Thursday, October 3, 2024
spot_img
spot_img
spot_img
spot_img
spot_img

ਪੰਥਕ ਸਿਧਾਂਤ ਛਿੱਕੇ ਤੇ ਟੰਗ ਕੇ, ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਪੰਥ ਚੋਂ ਛੇਕੇ ਸੌਦਾ, ਸਾਧ ਨੂੰ ਮਿਲਦਾ ਰਿਹਾ: ਰਵੀਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 30 ਜੁਲਾਈ, 2024

ਅਕਾਲੀਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸੌਦਾ-ਸਾਧ ਦੇ ਚੇਲੇ ਅਤੇ ਡੇਰੇ ਨਾਲ ਸਬੰਧਤ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਪ੍ਰਦੀਪ ਕਲੇਰ ਦੇ ਇੱਕ ਚੈਨਲ ਨਾਲ ਗੱਲਬਾਤ ਦੇ ਹਵਾਲੇ ਨਾਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਥ ਚੋਂ ਛੇਕੇ ਸੌਦਾ-ਸਾਧ ਨੂੰ ਮਿਲਦਾ ਰਿਹਾ ਹੈ ਤਾਂ ਉਸ ਦੇ ਹਿਮਾਇਤ ਚੇਲਿਆਂ ਦੀਆਂ ਵੋਟਾਂ ਲਈਆਂ ਜਾ ਸਕਣ।

ਸੌਦਾ-ਸਾਧ ਕੇਸ ਵਿੱਚ ਵਾਅਦਾ ਮਾਫ ਬਣੇ ਗਵਾਹ ਨੇ ਦੱਸਿਆ ਕਿ ਬਾਬੇ ਨੇ ਇਕ ਫਿਲਮ ਐਮ ਐਸ ਜੀ ਬਣਾਈ ਸੀ ਪਰ ਪੰਜਾਬ ਚ ਪਾਬੰਦੀ ਲਗਣ ਕਾਰਨ ਪਿਕਚਰ ਮੁਨਾਫਾ ਕਮਾਉਣ ਚ ਅਸਫਲ ਰਹੀ। ਫਿਰ ਦੂਸਰੀ ਫਿਲਮ ਬਣਾਈ ਤਾਂ ਪੈਸਾ ਕਮਾਉਣ ਲਈ ਉਸ ਦਾ ਪੰਜਾਬ ਵਿੱਚ ਰਿਲੀਜ ਹੋਣਾ ਜਰੂਰੀ ਸੀ।

ਪ੍ਰਦੀਪ ਕਲੇਰ ਮੁਤਾਬਕ ਸੌਦਾ-ਸਾਧ ਦੇ ਹੁਕਮਾਂ ਤੇ ਉਹ ਅਤੇ ਹਰਸ਼ ਧੂਰੀ ਸੁਖਬੀਰ ਨੂੰ ਦਿੱਲੀ, ਚੰਡੀਗੜ੍ਹ ਮਿਲਦੇ ਰਹੇ।ਦੂਸਰੇ ਪਾਸੇ ਸੁਖਬੀਰ ਵੀ ਸੌਦਾ-ਸਾਧ ਨੂੰ ਡੇਰੇ ਸਿਰਸਾ, ਜੈਪੁਰ ਲੁਕ ਕੇ ਦੇਰ ਰਾਤ ਸਮੇਂ ਮਿਲਦਾ ਰਿਹਾ। ਸੁਖਬੀਰ ਨੇ ਪੰਜਾਬ ਚ ਫਿਲਮ ਚਲਾਉਣ ਲਈ ਮਾਫੀਨਾਮਾਂ ਤਿਆਰ ਕਰਨ ਲਈ ਕਿਹਾ।

ਇਹ ਸੁਨੇਹਾ ਲੈ ਕੇ ਉਹ ਸੌਦਾ-ਸਾਧ ਨੂੰ ਮੁੰਬਈ ਮਿਲੇ ਜਿੱਥੇ ਹਰਪ੍ਰੀਤ ਕੌਰ ਵੀ ਮੌਜੂਦ ਸੀ।ਬਾਬੇ ਨੇ ਕੇਵਲ ਸਪੱਸ਼ਟੀਕਰਨ, ਹਿੰਦੀ ਵਿਚ ਭੇਜਿਆ ਪਰ ਸੁਖਬੀਰ ਤੇ ਦਲਜੀਤ ਸਿੰਘ ਚੀਮਾਂ ਨੇ ਉਸ ਨੂੰ ਪੰਜਾਬੀ ਚ ਅਨੁਵਾਦ ਕਰ ਦਿਆਂ, ਆਪਣੇ-ਆਪ ਹੀ ` ਖਿਮਾਂ ਜਾਚਕ ʼ ਸ਼ਬਦ ਲਿਖ ਦਿਤੇ ਜਿਸ ਦਾ ਸੌਦਾ-ਸਾਧ ਨੇ ਸਖਤ ਇਤਰਾਜ ਕਰ ਦਿਆਂ ਕਿਹਾ ਕਿ ਮੈਂ ਤਾਂ ਮਾਫੀ ਮੰਗੀ ਹੀ ਨਹੀ। ਕਲੇਰ ਮੁਤਾਬਕ ਡੇਰੇ ਨੇ 2012 ਚ ਬਾਦਲ ਉਮੀਦਵਾਰਾਂ ਦੀ ਮਦਦ ਕਰ ਕੇ ਇੰਨਾ ਦੀ ਸਰਕਾਰ ਬਣਾਈ, ਹਰਸਿਮਰਤ ਕੌਰ ਦੀ ਹਿਮਾਇਤ, ਜਿੱਤ ਯਕੀਨੀ ਬਣਾਈ।

2017 ਤੇ 2019 ਵਿੱਚ ਵੀ ਸੁਖਬੀਰ ,ਬਾਬੇ ਸੌਦਾ-ਸਾਧ ਨੂੰ ਮਿਲਦਾ ਰਿਹਾ।ਜੈਪੁਰ ਸੁਖਬੀਰ ਨੇ ਆਪਣੇ ਸੁਰੱਖਿਆ ਕਰਮਚਾਰੀ ਹੋਟਲ ਠਹਿਰਾਏ ਤੇ ਗੁਪਤ ਰੂਪ ਚ ਬਾਬੇ ਨੂੰ ਮਿਲਿਆ।

ਸਾਬਕਾ ਸਪੀਕਰ ਮੁਤਾਬਕ ਆਮ ਸਿੱਖ ਤਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਤੇ ਜੱਥੇਦਾਰ ਸਾਹਿਬ ਵੱਲੋਂ ਜਾਰੀ ਆਦੇਸ਼ ਨੂੰ ਇਲਾਹੀ ਹੁਕਮ ਮੰਨ ਦੇ ਹਨ ਪਰ ਬਾਦਲ ਮੀਰੀਪੀਰੀ ਦੇ ਸਿਧਾਂਤ ਨੂੰ ਟਿੱਚ ਸਮਝਦੇ ਹਨ ਕਿ ਉਹ ਤਾਂ ਹਕੂਮਤ ਕਰਨ ਲਈ ਹੀ ਜਨਮੇ ਹਨ।ਰਵੀਇੰਦਰ ਸਿੰਘ ਅਨੁਸਾਰ ਗੁਰੂ ਪੰਥ ਪੰਜ ਪਿਆਰਿਆਂ ਦੇ ਰੂਪ ਵਿੱਚ ਸਮੁੱਚੇ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰ ਦਾ ਹੈ।

ਦਸਮ ਪਿਤਾ ਨੇ ਵਿਅਕਤੀਗਤ ਕਮਜ਼ੋਰੀਆਂ ਤੋਂ ਨਿਜਾਤ ਦਿਵਾਉਣ ਲਈ ਪੰਚ ਪ੍ਰਧਾਨੀ ਖਾਲਸਾਈ ਸਿਧਾਂਤ ਨੂੰ ਪ੍ਰਗਟ ਕੀਤਾ ਸੀ। ਬਾਦਲ ਪਰਿਵਾਰ ਨੇ ਸਿਆਸੀ ਦਬਾਅ ਹੇਠ ਸਿੱਖਾਂ ਦੀਆਂ ਧਾਰਮਿਕ ਭਾਵਨਾ ਨੂੰ ਕੁਚਲ ਦਿਤਾ। ਉਨਾ ਫੈਸਲਾ ਸੁਣਾਉਣ ਵਾਲੇ ਸਾਬਕਾ ਜੱਥੇਦਾਰ ਦੇ ਰੋਲ ਨੂੰ ਮੰਦਭਾਗਾ ਕਰਾਰ ਦਿਤਾ ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ