ਅੱਜ-ਨਾਮਾ
ਗਿੱਦੜਬਾਹੇ ਵਿੱਚ ਹੁੰਦੀ ਆ ਚੋਣ-ਟੱਕਰ,
ਸਮੁੱਚਾ ਤਾਣ ਹੀ ਲੀਡਰ ਆ ਲਾਈ ਜਾਂਦੇ।
ਆਪਣੇ ਨੱਕ`ਤੇ ਮੱਖੀ ਨਹੀਂ ਬਹਿਣ ਦੇਂਦੇ,
ਹੋਰਨਾਂ ਉੱਪਰ ਨੇ ਉਂਗਲ ਉਠਾਈ ਜਾਂਦੇ।
ਜਿਹੜੀ ਗੱਲ ਦੀ ਕਿਸੇ ਕੋਈ ਮੰਗ ਕੀਤੀ,
ਭਰੋਸਾ ਉਹਦਾ ਉਹ ਝੱਟ ਦਿਵਾਈ ਜਾਂਦੇ।
ਅਸਰ ਹੁੰਦਾ ਨਹੀਂ ਹੋਵੇ ਕੁਝ ਭਾਸ਼ਣਾਂ ਦਾ,
ਗੱਲੀਂ-ਬਾਤੀਂ ਨੇ ਕੜਾਹ ਵਰਤਾਈ ਜਾਂਦੇ।
ਦਿਨ ਤਾਂ ਰਹਿ ਗਏ ਕੁੱਲ ਆ ਚਾਰ ਬਾਕੀ,
ਲੱਗਿਆ ਕੈਂਪ ਜਿਹਾ ਲੀਡਰਾਂ ਚੁੱਕ ਜਾਣਾ।
ਰਿਸ਼ਤਾ ਚੋਣ ਵਿੱਚ ਜਿੱਦਾਂ ਦਾ ਜਾਪਦਾ ਈ,
ਵੋਟਾਂ ਪਾਉਣ ਦੇ ਬਾਅਦ ਸਭ ਮੁੱਕ ਜਾਣਾ।
ਤੀਸ ਮਾਰ ਖਾਂ
16 ਨਵੰਬਰ, 2024
ਇਹ ਵੀ ਪੜ੍ਹੋ: ਮਿਲਿਆ ਕੱਲ੍ਹ ਸੀ ਕਿਸੇ ਨੂੰ ਦਲ-ਬਦਲੂ, ਸਾਰੇ ਈ ਬਦਲ ਗਏ ਸੂਟ ਤੇ ਪੱਗ ਬੇਲੀ