Wednesday, October 2, 2024
spot_img
spot_img
spot_img
spot_img
spot_img

ਲਹਿੰਦੇ ਪੰਜਾਬ ਦੇ ਬਾਬਾ ਨਜਮੀ ਅਤੇ ਸਈਅਦਾ ਦੀਪ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਤੇ ਆਉਣ ਦਾ ਭੇਜਿਆ ਬੁਲਾਵਾ

ਯੈੱਸ ਪੰਜਾਬ
29 ਅਗਸਤ, 2024

ਇਸ ਵਾਰ ਦੀਵਾਲੀ ਕਾਰਨ ਪਹਿਲੀ ਨਵੰਬਰ ਦੀ ਬਜਾਏ 7 ਤੋਂ 9 ਨਵੰਬਰ ਤੱਕ ਹੋ ਰਹੇ ਗ਼ਦਰੀ ਬਾਬਿਆਂ ਦੇ 33 ਵੇਂ ਮੇਲੇ ਮੌਕੇ ਪਾਕਿਸਤਾਨ ਤੋਂ ਦੋ ਕਵੀਆਂ ਬਾਬਾ ਨਜਮੀ ਅਤੇ ਸਈਅਦਾ ਦੀਪ ਨੂੰ ਲਿਖਤੀ ਬੁਲਾਵਾ ਭੇਜਿਆ ਗਿਆ ਹੈ।

ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਬਾਬਾ ਨਜਮੀ ਅਤੇ ਸਈਅਦਾ ਦੀਪ ਨੂੰ ਬੁਲਾਵਾ ਭੇਜਣ ਦੇ ਨਾਲ਼ ਹੀ ‘ਦਾ ਜੋਆਇੰਟ ਸੈਕਟਰੀ, ਪਾਕਿਸਤਾਨ ਅਫੇਅਰਜ,ਮਨਿਸਟਰੀ ਆਫ ਐਕਸਟਰਨਲ ਅਫੇਅਰਜ, ਨਵੀਂ ਦਿੱਲੀ ਅਤੇ ਦਾ ਜੋਆਇੰਟ ਸੈਕਟਰੀ ਫੌਰਨਰਜ ਮਨਿਸਟਰੀ ਆਫ ਹੋਮ ਅਫੇਅਰਜ, ਨਵੀਂ ਦਿੱਲੀ ਨੂੰ ਵੀ ਚਿੱਠੀਆਂ ਭੇਜ ਕੇ ਇਹਨਾਂ ਦੋਵੇਂ ਕਵੀਆਂ ਨੂੰ ਗ਼ਦਰੀ ਬਾਬਿਆਂ ਦੇ ਮੇਲੇ ‘ਚ ਸ਼ਿਰਕਤ ਕਰਨ ਲਈ ਤਰਜੀਹ ਦੇ ਆਧਾਰ ਤੇ ਵੀਜ਼ਾ ਦੇਣ ਦੀ ਅਪੀਲ ਕੀਤੀ ਗਈ ਹੈ।

ਇਹਨਾਂ ਚਿੱਠੀਆਂ ਵਿੱਚ ਲਿਖਿਆ ਗਿਆ ਹੈ ਕਿ ਅਜੋਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀ ਧਰਤੀ ਦੇ ਲੋਕਾਂ ਨੇ ਮਿਲ਼ ਕੇ ਮੁਲਕ ਦੀ ਆਜ਼ਾਦੀ ਲਈ ਚੱਲੇ ਸੰਗਰਾਮ ਵਿਚ ਯੋਗਦਾਨ ਪਾਇਆ। ਇਸ ਧਰਤੀ ਦੇ ਲੋਕਾਂ ਦੀ ਸਾਂਝੀ ਇਤਿਹਾਸਕ ਵਿਰਾਸਤ ਲਈ ਸਾਹਿਤਕ ਸਭਿਆਚਾਰਕ ਸਾਂਝ ਅਤੇ ਸਾਹਿਤ, ਕਲਾ ਦਾ ਆਦਾਨ ਪ੍ਰਦਾਨ ਦੋਵੇਂ ਮੁਲਕਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਅਤੇ ਅਮਨ ਭਾਈਚਾਰੇ ਨੂੰ ਬੜਾਵਾ ਦੇਣ ਲਈ ਸਾਰਥਕ ਹੋਏਗਾ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਕਵੀਆਂ ਨੂੰ ਮੇਲੇ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦੀ ਚਿੱਠੀ ਵਿੱਚ ਅਪੀਲ ਕੀਤੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ