- Advertisement -
ਅੱਜ-ਨਾਮਾ
ਪੂਜਕ ਮੋਦੀ ਦੇ ਕਰੀ ਜਾਣ ਲੱਖ ਸਿਫਤਾਂ,
ਕਰਿਆ ਭਾਰਤ ਦਾ ਮੰਦਾ ਹੈ ਹਾਲ ਮੋਦੀ।
ਦਿੱਤੇ ਰਗੜ ਕਿਰਸਾਨ-ਮਜ਼ਦੂਰ ਉਸ ਨੇ,
ਡਟ ਗਿਆ ਆਪ ਅਮੀਰਾਂ ਦੇ ਨਾਲ ਮੋਦੀ।
ਲੁੱਟਿਆ ਮੁਲਕ ਅਮੀਰਾਂ ਦੋ ਵੱਡਿਆਂ ਨੇ,
ਬਣਿਆ ਉਨ੍ਹਾਂ ਦੀ ਆਪ ਹੈ ਢਾਲ ਮੋਦੀ।
ਨਾਟਕ ਲੋਕਾਂ ਦੀ ਭਲੀ ਦਾ ਬਹੁਤ ਕਰਦਾ,
ਅੰਦਰੋਂ ਖੇਡ ਜਾਂਦਾ ਈ ਗੁੱਝੀ ਚਾਲ ਮੋਦੀ।
ਲੋਕਤੰਤਰ ਦਾ ਕੀਤਾ ਪਿਆ ਜੋਕ-ਤੰਤਰ,
ਪੀ ਲਿਆ ਲੋਕਾਂ ਦਾ ਜੋਕਾਂ ਨੇ ਖੂਨ ਮੀਆਂ।
ਆਉਂਦਾ ਲੋਕਾਂ ਦੇ ਕੰਮ ਸੰਵਿਧਾਨ ਹੈ ਨਾ,
ਲੈਣ ਆਉਂਦਾ ਨਹੀਂ ਸਾਰ ਕਾਨੂੰਨ ਮੀਆਂ।
-ਤੀਸ ਮਾਰ ਖਾਂ
ਸਤੰਬਰ 28, 2021 –
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -