ਅੱਜ-ਨਾਮਾ
ਚੱਲਦਾ ਸੁਣੀਂਦਾ ਭਾਰਤ ਵਿੱਚ ਲੋਕਤੰਤਰ,
ਹਰ ਇੱਕ ਨਾਗਰਿਕ ਇੱਕ ਸਮਾਨ ਮੀਆਂ।
ਕਿਸੇ ਦੇ ਨਾਲ ਕੋਈ ਹੋਵੇ ਜ਼ਿਆਦਤੀ ਨਾ,
ਗਾਰੰਟੀ ਦੇਂਦਾ ਹੈ ਆਪ ਸੰਵਿਧਾਨ ਮੀਆਂ।
ਅਮਲ ਵਿੱਚ ਨਹੀਂ ਦੇਸ਼ ਵਿੱਚ ਇੰਜ ਹੁੰਦਾ,
ਅਮਲ ਨਾਲ ਨਹੀਂ ਮਿਲਣ ਬਿਆਨ ਮੀਆਂ।
ਪੀੜ੍ਹੀਉ ਪੀੜ੍ਹੀ ਗਰੀਬਾਂ ਕੋਲ ਭੁੱਖ ਰਹਿੰਦੀ,
ਹੋ ਗਏ ਧਨਵਾਨ ਆ ਹੋਰ ਧਨਵਾਨ ਮੀਆਂ।
ਸਰਕਾਰ ਚੁਣੀ ਜਾਏ ਕਿਸੇ ਵੀ ਪਾਰਟੀ ਦੀ,
ਪਾਰਟੀ ਬਦਲੀ ਤੇ ਫਰਕ ਨਹੀਂ ਖਾਸ ਨਹੀਂ।
ਨਵੇਂ ਵੀ ਆਣ ਕੇ ਉਹੋ ਕੁਝ ਕਰਨ ਲੱਗਦੇ,
ਜਿਸ ਦੀ ਹੁੰਦੀ ਨਹੀਂ ਕਿਸੇ ਨੂੰ ਆਸ ਮੀਆਂ।
ਤੀਸ ਮਾਰ ਖਾਂ
30 ਨਵੰਬਰ, 2024
ਇਹ ਵੀ ਪੜ੍ਹੋ: ਪਾਰਲੀਮੈਂਟ ਵਿੱਚ ਨਾ ਕੰਮ ਹੈ ਖਾਸ ਹੁੰਦਾ, ਮਾਹੌਲ ਟੱਕਰ ਦਾ ਰਹਿੰਦਾ ਹੈ ਨਿੱਤ ਬੇਲੀ