Tuesday, October 1, 2024
spot_img
spot_img
spot_img
spot_img
spot_img

IKGPTU ਦੇ ਦੋ ਮੈਂਬਰਾਂ ਨੇ ਵੀਅਤਨਾਮ ਵਿੱਚ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲਿਆ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, 15 ਜੁਲਾਈ, 2024

ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਦੋ ਮੈਂਬਰਾਂ ਨੇ ਵੀਅਤਨਾਮ ਦੇ ਬਿਨਹ ਦਿਨਹ ਪ੍ਰਾਂਤ ਵਿੱਚ ਆਯੋਜਿਤ ਇੱਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲਿਆ! ਇਸ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਭਾਰਤੀ ਭਾਈਵਾਲਾਂ ਨਾਲ ਨਿਵੇਸ਼, ਵਿਕਾਸ, ਵਪਾਰ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ।

ਭਾਗ ਲੈਣ ਵਾਲੇ ਮੈਂਬਰਾਂ ਵਿੱਚ ਫੈਕਲਟੀ ਮੈਂਬਰ ਡਾ. ਵਿਕਰਮਜੀਤ ਅਤੇ ਸਹਾਇਕ ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਡਾ. ਮ੍ਰਿਗੇਂਦਰ ਸਿੰਘ ਬੇਦੀ ਸ਼ਾਮਲ ਸਨ। ਦੋਵੇਂ ਮੈਂਬਰ ਭਾਰਤੀ ਭਾਈਵਾਲਾਂ ਨਾਲ ਨਿਵੇਸ਼ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵੀਅਤਨਾਮ ਦੇ ਬਿਨਹ ਦਿਨਹ ਸੂਬੇ ਵਿੱਚ ਭਾਰਤੀ ਵਫ਼ਦ ਦਾ ਹਿੱਸਾ ਸਨ।

ਇਹ ਕਾਨਫਰੰਸ ਹੋ ਚੀ ਮਿਨਹ ਸਿਟੀ ਵਿੱਚ ਆਯੋਜਿਤ ਕੀਤੀ ਗਈ ਸੀ! ਭਾਰਤੀ ਕੌਂਸਲੇਟ ਜਨਰਲ ਨੇ ਇਸ ਵਿੱਚ ਭਾਈਵਾਲੀ ਦੀ ਪਹਿਲਕਦਮੀ ਕੀਤੀ ਸੀ! ਬਿਨਹ ਦਿਨਹ ਸੂਬਾਈ ਲੋਕ ਕਮੇਟੀ ਨੇ ਪ੍ਰਬੰਧਕੀ ਕਮੇਟੀ ਵਿੱਚ ਅਹਿਮ ਭੂਮਿਕਾ ਨਿਭਾਈ।

ਭਾਰਤ ਦੇ ਕੌਂਸਲ ਜਨਰਲ ਡਾ. ਮਦਨ ਮੋਹਨ ਸੇਠੀ ਨੇ ਕਾਨਫਰੰਸ ਦੀ ਸਹਿ-ਪ੍ਰਧਾਨਗੀ ਕੀਤੀ! ਭਾਰਤੀ ਵਣਜ ਦੂਤਾਵਾਸ ਅਤੇ ਸਿੱਖਿਆ ਵਿਭਾਗ, ਵੀਅਤਨਾਮ ਰਾਹੀਂ ਯੂਨੀਵਰਸਿਟੀ ਨਾਲ ਛੇਤੀ ਹੀ ਇੱਕ ਸਮਝੌਤਾ ਦਸਤਖਤ ਕਰਨ ਦੀ ਇੱਛਾ ਪ੍ਰਗਟਾਈ।

ਵੀਅਤਨਾਮ ਦੇ ਸਰਕਾਰੀ ਅਧਿਕਾਰੀਆਂ ਨੇ ਵਿਸ਼ੇਸ਼ ਦਿਲਚਸਪੀ ਜ਼ਾਹਰ ਕੀਤੀ ਹੈ ਕਿ ਯੂਨੀਵਰਸਿਟੀ ਕੈਂਪਸ ਅਤੇ ਇਸ ਨਾਲ ਸੰਬੰਧਿਤ ਕਾਲਜਾਂ ਨੂੰ ਉੱਦਮੀ ਮਾਨਸਿਕਤਾ ਅਤੇ ਸਟਾਰਟਅੱਪ ਨੂੰ ਵਿਕਸਿਤ ਕਰਨ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਸੈਰ-ਸਪਾਟਾ, ਆਯਾਤ ਅਤੇ ਨਿਰਯਾਤ ਵਰਗੇ ਖਾਸ ਖੇਤਰਾਂ ਵਿੱਚ ਵਾਧਾ ਹੋਵੇਗਾ! ਭਾਰਤ ਦਾ ਕੌਂਸਲੇਟ ਜਨਰਲ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਵਿਚਕਾਰ ਇੱਕ ਪੁਲ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਣ, ਆਯਾਤ ਅਤੇ ਨਿਰਯਾਤ ਗਤੀਵਿਧੀਆਂ ਲਈ ਅਨੁਕੂਲ ਸਥਿਤੀਆਂ ਬਣਾਉਣ ਅਤੇ ਭਾਰਤ ਦੇ ਵਿਭਿੰਨ ਖੇਤਰਾਂ ਤੋਂ ਵੀਅਤਨਾਮ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਵਚਨਬੱਧ ਹੈ।

ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਅਤੇ ਡਾ. ਐੱਸ. ਕੇ. ਮਿਸ਼ਰਾ ਰਜਿਸਟਰਾਰ ਨੇ ਵੱਖ-ਵੱਖ ਸੰਸਥਾਵਾਂ ਦੇ ਨਾਲ ਵੱਖ-ਵੱਖ ਪੱਧਰਾਂ ‘ਤੇ ਸਹਿਯੋਗ ਰਾਹੀਂ ਦੱਖਣ-ਪੂਰਬੀ ਦੇਸ਼ਾਂ ਵਿੱਚ ਯੂਨੀਵਰਸਿਟੀ ਦੇ ਵਿਸਥਾਰ ਦੀ ਕਲਪਨਾ ਕੀਤੀ ਹੈ। ਉਹਨਾਂ ਨੇ ਇਸ ਨੂੰ ਰੁਜ਼ਗਾਰ ਦੇ ਮੌਕਿਆਂ ਦੇ ਮਾਮਲੇ ਵਿੱਚ ਇੱਕ ਬਿਹਤਰ ਭਵਿੱਖ ਦੀ ਸ਼ੁਰੂਆਤ ਮੰਨਿਆ ਹੈ!

ਇਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇਸ਼ਾਂ ਦੇ ਸੱਭਿਆਚਾਰ ਅਤੇ ਵਿਕਾਸ ਬਾਰੇ ਵੀ ਜਾਣਕਾਰੀ ਹਾਸਲ ਕਰਨ ਦੇ ਮੌਕੇ ਮਿਲਣਗੇ, ਜਿੱਥੋਂ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਹੋਣਾ ਹੈ। ਇਸ ਅਗਾਂਹਵਧੂ ਅਤੇ ਸਹਿਯੋਗੀ ਪਹੁੰਚ ਨੂੰ ਮੁੱਖ ਰੱਖਦਿਆਂ ਉਨ੍ਹਾਂ ਯੂਨੀਵਰਸਿਟੀ ਦੇ ਮੈਂਬਰਾਂ ਨੂੰ ਸਰਕਾਰੀ ਵਫ਼ਦ ਵਜੋਂ ਅਜਿਹੇ ਸਮਾਗਮਾਂ ਵਿੱਚ ਭੇਜਣਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸਮਝਿਆ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ