Tuesday, October 1, 2024
spot_img
spot_img
spot_img
spot_img
spot_img

PAU ਦੇ ਫਸਲ ਵਿਗਿਆਨੀ ਡਾ. ਹਰੀ ਰਾਮ ਨੂੰ ਵੱਕਾਰੀ ਪ੍ਰੋਫੈਸਰ ਚੇਅਰ ਐਵਾਰਡ ਮਿਲਿਆ

ਯੈੱਸ ਪੰਜਾਬ
ਲੁਧਿਆਣਾ, 10 ਜੁਲਾਈ, 2024
ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਅਤੇ ਉੱਘੇ ਕਣਕ ਵਿਗਿਆਨੀ ਡਾ. ਹਰੀ ਰਾਮ ਨੂੰ ਪੀ.ਏ.ਯੂ. ਵੱਲੋਂ ਚਾਰ ਸਾਲ ਲਈ ਪ੍ਰੋਫੈਸਰ ਮਨਜੀਤ ਸਿੰਘ ਛੀਨਨ ਵਿਸ਼ੇਸ਼ਤਾ ਪ੍ਰੋਫੈਸਰ ਚੇਅਰ ਐਵਾਰਡ ਨਾਲ ਨਿਵਾਜਿਆ ਗਿਆ ਹੈ।
ਡਾ. ਹਰੀ ਰਾਮ ਦੇ ਨਾਂ ਹੇਠ 121 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੋਜ ਪੇਪਰ ਪ੍ਰਕਾਸ਼ਿਤ ਹਨ| ਉਹਨਾਂ ਨੇ 88 ਮਕਬੂਲ ਲੇਖ ਲਿਖੇ ਅਤੇ 26 ਵਾਰ ਟੀ ਵੀ ਰੇਡੀਓ ਵਾਰਤਾਵਾਂ ਵਿਚ ਹਿੱਸਾ ਲਿਆ ਕਿਸਾਨਾਂ ਨੂੰ 180 ਭਾਸ਼ਣ ਦੇਣ ਵਾਲੇ ਪ੍ਰਸਿੱਧ ਫਸਲ ਵਿਗਿਆਨੀ ਨੇ 33 ਫਸਲ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਵਿਕਸਿਤ ਕੀਤੀਆਂ।
ਮੁੱਖ ਨਿਗਰਾਨ ਅਤੇ ਸਹਾਇਕ ਨਿਗਰਾਨ ਵਜੋਂ ਉਹ 12 ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ| ਉਹਨਾਂ ਨੂੰ ਕਣਕ ਅਤੇ ਜੌਂਆਂ ਦੀ ਖੋਜ ਲਈ ਡਾ. ਐੱਸ ਨਾਗਾਰਾਜਨ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ ਗਿਆ। ਜਿਸ ਟੀਮ ਨੂੰ ਮੂੰਗੀ, ਕਣਕ ਅਤੇ ਜੌਂਆਂ ਦੇ ਖੇਤਰ ਵਿਚ ਸਰਵੋਤਮ ਇਨਾਮ ਮਿਲੇ ਡਾ. ਹਰੀ ਰਾਮ ਉਸਦਾ ਇਕ ਹਿੱਸਾ ਰਹੇ।
ਭਾਰਤੀ ਫਸਲ ਵਿਗਿਆਨ ਸੁਸਾਇਟੀ ਸਮੇਤ ਉਹ ਰਾਸ਼ਟਰੀ ਪੱਧਰ ਦੀਆਂ ਤਿੰਨ ਸੁਸਾਇਟੀਆਂ ਦੇ ਫੈਲੋ ਵੀ ਹਨ। ਅਕਾਦਮਿਕ ਖੇਤਰ ਵਿਚ 8 ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਨੇ ਉਹਨਾਂ ਕੋਲੋਂ ਅਗਵਾਈ ਲਈ ਅਤੇ ਉਹ ਵੱਖ-ਵੱਖ ਕੋਰਸਾਂ ਦੇ ਅਧਿਆਪਨ ਨਾਲ ਜੁੜੇ ਰਹੇ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਡਾ. ਹਰੀ ਰਾਮ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਭਵਿੱਖ ਵਿਚ ਹੋਰ ਬਿਹਤਰ ਕਾਰਜ ਲਈ ਉਤਸ਼ਾਹਿਤ ਕੀਤਾ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ