ਅੱਜ-ਨਾਮਾ
ਮਿਲਿਆ ਕੱਲ੍ਹ ਸੀ ਕਿਸੇ ਨੂੰ ਦਲ-ਬਦਲੂ,
ਸਾਰੇ ਈ ਬਦਲ ਗਏ ਸੂਟ ਤੇ ਪੱਗ ਬੇਲੀ।
ਆਖੇ ਭੈੜੀ ਜਿਹੀ ਪਾਰਟੀ ਛੱਡ ਆਇਆਂ,
ਬੋਲਦਾ ਪਿਆ ਸੀ ਛੱਡ ਰਿਹਾ ਝੱਗ ਬੇਲੀ।
ਪਾਰਟੀ ਆਖੇ ਬਈ ਨਿਰੀ ਲੁਟੇਰਿਆਂ ਦੀ,
ਕਈ ਸਨ ਤੁਰੇ ਫਿਰਦੇ ਚੋਰ-ਠੱਗ ਬੇਲੀ।
ਅਹੁਦਿਆਂ ਵਾਸਤੇ ਭਾਜੜ ਹੈ ਪਈ ਮੱਚੀ,
ਚਰਚਾ ਕਰਦਿਆਂ ਹੱਸ ਰਿਹਾ ਜੱਗ ਬੇਲੀ।
ਸਾਹਮਣੇ ਵਾਲੇ ਨੇ ਹੱਸ ਕੇ ਕਿਹਾ ਮਿੱਤਰ,
ਕਾਹਨੂੰ ਦਿੱਤੀ ਉਹ ਪਾਰਟੀ ਛੱਡ ਮਿੱਤਰ।
ਪਾਰਟੀ ਫਿੱਟ ਤਾਂ ਤੇਰੇ ਲਈ ਉਹੀ ਹੈ ਸੀ,
ਤੂੰ ਵੀ ਉਨ੍ਹਾਂ ਤੋਂ ਬਹੁਤ ਨਾ ਅੱਡ ਮਿੱਤਰ।
ਤੀਸ ਮਾਰ ਖਾਂ
15 ਨਵੰਬਰ, 2024
ਇਹ ਵੀ ਪੜ੍ਹੋ: ਅਜੀਤ ਪਵਾਰ ਨੇ ਚੋਣਾਂ ਵਿੱਚ ਚੁੱਪ ਤੋੜੀ, ਕਰ ਗਿਆ ਭਾਜਪਾ`ਤੇ ਗੁੱਝਾ ਵਾਰ ਬੇਲੀ