Thursday, October 3, 2024
spot_img
spot_img
spot_img
spot_img
spot_img

ਇੰਨੋਸੈਂਟ ਹਾਰਟਸ ਦਾ ਵਿਦਿਆਰਥੀ ਉਤਕ੍ਰਿਸ਼ਟ ਤੁਲੀ ਗੋਲਡ ਮੈਡਲ ਜਿੱਤ ਕੇ ਬਣਿਆ ਪੰਜਾਬ ਸੀਨੀਅਰ ਸਟੇਟ ਚੈੱਸ ਚੈਂਪੀਅਨ

ਯੈੱਸ ਪੰਜਾਬ
30 ਜੁਲਾਈ, 2024

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀ ਉਤਕ੍ਰਿਸ਼ਟ ਤੁਲੀ ਨੇ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਹ ਸੀਨੀਅਰ ਸਟੇਟ ਓਪਨ ਸ਼ਤਰੰਜ ਚੈਂਪੀਅਨਸ਼ਿਪ ਅੰਮ੍ਰਿਤਸਰ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਵੱਲੋਂ 27 ਅਤੇ 28 ਜੁਲਾਈ, 2024 ਨੂੰ ਅੰਮ੍ਰਿਤਸਰ ਵਿਖੇ ਕਰਵਾਈ ਗਈ ਸੀ।

ਇਸ ਚੈਂਪੀਅਨਸ਼ਿਪ ਵਿੱਚ ਕੱਲ੍ਹ 104 ਪ੍ਰਤੀਯੋਗੀਆਂ ਨੇ ਭਾਗ ਲਿਆ। ਜਿਸ ਵਿੱਚ ਉਤਕ੍ਰਿਸ਼ਟ ਤੁਲੀ ਇਹ ਚੈਂਪੀਅਨਸ਼ਿਪ ਜਿੱਤ ਕੇ ਨੈਸ਼ਨਲ ਚੈੱਸ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਉਤਕ੍ਰਿਸ਼ਟ ਸਕੂਲ ਦਾ ਹੁਸ਼ਿਆਰ ਵਿਦਿਆਰਥੀ, ਜੋ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਬਰਾਬਰ ਰੁਚੀ ਰੱਖਦਾ ਹੈ।

ਇਸ ਮੌਕੇ ‘ਤੇ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਨੇ ਉਨ੍ਹਾਂ ਦੇ ਕੋਚ ਸ਼੍ਰੀ ਚੰਦਰੇਸ਼ ਅਤੇ ਐਚ.ਓ.ਡੀ ਸਪੋਰਟਸ ਸ਼੍ਰੀ ਅਨਿਲ ਕੁਮਾਰ ਦੀ ਇਸ ਕਾਮਯਾਬੀ ਲਈ ਪ੍ਰਸ਼ੰਸਾ ਕੀਤੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਨੂਪ ਬੌਰੀ, ਇੰਨੋਸੈਂਟ ਹਾਰਟ ਦੇ ਚੇਅਰਮੈਨ ਡਾ.ਅਨੂਪ ਬੋਰੀ ਨੇ ਉਤਕ੍ਰਿਸ਼ਟ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਆਪਣੇ ਲਕਸ਼ ਵੱਲ ਵਧਣ ਲਈ ਪ੍ਰੇਰਿਤ ਕੀਤਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ