Wednesday, October 2, 2024
spot_img
spot_img
spot_img
spot_img
spot_img

ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਨੇ ਇਕ ਵਾਰ ਫਿਰ ਕੀਤਾ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ

ਯੈੱਸ ਪੰਜਾਬ
ਜਲੰਧਰ, 3 ਸਤੰਬਰ, 2024

ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀਐਨਡੀਯੂ ਬੀ.ਐੱਡ. (Sem-2) ਮਈ 2024 ਦੇ ਪ੍ਰੀਖਿਆ ਵਿੱਚ ਬਹੁਤ ਵਧੀਆ ਨਤੀਜਾ ਹਾਸਲ ਕੀਤਾ।

ਕਾਲਜ ਦੇ ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਫਸਟ ਡਵੀਜ਼ਨ, 18% ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਅਤੇ 60% ਵਿਦਿਆਰਥੀ-ਅਧਿਆਪਕਾਂ ਨੇ 70% ਤੋਂ ਵੱਧ ਅੰਕ ਪ੍ਰਾਪਤ ਕੀਤੇ।

ਗੁਰਪ੍ਰੀਤ ਕੌਰ 8.00 ਸੀਜੀਪੀਏ ਨਾਲ ਕਾਲਜ ਵਿੱਚੋਂ ਪਹਿਲੇ, ਪੂਨਮ 7.90 ਸੀਜੀਪੀਏ ਨਾਲ ਦੂਜੇ ਅਤੇ ਕੋਮਲ ਵਰਮਾ 7.80 ਸੀਜੀਪੀਏ ਨਾਲ ਕਾਲਜ ਵਿੱਚੋਂ ਤੀਜੇ ਸਥਾਨ ’ਤੇ ਰਹੀ।

ਗੁਰਪ੍ਰੀਤ ਕੌਰ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਕਾਲਜ ਪ੍ਰਿੰਸੀਪਲ ਅਤੇ ਆਪਣੇ ਗੁਰੂਆਂ ਵੱਲੋਂ ਦਿੱਤੇ ਮਾਰਗ ਦਰਸ਼ਨ ਲਈ ਖੁਸ਼ੀ ਜ਼ਾਹਰ ਕੀਤੀ। ਪੂਨਮ ਨੇ ਕਿਹਾ, “ਮੈਂ ਆਪਣੇ ਅਧਿਆਪਕਾਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਿੱਚ ਵਿਸ਼ਵਾਸ ਪੈਦਾ ਕੀਤਾ ਅਤੇ ਪ੍ਰਿੰਸੀਪਲ ਸਰ ਜਿਨ੍ਹਾਂ ਨੇ ਮੈਨੂੰ ਮੇਰੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਹੀ ਦਿਸ਼ਾ ਦਿਖਾਈ।”

ਕਾਲਜ ਦੀ ਕਾਰਜਕਾਰੀ ਡਾਇਰੈਕਟਰ ਸ੍ਰੀਮਤੀ ਅਰਾਧਨਾ ਬੌਰੀ ਨੇ ਵਿਦਿਆਰਥੀ ਅਧਿਆਪਕਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ: ਅਰਜਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧੀਆ ਪ੍ਰਦਰਸ਼ਨ ਕਰਕੇ ਸਮੈਸਟਰ-2 ਦੀ ਪ੍ਰੀਖਿਆ ਪਾਸ ਕੀਤੀ ਹੈ ਉਨ੍ਹਾਂ ਵਿਦਿਆਰਥੀ-ਅਧਿਆਪਕਾਂ ਨੂੰ ਇਸ ਸਿਧਾਂਤਕ ਗਿਆਨ ਨੂੰ ਅਧਿਆਪਨ ਪ੍ਰੈਕਟਿਸ ਸਕੂਲਾਂ ਵਿੱਚ ਵੀ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਨੇ ਸਾਰੇ ਵਿਦਿਆਰਥੀ-ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ