Thursday, October 3, 2024
spot_img
spot_img
spot_img
spot_img
spot_img

ਧੂਰੀ ਵਾਸੀਆਂ ਨੇ ਕਦੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ: ਡਾ. ਗੁਰਪ੍ਰੀਤ ਕੌਰ ਮਾਨ

ਰਾਜੇਸ਼ਵਰ ਪਿੰਟੂ
ਧੂਰੀ, 29 ਜੁਲਾਈ, 2024

ਫੋਰਟਲ ਗਰੁੱਪ ਯੂ.ਕੇ. ਦੇ ਮਾਲਕ ਸੁਰਿੰਦਰ ਸਿੰਘ ਨਿੱਝਰ ਵੱਲੋਂ ਅੱਜ ਸਥਾਨਕ ਇੱਕ ਪੈਲਸ ਵਿਖੇ ਲਗਾਏ ਗਏ ਮੈਗਾ ਕੈਂਪ ਦੌਰਾਨ ਜਿੱਥੇ ਹਜਾਰਾਂ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਉਥੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ, ਸੁਣਨ ਵਾਲੀਆਂ ਮਸੀ਼ਨਾਂ ਅਤੇ ਦੋ ਹਜਾਰ ਤੋਂ ਵੱਧ ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ ਗਈਆਂ।

ਇਸ ਕੈਂਪ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀਂ ਡਾ. ਗੁਰਪ੍ਰੀਤ ਕੌਰ ਮਾਨ, ਮਾਤਾ ਹਰਪਾਲ ਕੌਰ ਮਾਨ, ਫ਼ਿਲਮੀ ਅਦਾਕਾਰ ਸ਼ਿਲਪਾ ਸ਼ੈਟੀ, ਹਿਮਾਂਸ਼ੀ ਖੁਰਾਣਾ, ਓ.ਐਸ.ਡੀ. ਪ੍ਰੋਫੈਸਰ ਉਂਕਾਰ ਸਿੰਘ ਸਿੱਧੂ,, ਵਿਧਾਇਕਾ ਹਰਮੀਤ ਸਿੰਘ ਪਠਾਨਮਾਜਰਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਕੈਂਪ ਦਫਤਰ ਦੇ ਇੰਚਾਰਜ ਅੰਮ੍ਰਿਤ ਬਰਾੜ ਸਮੇਤ ਹੋਰਨਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਲਗਾਏ ਗਏ ਕੈਂਪ ਵਿੱਚ ਡਾ. ਮਨਜੀਤ ਸਿਘ, ਡਾ. ਸਾਂਈਦੀਪ ਸਿੰਘ, ਡਾ. ਰੇਸ਼ ਸ਼ਰਮਾ ਨੇ ਮਰੀਜਾਂ ਦੀਆ ਅੱਖਾਂ ਦਾ ਚੈਕਅੱਪ ਕੀਤਾ ਅਤੇ ਲੋੜਵੰਦ ਮਰੀਜਾਂ ਦੀ ਆਪ੍ਰੇਸ਼ਨਾਂ ਲਈ ਚੋਣ ਵੀ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਐਨ.ਆਰ.ਆਈ ਸੁਰਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਇਸਕੈਂਪ ’ਚ ਇਲਾਕੇ ਦੇ ਲੋਕਾਂ ਨੂੰ 2 ਹਜ਼ਾਰ ਤੋਂ ਵੱਧ ਸਿਲਾਈ ਮਸ਼ੀਨਾਂ, 100 ਦੇ ਕਰੀਬ ਵਹੀਲ ਚੇਅਰਾਂ, ਕੰਨਾਂ ਦੀਆਂ ਸੁਨਣ ਵਾਲੀਆਂ ਮਸ਼ੀਨਾਂ, ਬਨਾਵਟੀ ਅੰਗ ਲਗਾਏ ਗਏ ਹਨ ਅਤੇ ਕਰੀਬ 20 ਲੋਕਾਂ ਦੇ ਮੁਫ਼ਤ ਘਰ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਹੈ।

ਨਿੱਝਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਮਾਜ ਸੇਵਾ ਕਰਨ ਦਾ ਜਜਬਾ ਵੀ ਕਿਸੇ ਕਿਸੇ ਵਿਅਕਤੀ ਨੂੰ ਅਕਾਲ ਪੁਰਖ ਵੱਲੋ. ਬਖ਼ਸਿਆ ਜਾਂਦਾ ਹੈ ਅਤੇ ਇਸਨੂੰ ਵੀ ਕੁਦਰਤ ਦੀ ਦਾਤ ਹੀ ਸਮਝਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਸਿਹਤ ਪ੍ਰਬੰਧਾਂ ਲਈ ਲਗਾਤਾਰ ਯਤਨਸ਼ੀਲ ਹੈ, ਜਿੱਥੇ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੂਰੂਆਤ ਕੀਤੀ ਗਈ ਹੈ, ਜਿਸਦਾ ਲੱਖਾਂ ਲੋਕ ਫਾਇਦਾ ਲੈ ਰਹੇ ਹਨ। ਪੰਜਾਬ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਸਿਹਤ ਪ੍ਰਬੰਧਾਂ ਦੇ ਸੁਧਾਰ ਲਈ ਲਗਾਤਾਰ ਯਤਨਸ਼ੀਲ ਹੈ।

ਉਨ੍ਹਿਾਂ ਕਿਹਾ ਕਿ ਅਸੀਂ ਕਦੇ ਵੀ ਧੂਰੀ ਵਾਸੀਆਂ ਦਾ ਦੇਣ ਨਹੀਂ ਦੇ ਸਕਦੇ, ਧੂਰੀ ਵਾਸੀਆਂ ਨੇ ਸਾਡੀ ਕਦੇ ਵੀ ਪਿੱਠ ਨਹੀਂ ਲੱਗਣ ਦਿੱਤੀ ਅਤੇ ਵਿਸ਼ੇਸ ਕਰਕੇ ਧੂਰੀ ਦੇ ਕੰਮਾਂ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਸੁਹਰਿਦ ਹੈ ਅਤੇ ਧੂਰੀ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਤਜਵੀਜਾਂ ਤਿਆਰ ਕੀਤੀਆ ਜਾ ਰਹੀਆਂ ਹਨ ਅਤੇ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ ਹੋਵੇਗੀ ਕਿ ਧੂਰੀ ਵਿੱਚ ਕੋਈ ਵੀ ਘਰ ਕੱਚਾ ਨਾ ਰਹੇ ਅਤੇ ਨਾ ਹੀ ਕੋਈ ਵਿਅਕਤੀ ਬੇਘਰਾ ਰਹੇ।

ਫ਼ਿਲਮੀ ਅਦਾਕਾਰ ਸ਼ਿਲਪਾ ਸੈਟੀ ਅਤੇ ਹਿਮਾਂਸ਼ੀ ਖੁਰਾਣਾ ਨੇ ਪ੍ਰਬੰਧਕਾਂ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਚੇਅਰਮੈਨ ਸਤਿੰਦਰ ਸਿੰਘ ਚੱਠਾ, ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਵਪਾਰ ਮੰਡਲ ਪੰਜਾਬ ਦੇ ਉੱਪ ਚੇਅਰਮੈਨ ਅਭਿਨਵ ਗੋਇਲ ਨਵੀ, ਅੱਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨ ਗਰਗ, ਰਾਈਸਿਲਾ ਦੇ ਡਾਇਰੈਕਟਰ ਪ੍ਰਸੋਤਮ ਦਾਸ, ਇੰਡਸਟਰੀ ਚੈਂਬਰ ਦੇ ਰਾਜੇਸ਼ ਸਿੰਗਲਾ ਸ਼ੈਟੀ, ਐਡਵੋਕੇਟ ਹੈਪੀ ਗਰਗ, ਆਪ ਆਗੂ ਪਰਮਿੰਦਰ ਸਿੰਘ ਨੂਰ ਔਲਖ, ਐਨ.ਆਰ.ਆਈ ਸੁਰਿੰਦਰ ਸਿੰਘ ਨਿੱਝਰ ਦੀ ਟੀਮ ਦੇ ਮੈਂਬਰ ਬੂਟਾ ਸਿੰਘ, ਪਰਮਜੀਤ ਸਿੰਘ ਭਿੰਦੀ, ਬਲਜੋਤ ਪੁੰਨੂੰ ਅਤੇ ਸ਼ਸ਼ੀ ਸੰਘਾ ਆਦਿ ਵੀ ਹਾਜਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ