Saturday, March 22, 2025
spot_img
spot_img
spot_img

Shambhu ਅਤੇ Khanauri ਮੋਰਚੇ ਹਟਾਏ ਗਏ; Punjab Police ਦੀ ਕਾਰਵਾਈ ਤਹਿਤ ਸਾਰੇ ਕਿਸਾਨ ਹਿਰਾਸਤ ਵਿੱਚ ਲਏ ਗਏ

ਯੈੱਸ ਪੰਜਾਬ
ਚੰਡੀਗੜ੍ਹ, 19 ਮਾਰਚ, 2025:

Punjab ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਆਗੂ Jagjit Singh Dallewal ਅਤੇ Sarwan Singh Pandher ਦੀ ਅਗਵਾਈ ਤਹਿਤ Khanauri ਅਤੇ ਸ਼ੰਭੂ ਵਿਖ਼ੇ ਲਗਾਏ ਗਏ ਮੋਰਚੇ ਅੱਜ Punjab Police ਵੱਲੋਂ ਕੀਤੀ ਕਾਰਵਾਈ ਦੌਰਾਨ ਹਟਾ ਦਿੱਤੇ ਗਏ।

Punjab Police ਨੇ ਭਾਰੀ ਦਲ ਬਲ ਨਾਲ ਦੋਹਾਂ ਮੋਰਚਿਆਂ ’ਤੇ ਇਹ ਕਾਰਵਾਈ ਬੁੱਧਵਾਰ ਦੇਰ ਸ਼ਾਮ ਨੂੰ ਕੀਤੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਸ: ਡੱਲੇਵਾਲ ਅਤੇ ਸ: ਪੰਧੇਰ ਸਣੇ ਲਗਪਗ ਉਹ ਸਾਰੇ ਆਗੂ ਪੰਜਾਬ ਵਿੱਚ ਦਾਖ਼ਲ ਹੁੰਦਿਆਂ ਹੀ ਹਿਰਾਸਤ ਵਿੱਚ ਲੈ ਲਏ, ਜੋ ਕੇਂਦਰੀ ਮੰਤਰੀਆਂ ਨਾਲ ਚੰਡੀਗੜ੍ਹ ਵਿਖ਼ੇ ਗੱਲਬਾਤ ਦੇ ਦੌਰ ਦੀ ਸਮਾਪਤੀ ਉਪਰੰਤ ਖ਼ਨੌਰੀ ਅਤੇ ਸ਼ੰਭੂ ਜਾਣ ਲਈ ਪੰਜਾਬ ਵਿੱਚ ਦਾਖ਼ਲ ਹੋਏ।

ਇਸ ਤਰ੍ਹਾਂ ਨਾਲ ਪੁਲਿਸ ਦੀ ਰਣਨੀਤੀ ਤਹਿਤ ਦੋਹਾਂ ਮੋਰਚਿਆਂ ਨੂੰ ਆਗੂ ਰਹਿਤ ਕਰਨ ਉਪਰੰਤ ਦੇਰ ਸ਼ਾਮ ਪੁਲਿਸ ਦੀਆਂ ਵੱਖ-ਵੱਖ ਟੀਮਾਂ, ਜੋ ਬੀਤੇ ਕਲ੍ਹ ਤੋਂ ਹੀ ਲੱਡਾ ਕੋਠੀ ਵਿੱਚ ਇਕੱਤਰ ਹੋ ਕੇ ਇਸ ਅਪਰੇਸ਼ਨ ਦੀ ਤਿਆਰੀ ਕਰ ਰਹੀਆਂ ਸਨ, ਦੋਹਾਂ ਮੋਰਚਿਆਂ ’ਤੇ ਪੁੱਜੀਆਂ।

ਖ਼ਨੌਰੀ ਬਾਰਡਰ ’ਤੇ ਪੁੱਜੀ ਟੀਮ ਦੀ ਅਗਵਾਈ ਡੀ.ਆਈ.ਜੀ. ਪਟਿਆਲਾ ਰੇਂਜ ਸ: ਮਨਦੀਪ ਸਿੰਘ ਸਿੱਧੂ ਕਰ ਰਹੇ ਸਨ ਅਤੇ ਉਨ੍ਹਾਂ ਨੇ ਖ਼ਨੌਰੀ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵਾਲੇ ਵੀ ਕਿਸਾਨਾਂ ਦੇ ਹੀ ਬੱਚੇ ਹਨ ਅਤੇ ਉਹ ਕਿਸੇ ਟਕਰਾਅ ਲਈ ਨਹੀਂ ਆਏ ਪਰ ਇਹ ਗੱਲ ਸੌ ਫ਼ੀਸਦੀ ਹੈ ਕਿ ਅੱਜ ਮੋਰਚੇ ਵਾਲੀ ਇਹ ਜਗ੍ਹਾ ਖ਼ਾਲੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਜੇ ਸਾਰੇ ਕਿਸਾਨ ਆਪ ਹੀ ਜਾ ਕੇ ਬੱਸਾਂ ਵਿੱਚ ਬੈਠ ਜਾਣ। ਉਨ੍ਹਾਂਕਿਹਾ ਕਿ ਕਿਸਾਨ ਬੜੀ ਥੋੜ੍ਹੀ ਗਿਣਤੀ ਵਿੱਚ ਹਨ ਪਰ ਫ਼ੋਰਸ ਵੱਡੀ ਗਿਣਤੀ ਵਿੱਚ ਆਈ ਹੈ ਅਤੇ ਟਕਰਾਅ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।

ਇਸ ਮਗਰੋਂ ਥੋੜ੍ਹੀ ਬਹੁਤੀ ਖਿੱਚਾ ਧੂਹੀ ਤੋਂ ਬਾਅਦ ਲਗਪਗ ਸਾਰੇ ਹੀ ਕਿਸਾਨਾਂ ਨੂੰ ਬੱਸਾਂ ਵਿੱਚ ਬਿਠਾ ਲਿਆ ਗਿਆ ਜਿਸ ਮਗਰੋਂ ਮੋਰਚੇ ਵਾਲੀ ਜਗ੍ਹਾ ਤੋਂ ਵਾਹਨ, ਸਟੇਜ ਅਤੇ ਹੋਰ ਆਰਜ਼ੀ ਠਹਿਰਾਂ ਹਟਾਈਆਂ ਗਈਆਂ।

ਇਸੇ ਦੌਰਾਨ ਸ਼ੰਭੂ ਬਾਰਡਰ ਪੁੱਜੀ ਪੁਲਿਸ ਟੀਮ ਨੇ ਵੀ ਮੋਰਚੇ ਵਾਲੀ ਜਗ੍ਹਾ ਕਿਸਾਨਾਂ ਤੋਂ ਖ਼ਾਲੀ ਕਰਵਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਸ ਥਾਂ ’ਤੇ ਬਣੀ ਸਟੇਜ ਆਦਿ ਨੂੰ ਵੀ ਤੋੜਿਆ ਗਆ ਤੇ ਬਣਾਏ ਹੋਏ ਆਰਜ਼ੀ ਟਿਕਾਣਿਆਂ ਨੂੰ ਵੀ ਹਟਾ ਦਿੱਤਾ ਗਿਆ।

ਇਸੇ ਦੌਰਾਨ ਖ਼ਨੋਰੀ ਬਾਰਡਰ ’ਤੇ ਸੁਸ਼ੋਭਿਤ ਕੀਤੇ ਗਏ ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਵੀ ਪੁਲਿਸ ਵੱਲੋਂ ਕੁਝ ਧਾਰਮਿਕ ਵਿਅਕਤੀਆ ਦੀ ਮਦਦ ਨਾਲ ਪੂਰੇ ਮਾਨ ਸਤਿਕਾਰ ਅਤੇ ਮਰਿਆਦਾ ਨਾਲ ਇੱਥੋਂ ਨੇੜਲੇ ਧਾਰਮਿਕ ਅਸਥਾਨ ਲਈ ਰਵਾਨਾ ਕੀਤਾ ਗਿਆ।


ਇਹ ਵੀ ਪੜ੍ਹੋ: Dallewal, Pandher ਸਣੇ ਪ੍ਰਮੁੱਖ ਕਿਸਾਨ ਆਗੂ ਹਿਰਾਸਤ ਵਿੱਚ; ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਹੋਈ ਕਾਰਵਾਈ


 

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ