27.1 C
Delhi
Friday, May 3, 2024
spot_img
spot_img

ਅਕਾਲ ਤਖਤ ਦੀਆਂ ਘਟਨਾਵਾਂ ਨੇ ਕੌਮ ਨੂੰ ਦੁਬਿਧਾ ਚ ਪਾਇਆ: ਰਵੀਇੰਦਰ ਸਿੰਘ

Recent events at Akal Takht have put Panth in a quandry: Ravi Inder Singh

ਯੈੱਸ ਪੰਜਾਬ
ਚੰਡੀਗੜ, 13 ਦਸੰਬਰ, 2022 –
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਅਕਾਲ ਤਖਤ ਤੇ ਵਾਪਰੀਆਂ ਘਟਨਾਵਾਂ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਲਈ ਅਕਾਲੀ ਦਲ (ਬ) ਜ਼ੁੰਮੇਵਾਰ ਹੈ।ਉਨਾ ਦੋਸ਼ ਲਾਇਆ ਕਿ ਇਹ ਉਲਝਣ ਭਰੇ ਮੱਸਲੇ ਸਿਆਸਤ ਤੋਂ ਪ੍ਰੇਰਿਤ ਹਨ ਤੇ ਜ਼ੱਥੇਦਾਰ ਸਾਹਿਬ ਨੂੰ ਅਜ਼ਾਦੀ ਨਾਲ ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਕੌਮ ਦਾ ਵਿਸ਼ਵਾਸ਼ ਇਸ ਮਹਾਨ ਸੰਸਥਾ ਤੇ ਬਣਿਆ ਰਹੇ ।

ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਅਕਾਲੀ ਦਲ (ਬ) ਨੇ ਸਿਆਸਤ ਹੇਠ ਧਰਮ ਨੂੰ ਕਰ ਦਿਤਾ ਹੈ ।ਇਸ ਨਾਲ ਕੌਮ ਦਾ ਵਿਸ਼ਵਾਸ਼ ਉਚ ਧਾਰਮਿਕ ਲੀਡਰਸ਼ਿਪ ਤੋਂ ਉਠ ਗਿਆ ਹੈ।ਪਾਰਟੀ ਦੀ ਕਾਰਜਕਾਰਨੀ ਅਤੇ ਹਾਜ਼ਰ ਉਚ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ।

ਰਵੀਇੰਦਰ ਸਿੰਘ ਕਿਹਾ ਸਿੱਖ ਧਰਮ ਨਾਲ ਵੱਖ-ਵੱਖ ਸੁਭਾਅ ਦੇ ਲੋਕ ਤੇ ਸਿਆਸੀ ਦਲ ਜੁੜੇ ਹਨ ਤੇ ਉਹ ਸ੍ਰੀਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਤੇ ਇਥੇ ਹੁੰਦੇ ਫੈਸਲਿਆਂ ਅਤੇ ਜਾਰੀ ਆਦੇਸ਼ –ਸੰਦੇਸ਼ ਦੀ ਪਾਲਣਾ ਕਰਦੇ ਹਨ। ਪਰ ਪਿਛਲੇ 15-20 ਸਾਲਾਂ ਤੋਂ ਕੁਝ ਅਜਿਹੇ ਗੰਭੀਰ ਮੱਸਲਿਆਂ ਦਾ ਨਿਪਟਾਰਾ ਸਿੱਖ ਵਿਰੋਧੀਆਂ ਦੇ ਹੱਕ ਵਿਚ ਹੋਇਆ ਜਿਸ ਨੇ ਕੌਮ ਨੂੰ ਝੰਜੋੜ ਕੇ ਰੱਖ ਦਿਤਾ।

ਉਨਾ ਇਸ ਸਬੰਧੀ ਮਿਸਾਲ ਪੰਥ ਚੋਂ ਛੇਕੇ ਸੌਦਾ-ਸਾਧ ਦੀ ਦਿਤੀ ਜਿਸ ਨੂੰ ਪਹਿਲਾਂ ਮਾਫੀ ਦੇ ਦਿਤੀ ਜਦ ਸਿੱਖਾਂ ਨੇ ਵਿਰੋਧਤਾ ਕੀਤੀ ਤਾਂ ਫੈਸਲਾ ਵਾਪਸ ਲੈ ਕੇ ਸਥਿਤੀ ਹਾਸੋ-ਹੀਣੀ ਬਣਾ ਦਿਤੀ।ਉਨਾ ਅਕਾਲੀ ਦਲ (ਬ) ਦੀ ਅਲੋਚਨਾਂ ਕਰਦਿਆਂ ਕਿਹਾ ਕਿ ਾਿੲਸ ਦੇ ਪਰਿਵਾਰਵਾਦ ਨੇ ਸਿੱਖ-ਪੰਥ ਦਾ ਬਹੁਤ ਨੁਕਸਾਨ ਕਰ ਦਿਤਾ ਹੈ ਤੇ ਅਜੇ ਵੀ ਪਾਰਟੀ ਤੇ ਵੰਸ਼ਵਾਦੀਆਂ ਕਬਜ਼ਾ ਕੀਤਾ ਹੋਇਆ ਹੈ।ਉਨਾ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਇਆ ਕਿ ਉਹ ਕੀਤੇ ਵਾਅਦੇ ਮੁਤਾਬਕ ਲੋਕਾਂ ਚ ਦਿਸ ਨਹੀ ਰਹੀ।

ਅੱਜ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 2022 ਨੂੰ 102 ਸਾਲ ਦਾ ਹੀ ਗਿਆ ਹੈ। ਜੋ ਬੜੀਆਂ ਸ਼ਹਾਦਤਾਂ , ਅੰਦੋਲਨਾਂ ਤੇ ਜੇਲਾਂ ਵਿਚ ਸਜਾਵਾਂ ਕੱਟਣ ਬਾਅਦ ਸੰਨ 1920 ਚ ਹੌਂਦ ਚ ਆਇਆ, ਜਦ ਅੰਗਰੇਜ ਸਾਮਰਾਜ ਬੜਾ ਬੇਰਹਿਮ ਸੀ। ਇਸ ਤੋ ਇਕ ਮਹੀਨਾ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਨੂੰ ਬਣੀ ਸੀ।

ਸਿੰਘ ਸੁਭਾਈ ਸੁਜਗਤਾ ਨੇ ਪ੍ਰਸਾਵਤ ਐੱਸਜੀਪੀਸੀ ਨੂੰ ਸਿਆਸਤ ਬਚਾਉਣ ਲਈ ਤੇ ਰਾਜਸੀ ਜਰੂਰਤਾਂ ਦੀ ਪੂਰਤੀ ਵਾਸਤੇ ਬਣਾਇਆ ,ਜਿਸ ਤੇ ਇਕ ਪਰਿਵਾਰ ਕਾਬਜ ਹੈ ਤੇ ਇਨਾਂ ਤੋਂ ਦੋਵੇ ਸਿੱਖ ਸੰਗਠਨ ਅਜਾਦ ਕਰਵਾਉਣ ਅਤੇ ਨਵੀ ਲੀਡਰਸ਼ਿਪ ਲਿਆਉਣ ਦਾ ਵਾਅਦਾ ਅਕਾਲੀ ਦਲ 1920 ਕਰਦਾ ਹੈ। ਸਿੱਖ ਮੀਰੀ ਪੀਰੀ ਦੇ ਸਿਧਾਂਤ ਤੇ ਚਲਦੇ ਹਨ।

ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੀ ਅਗਵਾਈ ਹੇਠ ਅੱਜ 13 ਦਸੰਬਰ ਨੂੰ ਚੰਡੀਗੜ ਸਥਿਤ ਸੈਕਟਰ 36 ਚ ਪਾਰਟੀ ਐਗਜੈਕਟਿਵ ਤੇ ਉਚ ਅਹੁਦੇਦਾਰਾਂ ਦੀ ਹੋਈ ਬੈਠਕ ਚ ਪੰਜਾਬ ,ਦੇਸ਼ ਤੇ ਸਿੱਖਾਂ ਦੇ ਭੱਖਦੇ ਮੱਸਲਿਆਂ ਸਬੰਧੀ ਫੈਸਲੇ ਲਏ ਗਏ।

ਇਸ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਤੇ ਇਸ ਸਬੰਧੀ ਖਾਸ ਗਲਬਾਤ ਕੀਤੀ ਗਈ ਅਤੇ ਪੰਜਾਬ ਤੇ ਭਾਰਤ ਸਰਕਾਰ ਨੂੰ ਜ਼ੋਰ ਦਿਤਾ ਗਿਆਂ ਕਿ ਉਹ ਚੋਣਾਂ ਕਰਵਾਉਣ ਲਈ ਆਦੇਸ਼ ਜ਼ਾਰੀ ਕਰੇ ।ਉਨਾਂ ਹੋਰ ਦਸਿਆ ਕਿ ਸਿੱਖ ਸੰਸਥਾਵਾਂ ਨੂੰ ਅਕਾਲੀ ਦਲ (ਬ) ਤੋਂ ਅਜ਼ਾਦ ਕਰਵਾਇਆ ਜਾਵੇਗਾ ਤਾਂ ਜੋ ਪੰਥ ਮੁੜ ਲੀਹ ਤੇ ਆ ਸਕੇ।ਇਸ ਵੇਲੇ ਦੇ ਹਲਾਤਾਂ ਚ ਕੌਮ ਨੂੰ ਨਵੀੰ ਲੀਡਰਸ਼ਿਪ ਦੀ ਲੋੜ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਦਿਹਾਂਤ ਦੀ ਖਬਰ ਜਾਣ ਕੇ ਗਹਿਰਾ ਦੁੱਖ ਹੋਇਆ। ਅਸੀਂ ਇਸ ਦੁੱਖ ਦੀ ਘੜੀ ‘ਚ ਸ. ਰਵੀਇੰਦਰ ਸਿੰਘ ਅਤੇ ਸਮੁੱਚੀ ਅਕਾਲੀ ਦਲ 1920 ਪਾਰਟੀ ਵੱਲੋਂ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਚਰਨਾਂ ਚ ਨਿਵਾਸ ਬਖਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਜਥੇਦਾਰ ਭਰਪੂਰ ਸਿੰਘ ਧਾਦਰਾ,ਭਰਪੂਰ ਸਿੰਘ ਧਨੌਲਾ,ਤੇਜਾ ਸਿੰਘ ਬਠਿੰਡਾ,ਹਰਬੰਸ ਸਿੰਘ ਕੰਧੋਲਾ,ਅਜੇਪਾਲ ਸਿੰਘ ਬੜਾੜ,ਜਗਤਾਰ ਸਿੰਘ ਸਹਾਰਨ ਮਾਜਰਾ,ਜਤਿੰਦਰ ਸਿੰਘ ਗੋਲਡੀ,ਹਰਿੰਦਰਪਾਲ ਸਿੰਘ ,ਭਾਗ ਸਿੰਘ ਰੋਪੜ,ਤਜਿੰਦਰ ਸਿੰਘ ਪੂੰਨੂ,ਜੋਰਾ ਸਿੰਘ ਚੱਪੜ, ਪਰੀਤਮ ਸਿੰਘ ,ਅਰਵਿੰਦਰ ਸਿੰਘ ਪੈਟਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION