Wednesday, October 2, 2024
spot_img
spot_img
spot_img
spot_img
spot_img

ਅਮਰੀਕਾ ਵਿੱਚ ਆਏ ਜ਼ਬਰਦਸਤ ਤੂਫ਼ਾਨ ਕਾਰਨ 39 ਮੌਤਾਂ, ਵੱਡੀ ਪੱਧਰ ’ਤੇ ਮਕਾਨਾਂ ਤੇ ਹੋਰ ਇਮਾਰਤਾਂ ਨੂੰ ਪੁੱਜਾ ਨੁਕਸਾਨ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 2 ਅਕਤੂਬਰ, 2024

ਅਮਰੀਕਾ ਦੇ ਕਈ ਰਾਜਾਂ ਵਿਚ ਆਏ ਜਬਰਦਸਤ ਤੂਫਾਨ ਕਾਰਨ 39 ਲੋਕਾਂ ਦੇ ਮਾਰੇ ਜਾਣ ਤੇ ਅਨੇਕਾਂ ਮਕਾਨਾਂ ਤੇ ਹੋਰ ਇਮਾਰਤਾਂ ਨੂੰ ਵੱਡੀ ਪੱਧਰ ਉਪਰ ਨੁਕਸਾਨ ਪੁੱਜਣ ਦੀਆਂ ਰਿਪੋਰਟਾਂ ਹਨ। ਕਈ ਜਗਾ ਹੜ ਵਰਗੇ ਹਾਲਾਤ ਹਨ।

ਹੈਲਨ ਤੂਫਾਨ ਨੇ ਸਮੁੱਚੇ ਦੱਖਣ ਪੂਰਬੀ ਰਾਜਾਂ ਨੂੰ ਆਪਣੀ ਲਪੇਟ ਵਿਚ ਲਿਆ ਤੇ ਜਿਥੋਂ ਜਿਥੋਂ ਵੀ 140 ਮੀਲ ਦੀ ਰਫਤਾਰ ਨਾਲ ਹਵਾਵਾਂ ਲੰਘੀਆਂ ਉਥੇ ਉਥੇ ਭਾਰੀ ਤਬਾਹੀ ਹੋਈ ਹੈ। ਤੂਫਾਨ ਦੀ ਸ਼ੁਰੂਆਤ ਪੈਰੀ, ਫਲੋਰਿਡਾ ਨੇੜੇ ਸ਼ੁੱਕਰਵਾਰ ਨੂੰ 11.10 ਵਜੇ ਰਾਤ ਨੂੰ ਹੋਈ। ਤੂਫਾਨ ਕਾਰਨ ਸਮੁੰਦਰ ਵਿਚ ਖੜੀਆਂ ਕਿਸ਼ਤੀਆਂ ਉਲਟ ਗਈਆਂ, ਘਰ ਤਬਾਹ ਹੋ ਗਏ ਤੇ ਨੀਵੇਂ ਇਲਾਕਿਆਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ।

ਤੱਟੀ ਕਸਬੇ ਸਟੀਨਹੈਚੀ ਵਿਚ 9.63 ਫੁੱਟ ਉੱਚੀਆਂ ਉੱਠੀਆਂ ਪਾਣੀ ਦੀਆਂ ਲਹਿਰਾਂ ਨੇ ਕਸਬਾ ਵਾਸੀਆਂ ਦੀ ਜਾਨ ਖਤਰੇ ਵਿਚ ਪਾ ਦਿੱਤੀ ਤੇ ਉਥੇ ਭਾਰੀ ਨੁਕਸਾਨ ਹੋਇਆ।

ਜਗਾ ਜਗਾ ਦਰੱਖਤ ਡਿੱਗੇ ਹੋਏ ਹਨ ਤੇ ਮਲਬਾ ਖਿਲਰਿਆ ਪਿਆ ਹੈ। ਕਈ ਘੰਟਿਆਂ ਤੱਕ ਤੂਫਾਨ ਦੀ ਰਫਤਾਰ ਬਹੁਤ ਮਜਬੂਤ ਰਹੀ ਤੇ ਇਸ ਨੇ ਉੱਤਰੀ ਫਲੋਰਿਡਾ , ਜਾਰਜੀਆ ਕੈਂਟੁਕੀ ਵਿਚ ਤਬਾਹੀ ਮਚਾਈ। ਕੈਰੋਲੀਨਾਸ ਤੇ ਐਂਟਲਾਂਟਾ ਖੇਤਰ ਵਿਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਉੱਚੀਆਂ ਥਾਵਾਂ ‘ਤੇ ਪਨਾਹ ਲੈਣ। ਇਸ ਖੇਤਰ ਵਿਚ 10 ਇੰਚ ਤੱਕ ਬਾਰਿਸ਼ ਹੋਈ ਹੈ। ਫਲੋਰਿਡਾ ਤੋਂ ਲੈ ਕੇ ਵਿਰਜੀਨੀਆ ਤੱਕ ਬਿਜਲੀ ਠੱਪ ਹੋ ਗਈ ਹੈ ਤੇ ਲੱਖਾਂ ਲੋਕ ਬਿਜਲੀ ਬਿਨਾਂ ਰਹਿਣ ਲਈ ਮਜਬੂਰ ਹਨ । ਇਕ ਅੰਦਾਜੇ ਅਨੁਸਾਰ 45 ਲੱਖ ਤੋਂ ਵਧ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ। ਬਿਜਲੀ ਸੇਵਾ ਬਹਾਲ ਕਰਨ ਲਈ ਕਈ ਦਿਨ ਲੱਗ ਸਕਦੇ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ