Wednesday, October 2, 2024
spot_img
spot_img
spot_img
spot_img
spot_img

MLA ਸ਼ੈਰੀ ਕਲਸੀ ਵਲੋਂ ਕੈਬਨਿਟ ਮੰਤਰੀ ਕਟਾਰੂਚੱਕ ਨਾਲ ਮੀਟਿੰਗ, ਈ-ਸ਼੍ਰਮ ਕਾਰਡ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਕੀਤਾ ਵਿਚਾਰ ਵਟਾਂਦਰਾ

ਯੈੱਸ ਪੰਜਾਬ
ਬਟਾਲਾ, 3 ਸਤੰਬਰ, 2024

ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੀਟਿੰਗ ਕੀਤੀ ਗਈ ਤੇ ਈ-ਸ਼੍ਰਮ ਕਾਰਡ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।

ਵਿਧਾਇਕ ਸ਼ੈਰੀ ਕਲਸੀ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਅਸੰਗਠਿਤ ਕਾਮਿਆਂ ਦੇ ਬੁਢਾਪੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਈ-ਸ਼੍ਰਮ ਨਾਮਕ ਪੈਨਸ਼ਨ ਸਕੀਮ ਚੱਲ ਰਹੀ ਹੈ।

ਇਸ ਪੈਨਸ਼ਨ ਯੋਜਨਾ ਦਾ ਲਾਭ ਅਸੰਗਠਿਤ ਕਾਮੇ ਜਿਨ੍ਹਾਂ ਵਿੱਚ ਘਰੇਲੂ ਕਾਮੇ, ਸਟਰੀਟ ਵਿਕਰੇਤਾ, ਮਿਡ-ਡੇ ਮੀਲ ਵਰਕਰ, ਹੈੱਡ ਲੋਡਰ, ਭੱਠਾ ਮਜ਼ਦੂਰ, ਮੋਚੀ, ਧੋਬੀ, ਰਿਕਸ਼ਾ ਚਾਲਕ, ਬੇਜ਼ਮੀਨੇ ਮਜ਼ਦੂਰ, ਖੇਤੀਬਾੜੀ ਕਾਮੇ, ਉਸਾਰੀ ਕਿਰਤੀ, ਬੀੜੀ ਵਰਕਰ, ਹੈਂਡਲੂਮ ਵਰਕਰ, ਚਮੜਾ ਵਰਕਰ ਤੇ ਆਡੀਓ-ਵਿਜ਼ੂਅਲ ਵਰਕਰ ਲੈ ਸਕਦੇ ਹਨ। ਉਨਾਂ ਕਿਹਾ ਕਿ ਅਸੰਗਠਿਤ ਕਾਮਿਆਂ ਦੀ ਆਰਥਿਕ ਸਥਿਤੀ ਦੀ ਮਜ਼ੂਬੂਤੀ ਈ-ਸ਼੍ਰਮ ਸਕੀਮ ਬਹੁਤ ਲਾਹੇਵੰਦ ਹੈ, ਇਸ ਲਈ ਉਨਾਂ ਦੀ ਕੋਸ਼ਿਸ ਹੈ ਕਿ ਵੱਧ ਤੋਂ ਵੱਧ ਅਸੰਗਠਿਤ ਕਾਮਿਆਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਖ਼ੁਰਾਕ, ਸਿਵਲ ਸਪਲਾਈ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਵੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ।

ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਨਾਂ ਨੇ ਅਸੰਗਠਿਤ ਕਾਮਿਆਂ ਦੇ ਸਬੰਧ ਵਿੱਚ ਚੱਲ ਰਹੀ ਈ-ਸ਼੍ਰਮ ਕਾਰਡ ਸਬੰਧੀ ਜੋ ਵੀ ਮੁੱਦੇ ਸਾਹਮਣੇ ਰੱਖੇ ਹਨ, ਉਨਾਂ ਦਾ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਹਿੱਤ ਲਈ ਲਾਗੂ ਕੀਤੀਆਂ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਅਤੇ ਚਹੁਪੱਖੀ ਵਿਕਾਸ ਲਈ ਵਚਨਬੱਧ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ