Sunday, September 29, 2024
spot_img
spot_img
spot_img
spot_img
spot_img

MD ਸ਼ੂਗਰਫੈੱਡ ਡਾ. ਸੇਨੂ ਦੁੱਗਲ ਨੇ ਸਹਿਕਾਰੀ ਖੰਡ ਮਿੱਲ, ਮੋਰਿੰਡਾ ਦਾ ਦੌਰਾ ਕੀਤਾ

ਯੈੱਸ ਪੰਜਾਬ
ਮੋਰਿੰਡਾ, 25 ਸਤੰਬਰ, 2024

ਪ੍ਰਬੰਧ ਨਿਰਦੇਸ਼ਕ, ਸ਼ੂਗਰਫੈੱਡ, ਪੰਜਾਬ ਡਾਕਟਰ ਸੇਨੂ ਦੁੱਗਲ ਵੱਲੋਂ ਸਹਿਕਾਰੀ ਖੰਡ ਮਿੱਲ, ਮੋਰਿੰਡਾ ਦਾ ਦੌਰਾ ਕੀਤਾ ਗਿਆ।

ਉਨ੍ਹਾਂ ਵੱਲੋਂ ਸ਼ੂਗਰ ਮਿੱਲ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮਿੱਲ ਦੀ ਵਿਸਥਾਰਪੂਰਵਕ ਜਾਣਕਾਰੀ ਲਈ ਗਈ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆ ਕਿ ਮਿੱਲ ਦੇ ਖਰਚਿਆਂ ਨੂੰ ਘਟਾਉਂਦੇ ਹੋਏ, ਅਦਾਰੇ ਨੂੰ ਮੁਨਾਫੇ ਵਿੱਚ ਲਿਆਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣ।

ਪ੍ਰਬੰਧ ਨਿਰਦੇਸ਼ਕ ਵੱਲੋਂ ਪਲਾਂਟ ਅੰਦਰ ਜਾ ਕੇ ਆਉਣ ਵਾਲੇ ਪਿੜਾਈ ਸੀਜ਼ਨ 2024-25 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵਰਕਰਾਂ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਪਲਾਂਟ ਨੂੰ ਅਗਲੇ ਪਿੜਾਈ ਸੀਜ਼ਨ ਲਈ ਸਮੇਂ-ਸਿਰ ਪੂਰਨ ਰੂਪ ਵਿੱਚ ਤਿਆਰ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਰਿਪੇਅਰ ਅਤੇ ਮੈਨਟੀਨੈਂਸ ਤਸੱਲੀਬਖਸ਼ ਕੀਤੀ ਜਾਵੇ, ਤਾਂ ਜੋਂ ਆਉਣ ਵਾਲੇ ਪਿੜਾਈ ਸੀਜ਼ਨ ਵਿੱਚ ਗੰਨੇ ਦੀ ਪਿੜਾਈ ਅਤੇ ਖੰਡ ਦੇ ਉਤਪਾਦਨ ਦਾ ਕੰਮ ਨਿਰਵਿਘਨ ਚਲਾਇਆ ਜਾ ਸਕੇ।

ਡਾ. ਸੇਨੂ ਦੁੱਗਲ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨ ਪਵੇ। ਖੰਡ ਦਾ ਉਤਪਾਦਨ ਬਹੁਤ ਹੀ ਸੁਚੱਜੇ ਅਤੇ ਸਾਫ-ਸਫਾਈ ਵਾਲੇ ਢੰਗ ਨਾਲ ਕੀਤਾ ਜਾਵੇ, ਤਾਂ ਜੋਂ ਵਧੀਆ ਕੁਆਲਿਟੀ ਦੀ ਖੰਡ ਮਿੱਲ ਵੱਲੋਂ ਤਿਆਰ ਕੀਤੀ ਜਾ ਸਕੇ।

ਪ੍ਰਬੰਧ ਨਿਰਦੇਸ਼ਕ, ਸ਼ੂਗਰਫੈੱਡ, ਪੰਜਾਬ ਵੱਲੋਂ ਮਿੱਲ ਦੇ ਸਮੁੱਚੇ ਏਰੀਏ ਦੀ ਸਾਫ-ਸਫਾਈ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਮਿੱਲ ਦੀ ਸਾਫ-ਸਫਾਈ ਅਤੇ ਖੰਡ ਦੀ ਕੁਆਲਿਟੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਹਿਕਾਰੀ ਖੰਡ ਮਿੱਲ, ਮੋਰਿੰਡਾ ਦੇ ਏਰੀਏ ਵਿੱਚ ਪਿਛਲੇ ਸਾਲ 5824 ਤੋਂ ਵੱਧ ਕੇ ਇਸ ਵਾਰ 6819 ਹੈਕਟੇਅਰ ਗੰਨੇ ਅਧੀਨ ਰਕਬਾ ਉਪਲੱਬਧ ਹੋਇਆ ਹੈ ਅਤੇ ਮਿੱਲ ਵੱਲੋਂ ਪਿੜਾਈ ਸੀਜ਼ਨ 2024-25 ਦੌਰਾਨ 28 ਲੱਖ ਕੁਵਿੰਟਲ ਤੋਂ ਵੱਧ ਗੰਨਾ ਪੀੜਨ ਦਾ ਟੀਚਾ ਮਿੱਥਿਆ ਗਿਆ ਹੈ।

ਉਨ੍ਹਾਂ ਵੱਲੋਂ ਮਿੱਲ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆ ਕਿ ਮਿੱਲ ਵਿੱਚ ਗੰਨੇ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਕਿਸਾਨ ਵਿਸ਼ਰਾਮ ਘਰ ਵਿੱਚ ਜਰੂਰੀ ਸੁਵਿੱਧਾਵਾਂ ਮੁਹੱਇਆ ਕਰਵਾਈਆ ਜਾਣ, ਚਾਹ-ਪਾਣੀ ਅਤੇ ਖਾਣੇ ਦੇ ਪ੍ਰਬੰਧ ਲਈ ਵਧੀਆ ਕੰਨਟੀਨ ਚਲਾਈ ਜਾਵੇ ਅਤੇ ਗੰਨੇ ਦੇ ਯਾਰਡ ਵਿੱਚ ਉਡੀਕ ਦਾ ਸਮਾਂ ਘੱਟ ਤੋਂ ਘੱਟ ਰੱਖਿਆ ਜਾਵੇ।

ਉਨ੍ਹਾਂ ਵੱਲੋਂ ਇਹ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਗੰਨੇ ਦੀ ਸਪਲਾਈ ਲਈ ਕੈਲੰਡਰ ਅਨੁਸਾਰ ਹੀ ਸਖਤੀ ਨਾਲ ਪਰਚੀ ਜਾਰੀ ਕੀਤੀ ਜਾਵੇ ਤਾਂ ਕਿ ਮਿੱਲ ਦੇ ਹਰ ਪ੍ਰਕਾਰ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ।

ਇਸ ਮੌਕੇ ਤੇ ਸ਼੍ਰੀ ਅਰਵਿੰਦਰ ਪਾਲ ਸਿੰਘ ਕੈਂਰੋ ਜਨਰਲ ਮੈਨੇਜਰ, ਸ਼੍ਰੀ ਜਸਵੀਰ ਸਿੰਘ ਉੱਪ ਮੁੱਖ ਇੰਜੀਨੀਅਰ, ਸ਼੍ਰੀ ਟੀ.ਪੀ.ਐਸ. ਭੱਲਾ, ਸਹਾਇਕ ਇੰਜੀਨੀਅਰ, ਸ਼੍ਰੀ ਐਮ. ਸਿੰਘ, ਮੁੱਖ ਰਸਾਇਣਕਾਰ, ਸ਼੍ਰੀ ਜਸਵੰਤ ਸਿੰਘ, ਮੁੱਖ ਗੰਨਾ ਵਿਕਾਸ ਅਫਸਰ, ਸ਼੍ਰੀ ਸੁਸ਼ੀਲ ਕੁਮਾਰ, ਸੁਪਰਡੰਟ, ਸ਼੍ਰੀ ਰਵਿੰਦਰ ਸਿੰਘ, ਸਰਵੇਅਰ, ਸ਼੍ਰੀ ਵੀ.ਬੀ. ਸਿੰਘ ਲੇਖਾ ਇੰਚਾਰਜ ਅਤੇ ਵਰਕਰ ਯੂਨੀਅਨ ਦੇ ਨੁਮਾਇੰਦੇ ਸ਼੍ਰੀ ਬਲਵਿੰਦਰ ਸਿੰਘ ਬਾਵਾ, ਸ਼੍ਰੀ ਨੱਥੂ ਰਾਮ, ਸ਼੍ਰੀ ਜਸਬੀਰ ਸਿੰਘ, ਸ਼੍ਰੀ ਜਗਮੋਹਨ ਸਿੰਘ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ