Thursday, October 3, 2024
spot_img
spot_img
spot_img
spot_img
spot_img

ਅਕਾਲ ਤਖ਼ਤ ਦੇ ਫ਼ੈਸਲੇ ਤੋਂ ਬਾਅਦ ‘ਪਾਪੀ’ ਪ੍ਰਦੀਪ ਕਲੇਰ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵਾਂਗਾ: ਸੁਖ਼ਬੀਰ ਸਿੰਘ ਬਾਦਲ

ਯੈੱਸ ਪੰਜਾਬ
ਚੰਡੀਗੜ੍ਹ, 30 ਜੁਲਾਈ, 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਉਹ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਪ੍ਰਤੀਬੱਧ ਹਨ ਅਤੇ ਅਕਾਲ ਤਖ਼ਤ ’ਤੇ ਪੇਸ਼ ਹੋਣ ਮਗਰੋਂ ਉਹ ਇਸ ‘ਪਾਪੀ’ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣਗੇ।

ਸਾਰਾ ਦਿਨ ਇਸ ਮਾਮਲੇ ’ਤੇ ਭਖ਼ੀ ਸਿਆਸਤ ਤੋਂ ਬਾਅਦ ਸੁਖ਼ਬੀਰ ਸਿੰਘ ਬਾਦਲ ਨ ਇਸ ਮਾਮਲੇ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਵੇਖ਼ ਰਹੇ ਹਨ ਕਿ ਬੇਅਦਬੀ ਜਿਹੇ ਗੰਭੀਰ ਦੋਸ਼ ਦੇ ਦੋਸ਼ੀ ਪ੍ਰਦੀਪ ਕਲੇਰ ਨੂੰ ‘ਆਮ ਆਦਮੀ ਪਾਰਟੀ’ ਅਤੇ ਹੋਰ ਪੰਥ ਵਿਰੋਧੀ ਪਾਰਟੀਆਂ ਦੇ ਹਿਤਾਂ ਨੂੰ ਸਾਧਣ ਵਾਸਤੇ ਬਚਾਇਆ ਅਤੇ ਉਭਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਉਹ ਅਚੰਭਿਤ ਅਤੇ ਪੀੜਾ ਵਿੱਚ ਹਨ।

ਪ੍ਰਦੀਪ ਕਲੇਰ ਦੇ ਦਾਅਵਿਆਂ ਨੂੰ ਆਧਾਰਹੀਣ ਅਤੇ ਰਾਜਸੀ ਮੰਤਵਾਂ ਨਾਲ ਪ੍ਰੇਰਿਤ ਦੱਸਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੇ ’ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਅਸਵੀਕਾਰਯੋਗ ਹਨ। ਉਹਨਾਂ ਕਿਹਾ ਕਿ ਮੈਨੂੰ ਇਹਨਾਂ ਝੂਠੇ ਅਤੇ ਦੁਰਭਾਵਨਾ ਵਾਲੇ ਦਾਅਵਿਆਂ ’ਤੇ ਸਖ਼ਤ ਇਤਰਾਜ਼ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੈ ਅਤੇ ਮੈਂ ਖ਼ਾਲਸਾ ਪੰਥ ਦੇ ਇਸ ਮਹਾਨ ਅਸਥਾਨ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਾ ਹਾਂ।

ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਸ ਮਾਮਲੇ ਵਿੱਚ ਫ਼ੈਸਲਾ ਆਉਣ ਮਗਰੋਂ ਮੈਂ ਇਸ ‘ਪਾਪੀ’ ਪ੍ਰਦੀਪ ਕਲੇਰ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵਾਂਗਾ।

ਜ਼ਿਕਰਯੋਗ ਹੈ ਕਿ ਪ੍ਰਦੀਪ ਕਲੇਰ ਨੇ ਸੁਖ਼ਬੀਰ ਸਿੰਘ ਬਾਦਲ ਦੀਆਂ ਡੇਰਾ ਮੁਖ਼ੀ ਗੁਰਮੀਤ ਰਾਮ ਰਹੀਮ ਨਾਲ ਕਈ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਹੈ ਕਿ ਸੁਖ਼ਬੀਰ ਬਾਦਲ ਲੁਕ ਛਿਪ ਕੇ, ਬਿਨਾਂ ਸਕਿਉਰਿਟੀ ਤੋਂ ਡੇਰਾ ਮੁਖ਼ੀ ਨੂੰ ਮਿਲਦੇ ਸਨ ਅਤੇ ਉਨ੍ਹਾਂ ਨੇ ਆਪਣੀਆਂ, ਹਰਸਿਮਰਤ ਬਾਦਲ ਅਤੇ ਪਾਰਟੀ ਚੋਣਾਂ ਲਈ ਡੇਰੇ ਦੀ ਹਮਾਇਤ 2012, 2014 ਅਤੇ 2017 ਚੋਣਾਂ ਵਾਸਤੇ ਲਈ ਸੀ।

ਇਸ ਤੋਂ ਇਲਾਵਾ ਡੇਰਾ ਮੁਖ਼ੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਦਿੱਤੀ ਗਈ ਮੁਆਫ਼ੀ ਅਤੇ ਡੇਰਾ ਮੁਖ਼ੀ ਦੀਆਂ ਫ਼ਿਲਮਾਂ ਬਾਰੇ ਹੋਈਆਂ ਗੱਲਾਂਬਾਤਾਂ ਬਾਰੇ ਵੀ ਅਹਿਮ ਖ਼ੁਲਾਸੇ ਕੀਤੇ ਹਨ ਅਤੇ ਇਹ ਵੀ ਕਿਹਾ ਕਿ ਡੇਰਾ ਮੁਖ਼ੀ ਨੇ ਕੇਵਲ ਸਪਸ਼ਟੀਕਰਨ ਦਿੱਤਾ ਸੀ ਜਦਕਿ ਖ਼ਿਮਾ ਜਾਚਨਾ ਵਾਲੀ ਗੱਲ ਅਕਾਲੀ ਦਲ ਵੱਲੋਂ ਆਪ ਪਾਈ ਗਈ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਸੁਖ਼ਬੀਰ ਬਾਦਲ ਨੇ ਡੇਰਾ ਮੁਖ਼ੀ ਨੂੰ ਮੁਆਫ਼ੀ ਦੁਆਉਣ ਅਤੇ ਉਸਦੀਆਂ ਫ਼ਿਲਮਾਂ ਪੰਜਾਬ ਵਿੱਚ ਚਲਵਾਉਣ ਬਾਰੇ ਬਹੁਤ ਜ਼ਿਆਦਾ ਉਤਸੁਕਤਾ ਵਿਖ਼ਾਈ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ