Thursday, October 3, 2024
spot_img
spot_img
spot_img
spot_img
spot_img

MRSPTU ਦੇ ਡਾ. ਮੁਨੀਸ਼ ਜਿੰਦਲ ਨੂੰ ਵੱਕਾਰੀ ਸ਼ਿਵ ਨਾਥ ਰਾਏ ਕੋਹਲੀ ਮੈਮੋਰੀਅਲ ਅਵਾਰਡ 2023 ਲਈ ਚੁਣਿਆ ਗਿਆ…

ਯੈੱਸ ਪੰਜਾਬ
ਬਠਿੰਡਾ, 28 ਅਗਸਤ, 2024

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮ.ਆਰ.ਐੱਸ.ਪੀ.ਟੀ.ਯੂ.), ਬਠਿੰਡਾ ਦੇ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਮੁਨੀਸ਼ ਜਿੰਦਲ ਨੂੰ ਵੱਕਾਰੀ “ਸ਼ਿਵ ਨਾਥ ਰਾਏ ਕੋਹਲੀ ਮੈਮੋਰੀਅਲ ਮਿਡ-ਕੈਰੀਅਰ ਬੈਸਟ ਸਾਇੰਟਿਸਟ ਅਵਾਰਡ 2023” ਲਈ ਚੁਣਿਆ ਗਿਆ ਹੈ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪੇਸ਼ ਕੀਤਾ ਗਿਆ ਇਹ ਸਨਮਾਨ ਯੂਨੀਵਰਸਿਟੀ ਦੀ ਆਗਾਮੀ ਕਨਵੋਕੇਸ਼ਨ ਦੌਰਾਨ ਅਧਿਕਾਰਤ ਤੌਰ ’ਤੇ ਪ੍ਰਦਾਨ ਕੀਤਾ ਜਾਵੇਗਾ। ਇਸ ਪੁਰਸਕਾਰ ਵਿੱਚ 50,000 ਰੁਪਏ ਦਾ ਨਕਦ ਇਨਾਮ, ਪਲੇਕ ਅਤੇ ਪ੍ਰਸ਼ੰਸਾ ਪੱਤਰ ਸ਼ਾਮਿਲ ਹਨ।

ਡਾ: ਜਿੰਦਲ ਨੂੰ ਹਾਲ ਹੀ ਵਿੱਚ ਆਈ.ਈ.ਟੀ.ਈ-ਬਿਮਨ ਬਿਹਾਰੀ ਸੇਨ ਮੈਮੋਰੀਅਲ ਅਵਾਰਡ-2024 ਲਈ ਵੀ ਚੁਣਿਆ ਗਿਆ ਹੈ।

ਐਮ.ਆਰ.ਐਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਸੰਦੀਪ ਕਾਂਸਲ ਅਤੇ ਸਮੂਹ ਫੈਕਲਟੀ ਅਤੇ ਸਟਾਫ਼ ਨੇ ਡਾ. ਜਿੰਦਲ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ