Thursday, October 3, 2024
spot_img
spot_img
spot_img
spot_img
spot_img

ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸੁੱਖੀ ਬਾਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਆਰਥੀਆਂ ਦੇ ਰੂਬਰੂ

ਯੈੱਸ ਪੰਜਾਬ
ਅੰਮ੍ਰਿਤਸਰ, 28 ਅਗਸਤ, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਧੀਨ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀ ਜਗਤ ਦੀ ਨਾਮਵਰ ਸ਼ਖਸੀਅਤ ਸ੍ਰੀ ਸੁੱਖੀ ਬਾਠ ਨਾਲ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ।

ਸ੍ਰੀ ਸੁੱਖੀ ਬਾਠ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੇ ਬਦੇਸ਼ ਦੀ ਧਰਤੀ ਉੱਤੇ ਜਾ ਕੇ ਇੱਕ ਲੰਬਾ ਸੰਘਰਸ਼ਮਈ ਜੀਵਨ ਜੀਵਿਆ ਹੈ ਜਿਸ ਵਿੱਚ ਉਹ ਸਿਫ਼ਰ ਤੋਂ ਸਿਖ਼ਰ ਤੱਕ ਪਹੁੰਚੇ ਹਨ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਸੇਵਾ ਕੇਵਲ ਨਿਜਮੂਲਕ ਰਸਮੀ ਕਾਰਵਾਈਆਂ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ ਬਲਕਿ ਇਸ ਦਾ ਵਿਹਾਰਕ ਰੂਪ ਵੀ ਉਜਾਗਰ ਕਰਨ ਦੀ ਲੋੜ ਹੈ।

ਉਹਨਾਂ ਕਿਹਾ ਕਿ ਸੁੱਖੀ ਬਾਠ ਫਾਉਂਡੇਸ਼ਨ ਵੱਲੋਂ ਕਨੇਡਾ ਵਿੱਚ “ਪੰਜਾਬੀ ਭਵਨ” ਦੀ ਸਥਾਪਨਾ ਦੇ ਨਾਲ ਉੱਥੇ ਪੰਜਾਬੀ ਭਾਸ਼ਾ ਦਾ ਵਿਕਾਸ ਸਿਖ਼ਰ ਉੱਤੇ ਪਹੁੰਚ ਗਿਆ ਹੈ। ਉਹਨਾਂ ਨੇ ਆਪਣੇ ਪ੍ਰੋਜੈਕਟ “ਨਵੀਆਂ ਕਲਮਾਂ ਨਵੀਂ ਉਡਾਨ” ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਅੰਤਰਗਤ ਹੁਣ ਤੱਕ ਪੰਜਾਬੀ ਭਾਸ਼ਾ ਵਿੱਚ 42 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।

ਉਹ ਕੇਵਲ ਕਨੇਡਾ ਵਿੱਚ ਹੀ ਨਹੀਂ ਬਲਕਿ ਭਾਰਤ ਵਿੱਚ ਵੀ 4 ਯੂਨੀਵਰਸਿਟੀਆਂ ਅਤੇ 40 ਕਾਲਜਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਨਾਲ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਮਿਲ ਕੇ ਕੰਮ ਕਰ ਰਹੇ ਹਨ। ਮੌਜੂਦਾ ਦੌਰ ਵਿੱਚ ਪਰਵਾਸ ਧਾਰਨ ਕਰਨ ਦੇ ਮੁੱਦੇ ਉੱਤੇ ਉਹਨਾਂ ਬੋਲਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਯੋਜਨਾਬੱਧ ਤਰੀਕੇ ਨਾਲ ਅਨੁਸ਼ਾਸਿਤ ਹੋ ਕੇ ਪਰਵਾਸ ਧਾਰਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜ਼ਿੰਦਾਦਿਲੀ ਪੰਜਾਬੀਅਤ ਦਾ ਮੁੱਖ ਪਹਿਚਾਣ ਚਿੰਨ੍ਹ ਹੈ, ਜਿਸ ਨੂੰ ਲਗਾਤਾਰ ਕਾਇਮ ਰੱਖਣ ਦੀ ਲੋੜ ਹੈ।

ਇਸ ਤੋਂ ਪਹਿਲਾਂ ਸਮਾਗਮ ਦੇ ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਸੁੱਖੀ ਬਾਠ ਨੂੰ ਪੌਦਾ ਭੇਟ ਕਰਕੇ ਉਹਨਾਂ ਨੂੰ ਜੀ ਆਇਆ ਕਿਹਾ।

ਸਵਾਗਤੀ ਸ਼ਬਦ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਸੁੱਖੀ ਬਾਠ ਦੀ ਵਿਸ਼ਾਲ ਸੋਚ ਬ੍ਰਹਿਮੰਡੀ ਚੇਤਨਾ ਦੀ ਧਾਰਨੀ ਹੈ। ਉਹ ਵਿਸ਼ਵ ਮੰਚ ਉੱਤੇ ਪੰਜਾਬੀ ਸਭਿਆਚਾਰ ਦੀ ਨੁਮਾਇੰਦਗੀ ਕਰਨ ਵਾਲੀ ਅਹਿਮ ਸ਼ਖਸੀਅਤ ਹਨ। ਪੰਜਾਬੀਅਤ ਦਾ ਸਰਬੱਤ ਦੇ ਭਲੇ ਦਾ ਆਦਰਸ਼ ਸੁੱਖੀ ਬਾਠ ਦੇ ਜੀਵਨ ਵਿਹਾਰ ਵਿੱਚੋਂ ਝਲਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਵੱਡਾ ਹੀ ਸੋਚਦੇ ਹਨ ਜਿਸ ਕਾਰਨ ਉਹ ਤਮਾਮ ਹੱਦਬੰਦੀਆਂ ਤੋਂ ਮੁਕਤ ਹਨ।

ਡਾ. ਬਲਜੀਤ ਰਿਆੜ ਨੇ ਸੁੱਖੀ ਬਾਠ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਪੰਜਾਬੀ ਹੋਣ ਉੱਤੇ ਮਾਣ ਹੈ। ਉਹਨਾਂ ਨੇ ਨਾ ਸਿਰਫ਼ ਕਨੇਡਾ ਵਿਖੇ ਵੱਡਾ ਵਪਾਰ ਖੜਾ ਕੀਤਾ ਹੈ ਬਲਕਿ ਉਹ ਆਪਣੇ ਰੁਝੇਵੇਂ ਭਰੇ ਜੀਵਨ ਵਿੱਚੋਂ ਸਮਾਂ ਕੱਢ ਕੇ ਲਗਾਤਾਰ ਪੰਜਾਬੀ ਭਾਸ਼ਾ ਦੀ ਸੇਵਾ ਵੀ ਕਰ ਰਹੇ ਹਨ। ਸਾਹਿਤਕ ਗਤੀਵਿਧੀਆਂ ਤੋਂ ਇਲਾਵਾ ਉਨਾਂ ਨੇ ਸਮਾਜਿਕ ਕਲਿਆਣ ਦਾ ਕਾਰਜ ਕਰਦਿਆਂ 400 ਤੋਂ ਜ਼ਿਆਦਾ ਧੀਆਂ ਦੇ ਵਿਆਹ ਵੀ ਕਰਵਾਏ ਹਨ।

ਪ੍ਰੋਗਰਾਮ ਦੇ ਅੰਤ ਵਿੱਚ ਡਾ. ਮੇਘਾ ਸਲਵਾਨ ਨੇ ਸੁੱਖੀ ਬਾਠ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਜਗਤ ਹਮੇਸ਼ਾ ਸ੍ਰੀ ਸੁੱਖੀ ਬਾਠ ਵਰਗੀਆਂ ਸ਼ਖਸ਼ੀਅਤਾਂ ਦਾ ਰਿਣੀ ਰਹੇਗਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਰਾਜਵਿੰਦਰ ਕੌਰ ਨੇ ਨਿਭਾਈ। ਇਸ ਸਮੇਂ ਵਿਭਾਗ ਦੇ ਅਧਿਆਪਕਾਂ ਵਿੱਚ ਡਾ. ਜਸਪਾਲ ਸਿੰਘ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਹਰਿੰਦਰ ਸਿੰਘ ਤੁੜ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਵਿਭਾਗ ਦੇ ਖੋਜ-ਵਿਿਦਆਰਥੀ ਅਤੇ ਵਿਿਦਆਰਥੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ