Monday, September 30, 2024
spot_img
spot_img
spot_img
spot_img
spot_img

ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਵੱਲੋਂ ਵੱਖ-ਵੱਖ ਸਕੀਮਾਂ ਦੀ ਸਮੀਖਿਆ

ਯੈੱਸ ਪੰਜਾਬ
ਲੁਧਿਆਣਾ, 13 ਸਤੰਬਰ, 2024

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਸਾਰੀਆਂ ਪ੍ਰਮੁੱਖ ਸਕੀਮਾਂ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।

ਇਨ੍ਹਾਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਅੰਤੋਦਿਆ ਅੰਨ ਯੋਜਨਾ (ਏ.ਏ.ਵਾਈ.), ਵਾਜਬ ਕੀਮਤ ਦੀਆਂ ਦੁਕਾਨਾਂ, ਏਕੀਕ੍ਰਿਤ ਬਾਲ ਵਿਕਾਸ ਯੋਜਨਾ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਮਿਡ-ਡੇ-ਮੀਲ, ਸਿਹਤ ਟੀਮਾਂ ਦੁਆਰਾ ਭੋਜਨ ਦੇ ਨਮੂਨੇ ਅਤੇ ਹੋਰ ਸ਼ਾਮਲ ਹਨ।

ਅਧਿਕਾਰੀਆਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ 1616 ਵਾਜਬ ਮੁੱਲ ਦੀਆਂ ਦੁਕਾਨਾਂ ਅਤੇ 465575 ਰਾਸ਼ਨ ਕਾਰਡ ਹਨ। 6774 ਏ.ਏ.ਵਾਈ. ਕਾਰਡ ਅਤੇ 21921 ਮੈਂਬਰ ਤੋਂ ਇਲਾਵਾ 458801 ਤਰਜੀਹੀ ਹਾਊਸ ਹੋਲਡ ਅਤੇ 1748791 ਮੈਂਬਰ ਸਨ। ਪ੍ਰੋਗਰਾਮ ਦੇ ਤਹਿਤ ਹਰੇਕ ਏ.ਏ.ਵਾਈ. ਕਾਰਡ ਧਾਰਕ ਨੂੰ ਹਰ ਮਹੀਨੇ 35 ਕਿਲੋਗ੍ਰਾਮ ਅਨਾਜ ਦਿੱਤਾ ਜਾ ਰਿਹਾ ਸੀ ਅਤੇ ਤਰਜੀਹੀ ਘਰੇਲੂ (ਪੀ.ਐਚ.ਐਚ.) ਸਕੀਮ ਅਧੀਨ ਪੀ.ਐਚ.ਐਚ. ਕਾਰਡਧਾਰਕਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5-ਕਿਲੋ ਅਨਾਜ ਮਿਲਦਾ ਹੈ।

ਅਧਿਕਾਰੀਆਂ ਵੱਲੋਂ ਚੇਅਰਮੈਨ ਨੂੰ ਇਹ ਵੀ ਦੱਸਿਆ ਗਿਆ ਕਿ ਜੁਲਾਈ ਮਹੀਨੇ ਵਿੱਚ ਸਿਹਤ ਟੀਮਾਂ ਵੱਲੋਂ 110 ਖਾਧ ਪਦਾਰਥਾਂ ਦੇ ਸੈਂਪਲ ਲਏ ਗਏ ਸਨ ਅਤੇ ਰਿਪੋਰਟਾਂ ਦੀ ਵੀ ਉਡੀਕ ਕੀਤੀ ਜਾ ਰਹੀ ਹੈ।

ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮਿਡ-ਡੇ-ਮੀਲ ਦੀ ਨਿਯਮਤ ਜਾਂਚ ਕਰਨ ੋਤੇ ਜ਼ੋਰ ਦਿੱਤਾ ਅਤੇ ਸਕੂਲਾਂ ਵਿੱਚ ਭੋਜਨ ਟੈਸਟ ਰਜਿਸਟਰ ਰੱਖਣ, ਬੱਚਿਆਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣ ਅਤੇ ਖਾਣਾ ਬਣਾਉਂਦੇ ਸਮੇਂ ਸਾਫ਼-ਸਫ਼ਾਈ ਰੱਖਣ ਲਈ ਕਿਹਾ। ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਵੀ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਜਾਂਚ ਅਤੇ ਮਿਡ-ਡੇ-ਮੀਲ ਵਰਕਰਾਂ ਦਾ ਹਰ ਛੇ ਮਹੀਨੇ ਬਾਅਦ ਮੈਡੀਕਲ ਚੈਕਅੱਪ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਮਿਡ-ਡੇ-ਮੀਲ ਦੌਰਾਨ ਵਿਦਿਆਰਥੀਆਂ ਨੂੰ ਤਾਜ਼ੀਆਂ ਸਬਜ਼ੀਆਂੇਫਲਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਵੀ ਕਿਹਾ।

ਚੇਅਰਮੈਨ ਵੱਲੋਂ ਗਰਭਵਤੀ ਮਾਵਾਂ ਨੂੰ ਪ੍ਰਧਾਨ ਮੰਤਰੀ ਮਾਤਰੁਵੰਦਨਾ ਯੋਜਨਾ ਤਹਿਤ 5000 ਰੁਪਏ ਦੀ ਰਾਸ਼ੀ ਬਾਰੇ ਜਾਣਕਾਰੀ ਦੇਣ ‘ਤੇ ਵੀ ਜ਼ੋਰ ਦਿੱਤਾ।

ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਡੀ.ਐਫ.ਐਸ.ਸੀ. ਗੀਤਾ ਬਿਸ਼ੰਬੂ, ਡੀ.ਐਚ.ਓ ਡਾ. ਅਮਰਜੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ