀ ਹੋਣਾ ਉਹਨਾਂ ਦੀ ਚੋਣ ਵਿਚ ਮੁੱਖ ਮੁੱਦਾ ਸੀ, ਉਹ ਸਾਰੇ ਮੁੱਦੇ ਅੱਜ ਬਾਦਲਾਂ ਨਾਲ ਨਜ਼ਦੀਕੀਆਂ ਹੋਣ ’ਤੇ ਆਪ ਮੁਹਾਰੇ ਖਤਮ ਹੋ ਗਏ ਜਾਪਦੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਹੁਣ ਸਰਨਾ 328 ਸਰੂਪ ਲਾਪਤਾ ਹੋਣ ਨੂੰ ਕਲਰਕ ਤੋਂ ਹੋਈ ਗਲਤੀ ਦੱਸਣ ਲੱਗ ਪਏ ਹਨ। ਉਹਨਾਂ ਕਿਹਾ ਕਿ ਬਾਦਲਾਂ ਨਾਲ ਨਜ਼ਦੀਕੀ ਕਾਰਨ ਹੀ ਸਰਦਾਰ ਸਰਨਾ ਨੇ ਹੁਣ ਕੋਟਕਪੁਰਾ ਗੋਲੀਕਾਂਡ ਵਿਚ ਬਾਦਲਾਂ ਦਾ ਨਾਂ ਆਉਣ ’ਤੇ ਆਪਣੀ ਚੁੱਪੀ ਨਹੀਂ ਤੋੜੀ।

ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਇਹ ਸਰਦਾਰ ਸਰਨਾ ਦੀ ਮੁੱਢ ਕਦੀਮ ਤੋਂ ਆਦਤ ਰਹੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਦੇ ਰਹੇ ਹਨ। ਹਮੇਸ਼ਾ ਦੋ ਦੋ ਸੰਗਰਾਦਾਂ ਤੇ ਦੋ ਦੋ ਗੁਰਪੁਰਬ ਮਨਾਉਂਦੇ ਰਹੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਮੌਜੂਦਾ ਜਥੇਦਾਰ ਸਾਹਿਬ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਤਾਂ ਉਹ ਉਹਨਾਂ ਖਿਲਾਫ ਬੋਲਣ ਲੱਗ ਪਏ ਹਨ।

ਦਿੱਲੀ ਵਿਚ ਅਕਾਲੀ ਦਲ ਦੇ ਦਫਤਰ ’ਤੇ ਕਬਜ਼ੇ ਬਾਰੇ ਉਹਨਾਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਰਦਾਰ ਸਰਨਾ ਨੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਰੱਖਵਾ ਕੇ ਕਬਜ਼ਾ ਕਰ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਰਾਬਰ ਗੁਰਦੁਆਰਾ ਸਾਹਿਬ ਬਣਾਉਣ ਦਾ ਕੰਮ ਕੀਤਾ ਹੈ। ਉਹਨਾਂ ਦੱਸਿਆ ਕਿ ਅਸੀਂ ਇਸ ਮਾਮਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖਕੇ ਮੰਗ ਕੀਤੀ ਹੈ  ਕਿ ਇਸ ਕੁਤਾਹੀ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਬਜ਼ਾ ਛੁਡਵਾ ਕੇ ਸਾਨੂੰ ਦਿੱਤਾ ਜਾਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION