ਯੈੱਸ ਪੰਜਾਬ
ਚੰਡੀਗੜ੍ਹ, 22 ਅਗਸਤ, 2024:
ਪੰਜਾਬ ਪੁਲਿਸ ਨੇ 2016 ਦੇ ਨਾਭਾ ‘ਜੇਲ੍ਹ ਬਰੇਕ’ ਕਾਂਡ ਦੇ ‘ਮਾਸਟਰਮਾਈਂਡ’ ਗੈਂਗਸਟਰ ਰਮਨਜੀਤ ਸਿੰਘ ਰੋਮੀ ਨੂੰ ਹੌਂਗਕੌਂਗ ਤੋਂ ਹਵਾਲਗੀ ’ਤੇ ਲੈ ਲਿਆ ਹੈ ਅਤੇ ਹੁਣ ਪੰਜਾਬ ਪੁਲਿਸ ਵੱਲੋਂ ਉਸਨੂੰ ਭਾਰਤ ਲਿਆਂਦਾ ਜਾ ਰਿਹਾ ਹੈ।
ਪਤਾ ਲੱਗਾ ਹੈ ਕਿ ਰੋਮੀ ਨੂੰ ਹਵਾਲਗੀ ਮਗਰੋਂ ਹੌਂਗਕੌਂਗ ਤੋਂ ਲੈ ਕੇ ਭਾਰਤ ਆ ਰਹੀ ਪੁਲਿਸ ਦੀ ਟੀਮ ਲਗਪਗ 4.00 ਵਜੇ ਦਿੱਲੀ ਹਵਾਈ ਅੱਡੇ ’ਤੇ ‘ਲੈਂਡ’ ਕਰ ਜਾਵੇਗੀ। ਭਾਰਤ ਨੇ ਪਹਿਲਾਂ ਹੀ ਰੋਮੀ ਲਈ ‘ਰੈਡ ਕਾਰਨਰ’ ਨੋਟਿਸ ਜਾਰੀ ਕੀਤਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਰੋਮੀ ਦੇ ਖ਼ਿਲਾਡ ਕਤਲ, ਅਗਵਾ ਤੇ ਜਬਰੀ ਵਸੂਲੀ ਦੇ ਕਈ ਕੇਸ ਪੰਜਾਬ ਦੇ ਵੱਖ-ਜ਼ਿਲ੍ਹਿਆਂ ਵਿੱਚ ਕੇਸ ਦਰਜ ਹਨ।
ਯਾਦ ਰਹੇ ਕਿ 27 ਨਵੰਬਰ, 2016 ਨੂੰ ਨਾਭਾ ਹਾਈ ਸਕਿਉਰਿਟੀ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਛੁਡਾਉਣ ਲਈ ਕੀਤੇ ਗਏ ਯੋਜਨਾਬੱਧ ਅਪਰੇਸ਼ਨ ਤਹਿਤ ਹਥਿਆਰਬੰਦ ਗੈਂਗਸਟਰ ਪੁਲਿਸ ਦੀਆਂ ਵਰਦੀਆਂ ਪਾ ਕੇ ਗੱਡੀਆਂ ਵਿੱਚ ਨਾਭਾ ਜੇਲ੍ਹ ਵਿੱਚ ਦਾਖ਼ਲ ਹੋਣ ਉਪਰੰਤ 6 ਕੈਦੀਆਂ ਨੂੰ ਛੁਡਾ ਕੇ ਲੈ ਜਾਣ ਵਿੱਚ ਸਫ਼ਲ ਹੋ ਗਏ ਸਨ ਜਿਨ੍ਹਾਂ ਵਿੱਚ ਖਾੜਕੂ ਅਤੇ ਗੈਂਗਸਟਰ ਸ਼ਾਮਲ ਸਨ।
ਇਹ ਵੀ ਪੜ੍ਹੋ: ਖੰਨਾ ਦੇ ਸ਼ਿਵ ਮੰਦਿਰ ’ਚ ਸ਼ਿਵਲਿੰਗ ਖੰਡਿਤ ਕਰਨ ਦਾ ਮਾਮਲਾ ਹੱਲ: ਪੁਲਿਸ ਨੇ ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤੇ 4 ਮੁਲਜ਼ਮ