ਯੈੱਸ ਪੰਜਾਬ
ਖੰਨਾ, 22 ਅਗਸਤ, 2024:
ਲੰਘੀ 15 ਅਗਸਤ ਨੂੰ ਖੰਨਾ ਦੇ ਸ਼ਿਵ ਮੰਦਿਰ ਵਿੱਚ ਚੋਰੀ ਅਤੇ ਸ਼ਿਵÇਲੰਗ ਨੂੰ ਖੰਡਿਤ ਕਰਨ ਦਾ ਮਾਮਲਾ ਪੰਜਾਬ ਪੁਲਿਸ ਨੇ ਹੱਲ ਕਰ ਲਿਆ ਹੈ। ਇਸ ਮਾਮਲੇ ਦੇ ਦੋਸ਼ੀ ਇੱਕ ਗਿਰੋਹ ਨਾਲ ਸੰਬੰਧਤ ਹਨ ਜਿਹੜਾ ਕੇਵਲ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਹੀ ਚੋਰੀਆਂ ਨੂੰ ਅੰਜਾਮ ਦਿੰਦਾ ਹੈ।
ਇਸ ਮਾਮਲੇ ਦੇ 4 ਦੋਸ਼ੀ ਪੁਲਿਸ ਨੇ ਉੱਤਰਾਖੰਡ ਵਿੱਚ ਊਧਮ ਸਿੰਘ ਨਗਰ ਤੋਂ ਗ੍ਰਿਫ਼ਤਾਰ ਕੀਤੇ ਹਨ ਅਤੇ ਮੰਦਿਰ ਦੇ ਸ਼ਿਵÇਲੰਗ ਨੂੰ ਖੰਡਿਤ ਕਰਕੇ ਚੋਰੀ ਕੀਤੀ ਗਈ ਚਾਂਦੀ ਵੀ ਬਰਾਮਦ ਕਰ ਲਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ, ਊਧਮ ਸਿੰਘ ਨਗਰ ਪੁਲਿਸ, ਉੱਤਰਾਂਖਡ ਪੁਲਿਸ ਅਤੇ ਲਖ਼ਨਊ ਪੁਲਿਸ ਦੀ ਮਦਦ ਨਾਲ ਇਸ ਗਿਰੋਹ ਦੇ ਮੈਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀ.ਜੀ.ਪੀ. ਅਨੁਸਾਰ ਇਹ ਗਿਰੋਹ ਮੁੱਖ ਤੌਰ ’ਤੇ ਧਾਰਮਿਕ ਅਸਥਾਨਾਂ ’ਤੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਗਿਰੋਹ ਦੇ ਮੈਂਬਰ ਹੁਣ ਤਾਮਿਲਨਾਡੂ ਅਤੇ ਤੇਲੰਗਾਨਾ ਦੇ ਮੰਦਿਰਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਜਿਹੜੀ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਅਸਫ਼ਲ ਬਣਾ ਦਿੱਤੀ ਗਈ ਹੈ।
ਯਾਦ ਰਹੇ ਕਿ ਇਸ ਘਟਨਾ ਤੋਂ ਨਾਰਾਜ਼ ਲੋਕਾਂ ਨੇ ਖੰਨਾ ਜੀ.ਟੀ. ਰੋਡ ’ਤੇ ਜਾਮ ਲਗਾ ਕੇ ਟਰੈਫ਼ਿਕ ਰੋਕ ਦਿੱਤਾ ਸੀ ਜਿਸ ਨਾਲ ਮੁੱਖ ਮਾਰਗ ’ਤੇ ਦੋਵੇਂ ਪਾਸੇ ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ ਅਤੇ ਲੋਕਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ: ਨਾਭਾ ‘ਜੇਲ੍ਹ ਬਰੇਕ’ ਕਾਂਡ ਦਾ ‘ਮਾਸਟਰਮਾਈਂਡ’ ਰਮਨਜੀਤ ਰੋਮੀ ਹੌਂਗਕੌਂਗ ਤੋਂ ਗ੍ਰਿਫ਼ਤਾਰ, ਹਵਾਲਗੀ ਮਗਰੋਂ ਅੱਜ ਪੁੱਜੇਗਾ ਭਾਰਤ