Thursday, October 3, 2024
spot_img
spot_img
spot_img
spot_img
spot_img

ਨੀਤੀ ਆਯੋਗ ਦੀ ਚੱਲਦੀ ਮੀਟਿੰਗ ਛੱਡ ਕੇ ਬਾਹਰ ਆਏ ਮਮਤਾ ਬੈਨਰਜੀ, ਕਿਹਾ ਬੋਲਣ ਦਾ ਮੌਕਾ ਨਾ ਦੇ ਕੇ ਕੀਤਾ ਗਿਆ ਅਪਮਾਨ

ਯੈੱਸ ਪੰਜਾਬ
ਨਵੀਂ ਦਿੰਲੀ, 27 ਜੁਲਾਈ, 2024

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸ੍ਰੀਮਤੀ ਮਮਤਾ ਬੈਨਰਜੀ ਜੋ ਸਨਿਚਰਵਾਰ ਨੂੰ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਹੋਏ, ਚੱਲਦੀ ਮੀਟਿੰਗ ਨੂੰ ਛੱਡ ਕੇ ਬਾਹਰ ਆ ਗਏ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਅਤੇ ਅਪਮਾਨਿਤ ਕੀਤਾ ਗਿਆ।

ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਹ ਇਸ ਦੇ ਵਿਰੋਧ ਵਿੱਚ ਅੱਗੋਂ ਤੋਂ ਨੀਤੀ ਆਯੋਗ ਦੀ ਕਿਸੇ ਵੀ ਮੀਟਿੰਗ ਵਿੱਚ ਹਿੱਸਾ ਨਹੀਂ ਲੈਣਗੇ।

ਮਮਤਾ ਬੈਨਰਜੀ ਜੋ ਗੈਰ-ਭਾਜਪਾ ਸਰਕਾਰਾਂ ਦੇ ਨੀਤੀ ਆਯੋਗ ਦੀ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਇੱਕੋ ਇੱਕ ਮੁੱਖ ਮੰਤਰੀ ਸਨ, ਨੇ ਬਾਹਰ ਆ ਕੇ ਕਿਹਾ ਕਿ ਉ ਮੀਟਿੰਗ ਵਿੱਚ ਆਪਣਾ ਅਤੇ ਪੂਰੀ ਵਿਰੋਧੀ ਧਿਰ ਦਾ ਪੱਖ ਰੱਖਣਾ ਚਾਹੁੰਦੇ ਸਨ ਪਰ ਉਹ ਅਜੇ ਪੰਜ ਮਿੰਟ ਹੀ ਬੋਲੇ ਸਨ ਕਿ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ ਜਦ ਕਿ ਭਾਜਪਾ ਦੀ ਸੱਤਾ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10 ਤੋਂ 20 ਮਿੰਟ ਤਕ ਦਾ ਸਮਾਂ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਇਸ ਮੀਟਿੰਗ ਵਿੱਚੋਂ ਬਾਹਰ ਆਉਣ ’ਤੇ ਮਮਤਾ ਬੈਨਰਜੀ ਨੇ ਕਿਹਾ ਕਿ ਮਾਈਕ ਬੰਦ ਕਰਨਾ ਉਨ੍ਹਾਂ ਦੀ ਤੌਹੀਨ ਸੀ ਜਿਸ ਕਰਕੇ ਉਨ੍ਹਾਂ ਨੇ ਮੀਟਿੰਗ ਵਿਚਾਲੇ ਛੱਡ ਕੇ ਆਉਣ ਦਾ ਫ਼ੈਸਲਾ ਲਿਆ।

ਯਾਦ ਰਹੇ ਕਿ ਬੀਤੇ ਕਲ੍ਹ ਮਮਤਾ ਬੈਨਰਜੀ ਨੇ ਹੀ ਕਿਹਾ ਸੀ ਕਿ ਸਨਿਚਰਵਾਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ ਪਰ ਅੱਜ ਸ੍ਰੀ ਸੋਰੇਨ ਇਸ ਮੀਟਿੰਗ ਵਿੱਚ ਸ਼ਮੂਲੀਅਤ ਲਈ ਨਹੀਂ ਪੁੱਜੇ।

ਵਰਨਣਯੋਗ ਹੈ ਕਿ ਪੰਜਾਬ ਅਤੇ ਦਿੱਲੀ ਸਣੇ 8 ਰਾਜਾਂ ਦੇ ਮੁੱਖ ਮੰਤਰੀ ਪਹਿਲਾਂ ਹੀ ਇਸ ਮੀਟਿੰਗ ਦੇ ਬਾਈਕਾਟ ਦਾ ਐਲਾਨ ਕਰ ਚੁੱਕੇ ਸਨ। ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਵੀ ਬਲੀਤੇ ਦਿਨੀਂ ਇਸ ਮੀਟਿੰਗ ਦੇ ਬਾਈਕਾਟ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਕੇਂਦਰ ਵੱਲੋਂ ਪੰਜਾਬ ਨੂੰ ਬਜਟ ਵਿੱਚ ਵੀ ਕੁਝ ਨਹੀਂ ਦਿੱਤਾ ਗਿਆ ਤਾਂ ਫ਼ਿਰ ਐਸੀ ਮੀਟਿੰਗ ਵਿੱਚ ਜਾਣ ਦਾ ਕੀ ਫ਼ਾਇਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ