ਅੱਜ-ਨਾਮਾ
ਲੱਗੀ ਹੈ ਬੁਲੇਟ ਟਰੇਨ ਇੱਕ ਹੋਰ ਚੱਲਣ,
ਸੁਣਿਆ ਲੱਗੀ ਪੰਜਾਬ ਨੂੰ ਆਉਣ ਮੀਆਂ।
ਦਿੱਲੀ, ਚੰਡੀਗੜ੍ਹ, ਪਿੱਛੋਂ ਪੰਜਾਬ ਆਉਣੀ,
ਲੱਗੇ ਸਟੇਸ਼ਨ ਵੀ ਕਈ ਗਿਣਾਉਣ ਮੀਆਂ।
ਆਉਣੀ ਚੋਖੀ ਜ਼ਮੀਨ ਇਸ ਲਾਈਨ ਥੱਲੇ,
ਨਕਸ਼ਾ ਲੱਗੇ ਆ ਬਣਨ-ਬਣਾਉਣ ਮੀਆਂ।
ਜਿਹੜਿਆਂ ਪਿੰਡਾਂ ਦੀ ਖੋਹੀ ਜ਼ਮੀਨ ਜਾਣੀ,
ਓਧਰ ਲੱਗੇ ਹਨ ਲੋਕ ਘਬਰਾਉਣ ਮੀਆਂ।
ਪਹਿਲੀ ਖਬਰ ਹੈ ਆਈ ਇਸ ਫੈਸਲੇ ਦੀ,
ਜਾਰੀ ਕੀਤੀ ਤਫਸੀਲ ਨਹੀਂ ਕੋਈ ਮੀਆਂ।
ਆਉਂਦਾ ਜਦੋਂ ਹੈ ਫੈਸਲਾ ਇਸ ਤਰ੍ਹਾਂ ਦਾ,
ਖੁਆਰੀ ਲੋਕਾਂ ਦੀ ਬਹੁਤ ਹੈ ਹੋਈ ਮੀਆਂ।
ਤੀਸ ਮਾਰ ਖਾਂ
1 ਦਸੰਬਰ, 2024
ਇਹ ਵੀ ਪੜ੍ਹੋ: ਚੱਲਦਾ ਸੁਣੀਂਦਾ ਭਾਰਤ ਵਿੱਚ ਲੋਕਤੰਤਰ, ਹਰ ਇੱਕ ਨਾਗਰਿਕ ਇੱਕ ਸਮਾਨ ਮੀਆਂ