Tuesday, October 1, 2024
spot_img
spot_img
spot_img
spot_img
spot_img

ਚੌਥੇ ਨਿਊਜ਼ੀਲੈਂਡ ਪੰਜਾਬੀ ਪੇਂਟਿੰਗ ਮੁਕਾਬਲੇ ਦੇ ਜੇਤੂਆਂ ਨੂੰ ਵੰਡੇ ਇਨਾਮ, ਸਾਂਸਦ ਜੈਨੀ ਸਾਲੇਸਾ ਪਹੁੰਚੇ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 13 ਜੁਲਾਈ, 2024

ਨਿਊਜ਼ੀਲੈਂਡ ਮਲਟੀ ਮੀਡੀਆ ਟ੍ਰਸਟ ਅਤੇ ਰੇਡੀਓ ਸਪਾਈਸ ਵੱਲੋਂ ਸਥਾਨਿਕ ਮੀਡੀਆ ਅਤੇ ਆਪਣੇ ਸਪਾਂਸਰਜ਼ ਦੇ ਸਹਿਯੋਗ ਨਾਲ ਅੱਜ ਸ਼ਾਮ ਚੌਥੇ ‘ਨਿਊਜ਼ੀਲੈਂਡ ਪੰਜਾਬੀ ਪੇਂਟਿੰਗਜ਼-2024’ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।

ਇਸ ਤੋਂ ਪਹਿਲਾਂ ਆਏ ਸਾਰੇ ਮਹਿਮਾਨਾਂ ਦੇ ਲਈ ਪੰਜਾਬੀ ਚਾਪ ਮੈਨੁਰੇਵਾ ਤੋਂ ਵਿਸ਼ੇਸ਼ ਤੌਰ ਉਤੇ ਵੈਜ਼ੀਟੇਰੀਅਨ ਚਾਂਪ ਅਤੇ ਜਲਜੀਰੇ ਦਾ ਪ੍ਰਬੰਧ ਕੀਤਾ ਗਿਆ ਸੀ। ਪੇਂਟਿੰਗਜ਼ ਮੁਕਾਬਲਿਆਂ ਦੇ ਵਿਚ 5 ਤੋਂ 10 ਸਾਲ. 10 ਤੋਂ 16 ਸਾਲ ਅਤੇ 16 ਸਾਲ ਤੋਂ ਉਪਰ ਦੇ ਕਲਾਕਾਰਾਂ ਦੀਆਂ ਚਿੱਤਰਕਲਾਵਾਂ ਨੂੰ ਮੁਕਾਬਲੇ ਵਿਚ ਸ਼ਾਮਿਲ ਕੀਤਾ ਗਿਆ।

ਲਗਪਗ 22 ਕਲਾਕਾਰਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ। 5 ਤੋਂ 10 ਸਾਲ ਦੀ ਸ਼੍ਰੇਣੀ ਵਿਚ ਪਹਿਲਾ ਇਨਾਮ ਤਵਲੀਨ ਕੌਰ, ਦੂਜਾ ਇਨਾਮ ਆਦਿਲਪ੍ਰੀਤ ਸਿੰਘ ਅਤੇ ਤੀਜਾ ਇਨਾਮ ਮਨਵੀਰ ਚਾਵਲਾ ਨੂੰ ਦਿੱਤਾ ਗਿਆ। 11 ਤੋਂ 15 ਸਾਲ ਦੀ ਸ਼੍ਰੇਣੀ ਦੇ ਵਿਚ ਪਹਿਲਾ ਇਨਾਮ ਹੈਜ਼ਲੀਨ ਕੌਰ, ਦੂਜਾ ਇਨਾਮ ਵੇਦਾ ਰਾਜ ਕੁਮਾਰ ਅਤੇ ਤੀਜਾ ਇਨਾਮ ਹਰਵੀਨ ਕੌਰ ਤੂਰ ਨੂੰ ਮਿਲਿਆ। 16 ਤੋਂ ਉਪਰ ਵਾਲੀ ਸ਼੍ਰੇਣੀ ਵਿਚ ਪਹਿਲਾ ਇਨਾਮ ਪੰਕਜ਼ ਭਾਂਵਰੀ, ਦੂਜਾ ਇਨਾਮ ਨੀਲਮ ਅਤੇ ਤੀਜਾ ਇਨਾਮ ਕਿਰਨਜੋਤ ਕੌਰ ਨੂੰ ਦਿੱਤਾ ਗਿਆ।

ਸਾਰੇ ਜੇਤੂਆਂ ਨੂੰ ਪਹਿਲੇ ਇਨਾਮ ਦੇ ਰੂਪ ਵਿਚ 300 ਡਾਲਰ, ਦੂਸਰੇ ਨੰਬਰ ਵਾਲੇ ਨੂੰ 250 ਅਤੇ ਤੀਜੇ ਨੰਬਰ ਉਤੇ ਰਹਿਣ ਵਾਲਿਆਂ ਲਈ 150 ਡਾਲਰ ਦਾ ਇਨਾਮ ਰੱਖਿਆ ਗਿਆ ਸੀ। ਡੋਮੀਨੋਜ਼ ਪੀਜ਼ਾ ਪਾਪਾਟੋਏਟੋਏ ਤੋਂ ਸ. ਹਰਿੰਦਰ ਸਿੰਘ ਮਾਨ ਵੱਲੋਂ ਜੇਤੂ ਬੱਚਿਆਂ ਵਾਊਚਰ ਦਿੱਤੇ ਗਏ ਅਤੇ ਮਹਿਮਾਨਾਂ ਵਾਸਤੇ ਪੀਜ਼ੇ ਲਿਆਂਦੇ।

ਜੱਜ ਸਾਹਿਬਾਨ ਦੀ ਭੂਮਿਕਾ ਮੈਡਮ ਕੁਲਵੰਤ ਕੌਰ ਅਤੇ ਸ. ਹਰਜੋਤ ਸਿੰਘ ਹੋਰਾਂ ਨੇ ਨਿਭਾਈ। ਲੇਬਰ ਸਾਂਸਦ ਜੈਨੀ ਸਾਲੇਸਾ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ, ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿਤੀ ਅਤੇ ਪੂਰੇ ਭਾਰਤੀ ਭਾਈਚਾਰੇ ਨੂੰ ਨਿਊਜ਼ੀਲੈਂਡ ਦੇ ਵਿਚ ਨੰਬਰ 1 ਦੱਸਿਆ। ਉਨ੍ਹਾਂ ਨਵਤੇਜ ਰੰਧਾਵਾ ਨੂੰ ਵੀ ਆਪਣੇ ਭਾਸ਼ਣ ਵਿਚ ਸ਼ਾਮਿਲ ਕਰਦਿਆਂ ਕਿਹਾ ਕਿ ਕਮਿਊਨਿਟੀ ਦੇ ਲਈ ਕੰਮ ਕਰਨ ਦਾ ਉਨ੍ਹਾਂ ਦਾ ਜ਼ਜਬਾ ਵੀ ਕਾਬਲੇ ਤਰੀਫ ਹੈ।

ਐਬਾਕਸ ਸਕੂਲ ਟਾਕਾਨੀਨੀ ਤੋਂ ਸ. ਹਰਪ੍ਰੀਤ ਸਿੰਘ ਹੋਰਾਂ ਨੇ ਬੱਚਿਆਂ ਨੂੰ ਜੋੜ, ਘਟਾਉ ਅਤੇ ਤਕਸੀਮ ਦੇ ਸਵਾਲ ਦੇ ਕੇ ਬੱਚਿਆਂ ਕੋਲੋਂ ਤੁਰੰਤ ਹੱਲ ਕਰਵਾਏ ਗਏ, ਜੋ ਕਿ ਜਾਦੂ ਵਿਖਾਉਣ ਦੇ ਬਰਾਬਰ ਸੀ। ਕਰਨ ਰਾਣਾ ਅਤੇ ਸੁਰਗਿਆਨ ਨੇ ਬੱਚਿਆਂ ਨੂੰ ਵਿਸ਼ੇਸ਼ ਇਨਾਮ ਤਕਸੀਮ ਕੀਤੇ।

ਸਟੇਜ ਸੰਚਾਲਨ ਕਰਦਿਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੇ ਆਏ ਸਾਰੇ ਮਹਿਮਾਨਾਂ, ਸਪਾਂਸਰਜ਼ ਅਤੇ ਜੱਜ ਸਾਹਿਬਾਨ ਦਾ ਧੰਨਵਾਦ ਕੀਤਾ। ਸ. ਨਵਤੇਜ ਸਿੰਘ ਰੰਧਾਵਾ ਨੇ ਪੰਜਾਬੀਆਂ ਦੀ ਇਥੇ ਜ਼ੜ੍ਹਾਂ ਕਿਵੇਂ ਲੱਗੀਆਂ, ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ. ਹਰਜੋਤ ਸਿੰਘ ਦੇ ਇਸ ਵਿਸ਼ੇ ਉਤੇ ਕੀਤੇ ਜਾ ਰਹੇ ਕਾਰਜ ਨੂੰ ਸਰਾਹਿਆ ਗਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ