Sunday, September 29, 2024
spot_img
spot_img
spot_img
spot_img
spot_img

ਪੰਜਾਬ ਖ਼ੇਤੀਬਾੜੀ ਯੂਨੀਵਰਸਿਟੀ ਦੀ ਖ਼ੋਜਾਰਥੀ ਡਾ. ਸੁਦੇਸ਼ਨਾ ਠਾਕੁਰ ਨੇ ਕੀਤਾ ਅਮਰੀਕਾ ਦੀ ਸਟੇਟ ਉਰੇਗਨ ਯੂਨੀਵਰਸਿਟੀ ਦਾ ਦੌਰਾ

ਯੈੱਸ ਪੰਜਾਬ
ਲੁਧਿਆਣਾ, 25 ਸਤੰਬਰ, 2024

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ-ਵਿਗਿਆਨ ਵਿਭਾਗ ਵਿੱਚ ਖੋਜ ਕਰ ਰਹੇ ਖੋਜਾਰਥੀ ਸੁਦੇਸ਼ਨਾ ਠਾਕੁਰ ਨੇ ਬੀਤੇ ਦਿਨੀਂ ਮਹਿਮਾਨ ਖੋਜਾਰਥੀ ਵਜੋਂ ਓਰੇਗਨ ਸਟੇਟ ਯੂਨੀਵਰਸਿਟੀ, ਅਮਰੀਕਾ ਦਾ ਦੌਰਾ ਕੀਤਾ੍ਟ ਇਸ ਦੌਰੇ ਨੂੰ ਪੂਰੀ ਤਰ੍ਹਾਂ ਖੋਜ ਕੀਟ ਵਿਗਿਆਨੀ ਡਾ. ਮੈਨ-ਜਿਓਨ ਚੋਈ ਵੱਲੋਂ ਪ੍ਰਾਯੋਜਿਤ ਕੀਤਾ ਗਿਆ ਸੀ।

ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਡਾ. ਠਾਕੁਰ ਨੇ ਆਪਣੀ ਪੀਐਚ.ਡੀ. ਪੀਏਯੂ ਦੇ ਬਾਇਓਕੇਅਰ ਸਕੀਮ ਦੇ ਤਹਿਤ ਇੱਕ ਸੁਤੰਤਰ ਖੋਜ ਪ੍ਰੋਜੈਕਟ ਵਜੋਂ ਸੰਪੂਰਨ ਕੀਤੀ੍ਟ ਇਸ ਖੋਜ ਕਾਰਜ ਨੂੰ ਬਾਇਓਟੈਕਨਾਲੋਜੀ ਵਿਭਾਗ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ, ਨਵੀਂ ਦਿੱਲੀ ਵੱਲੋਂ ਪ੍ਰਾਯੋਜਿਤ ਕੀਤਾ ਗਿਆ ਸੀ ਅਤੇ ਉਸਦੇ ਨਿਗਰਾਨ ਡਾ. ਵਿਕਾਸ ਜਿੰਦਲ ਸਨ੍ਟ ਡਾ. ਜਿੰਦਲ ਨੇ ਕਿਹਾ ਕਿ ਡਾ. ਸੁਦੇਸ਼ਨਾ ਠਾਕੁਰ ਦਾ ਦੌਰਾ ਪੀਏਯੂ ਵਿਖੇ ਉਨ੍ਹਾਂ ਦੇ ਮੌਜੂਦਾ ਖੋਜ ਪ੍ਰੋਜੈਕਟ ਲਈ ਬਹੁਤ ਲਾਭਦਾਇਕ ਹੋਵੇਗਾ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ-ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਸੁਦੇਸ਼ਨਾ ਠਾਕੁਰ ਅਤੇ ਉਨ੍ਹਾਂ ਦੇ ਸਲਾਹਕਾਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ