Tuesday, February 18, 2025
spot_img
spot_img
spot_img
spot_img

ਅਹੁਦਾ ਛੱਡਣ ਜਾਂ ਲੱਗਿਆ ਜੋ ਬਾਇਡੇਨ, ਨਵਾਂ ਇੱਕ ਲਿਆ ਵਿਵਾਦ ਹੈ ਛੇੜ ਬੇਲੀ

ਅਹੁਦਾ ਛੱਡਣ ਜਾਂ ਲੱਗਿਆ ਜੋ ਬਾਇਡੇਨ,
ਨਵਾਂ ਇੱਕ ਲਿਆ ਵਿਵਾਦ ਹੈ ਛੇੜ ਬੇਲੀ।

ਚਰਚੇ ਵਿੱਚ ਕੋਈ ਰਹਿੰਦਾ ਹੈ ਖਾਸ ਬੰਦਾ,
ਬਾਇਡੇਨ ਨਾਲ ਜੀਹਦਾ ਚੋਖਾ ਨੇੜ ਬੇਲੀ।

ਤਕੜਾ ਦਿੱਤਾ ਐਵਾਰਡ ਸੀ ਜਦੋਂ ਉਹਨੂੰ,
ਉਸ ਨੇ ਦਿੱਤੇ ਕਈ ਜ਼ਖਮ ਉਚੇੜ ਬੇਲੀ।

ਹੱਕ-ਵਿਰੋਧ ਲਈ ਦਾਗਣ ਬਿਆਨ ਲੱਗੇ,
ਆਗੂਆਂ ਭਿੜਨ ਦਾ ਛੇੜਿਆ ਗੇੜ ਬੇਲੀ।

ਭਾਰਤ ਦੇਸ਼ ਵਿੱਚ ਜਿਹੋ ਜਿਹੀ ਰਾਜਨੀਤੀ,
ਉੱਠਦੇ ਰਹਿੰਦੇ ਕਈ ਨਿੱਤ ਸਵਾਲ ਬੇਲੀ।

ਅਮਰੀਕਾ ਵਿੱਚ ਵੀ ਓਦਾਂ ਹੀ ਹੋਈ ਜਾਂਦਾ,
ਸਭ ਥਾਂ ਆਗੂਆਂ ਦੇ ਉਹ ਹੀ ਹਾਲ ਬੇਲੀ।

-ਤੀਸ ਮਾਰ ਖਾਂ
6 ਜਨਵਰੀ, 2025

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ