Thursday, September 12, 2024
spot_img
spot_img
spot_img

ਕਿਡਨੀ ਰੈਕੇਟ ਦੀ ਫੇਰ ਹੈ ਗੱਲ ਨਿਕਲੀ, ਦੋਸ਼ੀ ਦਿੱਲੀ ਦੇ ਅੰਦਰ ਕਈ ਫੜੇ ਮੀਆਂ

ਅੱਜ-ਨਾਮਾ

ਕਿਡਨੀ ਰੈਕੇਟ ਦੀ ਫੇਰ ਹੈ ਗੱਲ ਨਿਕਲੀ,
ਦੋਸ਼ੀ ਦਿੱਲੀ ਦੇ ਅੰਦਰ ਕਈ ਫੜੇ ਮੀਆਂ।

ਚੱਲਦੀ ਚਿਰਾਂ ਦੀ ਆਈ ਇਹ ਖੇਡ ਗੰਦੀ,
ਦੋਸ਼ੀ ਆਖਰ ਅੜਿੱਕੇ ਕਈ ਚੜ੍ਹੇ ਮੀਆਂ।

ਮਨੁੱਖੀ ਅੰਗਾਂ ਦੀ ਦਿੱਲੀ`ਚ ਹੋਏ ਵਿਕਰੀ,
ਬੇਸ਼ਰਮਾਂ ਵਾਂਗਰ ਦਲਾਲ ਸੀ ਖੜੇ ਮੀਆਂ।

ਬਣਿਆ ਕੇਸ ਤੇ ਲੋਕਾਂ ਨੂੰ ਜਾਪ ਰਿਹਾ ਈ,
ਰਹਿਣਗੇ ਜੇਲ੍ਹ ਦੇ ਵਿੱਚ ਇਹ ਤੜੇ ਮੀਆਂ।

ਸਕੀਰੀ ਚੋਰਾਂ ਦੀ ਚੋਰਾਂ ਨਾਲ ਬਹੁਤ ਪੱਕੀ,
ਜਾਣਦੇ ਜਿਹੜੇ ਨੇ ਸਾਂਝ ਨਿਭਾਉਣ ਮੀਆਂ।

ਫਸ ਜਾਏ ਇੱਕ ਤਾਂ ਵੀਹ ਸਰਗਰਮ ਹੁੰਦੇ,
ਫਸਿਆ ਬੰਦਾ ਉਹ ਜਾਣ ਬਚਾਉਣ ਮੀਆਂ।

-ਤੀਸ ਮਾਰ ਖਾਂ
11 ਜੁਲਾਈ, 2024

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ