Wednesday, October 2, 2024
spot_img
spot_img
spot_img
spot_img
spot_img

ਅਕਾਲ ਤਖ਼ਤ ਸਾਹਿਬ ’ਤੇ 30 ਅਗਸਤ ਨੂੂੰ ਹੋਣ ਵਾਲੀ ਇਕੱਤਰਤਾ ਵਿੱਚ ਸਿੰਘ ਸਾਹਿਬਾਨ ਨੂੰ ਬਾਦਲ ਪਰਿਵਾਰ ਖ਼ਿਲਾਫ਼ ਸਖ਼ਤ ਫ਼ੈਸਲਾ ਲੈਣ ਦੀ ਲੋੜ: ਸੁਖ਼ਦੇਵ ਸਿੰਘ ਫ਼ਗਵਾੜਾ

ਯੈੱਸ ਪੰਜਾਬ
29 ਅਗਸਤ, 2024

ਸਿੱਖ ਜੱਥੇਬੰਦੀਆ ਦੇ ਸਾਂਝੇ ਫਰੰਟ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਸਿਆਸੀ ਵਿੰਗ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਫਗਵਾੜਾ ਨੇ ਬਿਆਨ ਜਾਰੀ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀ ਇਕੱਤਰਤਾ ਵਿੱਚ ਸਿੰਘ ਸਾਹਿਬਾਨਾਂ ਨੂੰ ਬਾਦਲ ਪਰਿਵਾਰ ਤੇ ਉਸਦੀ ਪੰਥ ਵਿਰੋਧੀ ਜੁੰਡਲੀ ਖਿਲਾਫ ਪੰਥਕ ਰਵਾਇਤਾਂ ਅਤੇ ਸਿੰਧਾਤਕ ਰੌਸ਼ਨੀ ਵਿੱਚ ਸਖਤ ਫੈਸਲਾ ਲੈਣ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਬਾਦਲ ਪਰਿਵਾਰ ਸਮੇਤ ਪ੍ਰਕਾਸ਼ ਸਿੰਘ ਬਾਦਲ ਨੇ ਸਾਜਿਸ਼ ਤਹਿਤ ਪੰਥ ਦਾ ਮਿੱਥ ਕੇ ਪਿਛਲੇ ਪੰਜ ਦਹਾਕਿਆ ਤੋ ਹਰ ਪੱਖ ਤੋ ਨੁਕਸਾਨ ਕੀਤਾ ।ਅੱਜ ਤੱਕ ਵੀ ਸੁਖਬੀਰ ਬਾਦਲ ਵੱਲੋ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਤੇ ਹੰਕਾਰੀ ਵਤੀਰੇ ਤੋ ਬਾਜ਼ ਨਹੀਂ ਆ ਰਿਹਾ।

ਸਿੱਖਾ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਵੱਲੋ ਹਾਲੇ ਤੱਕ ਵੀ ਸੁਖਬੀਰ ਸਿੰਘ ਬਾਦਲ ਦੀ ਮਿਲੀਭੁਗਤ ਨਾਲ ਬਾਦਲ ਪਰਿਵਾਰ ਦੇ ਗੁਨਾਹਾਂ ਤੇ ਪਰਦਾ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ । 92 ਲੱਖ ਦੇ ਇਸ਼ਤਿਹਾਰ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋ ਦਿੱਤਾ ਜਵਾਬ ਝੂਠ ਦਾ ਪੁਲੰਦਾ ਹੈ।

ਉਹਨਾਂ ਵੱਲ੍ਹੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਕਰਦਿਆ ਕਿਹਾ ਗਿਆ ਕਿ ਇਹ ਇਸ਼ਤਿਹਾਰ ਬੇਅਦਬੀ ਰੋਕਣ ਲਈ ਜਾਗਰੂਕਤਾ ਫੈਲਾਉਣ ਸੰਬੰਧੀ ਸਨ, ਇਹ ਕੋਰਾ ਝੂਠ ਹੈ ਅਤੇ ਇਸ਼ਤਿਹਾਰ ਛਪਵਾਉਣ ਦੀ ਸਾਰੀ ਜ਼ਿੰਮੇਵਾਰੀ ਸਵ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਸਕੱਤਰ ਸਵ ਹਰਚਰਨ ਸਿੰਘ ਉੱਤੇ ਸਿੱਟਣਾ ਵੀ ਗਲਤ ਹੈ, ਕਿਉਂਕੀ ਇਹ ਦੋਵੇ ਵਿਅਕਤੀ ਜਿਉਂਦੇ ਜੀਅ ਜਨਤਕ ਰੂਪ ਵਿੱਚ ਬਿਆਨ ਦੇ ਚੁੱਕੇ ਹਨ ਕਿ ਇਹ ਇਸ਼ਤਿਹਾਰ ਉਨ੍ਹਾ ਤੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਦਬਾਅ ਬਣਾ ਕੇ ਜਬਰੀ ਦਿਵਾਏ ਸਨ ਅਤੇ ਇਹਨਾ ਬਿਆਨਾ ਦੀ ਵੀਡੀਓਜ਼ ਸੋਸ਼ਲ ਮੀਡੀਆ ਤੇ ਮੌਜੂਦ ਹਨ।

ਅਸੀ ਸਿੰਘ ਸਾਹਿਬ ਨੂੰ ਇਸ ਇਕੱਤਰਤਾ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋ ਫਖਰ ਏ ਕੌਮ ਦਾ ਮਾਣ ਵਾਪਸ ਲੈਣ ਦਾ ਫ਼ੈਸਲਾ ਲੈਣ ਦੀ ਬੇਨਤੀ ਕਰਦੇ ਹਾ ਤਾ ਜੋ ਸਿੱਖ ਇਤਿਹਾਸ ਤੇ ਲੱਗਾ ਇਹ ਕਲੰਕ ਮਿਟ ਸਕੇ। ਅੱਜ ਸਮੁੱਚਾ ਪੰਥ ਚਾਹੁੰਦਾ ਹੈ ਕਿ ਬਾਦਲ ਟੱਬਰ ਨੂੰ ਸਿੱਖ ਰਾਜਨੀਤੀ ਤੋ ਬਾਹਰ ਕਰਨ ਦਾ ਫ਼ੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋ ਲਿਆ ਜਾਵੇ ਅਤੇ ਪੰਥ ਦੀਆ ਭਾਵਨਾਵਾ ਤੇ ਸਿੱਖ ਰਵਾਇਤਾ ਤੋ ਉਲਟ ਲਿਆ ਫ਼ੈਸਲਾ 2015 ਵਰਗੇ ਹਾਲਾਤ ਵੀ ਪੈਦਾ ਕਰ ਸਕਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ