Thursday, October 3, 2024
spot_img
spot_img
spot_img
spot_img
spot_img

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜਾਰਥੀ ਰੂਪਾਂਸ਼ੀ ਪਰੂਥੀ ਨੇ ਫਿਲੀਪੀਨਜ਼ ਯੂਨੀਵਰਸਿਟੀ ‘ਚ ਪੇਸ਼ ਕੀਤਾ ਖੋਜ ਪੱਤਰ

ਯੈੱਸ ਪੰਜਾਬ
ਅੰਮ੍ਰਿਤਸਰ, 29 ਜੁਲਾਈ, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੀ ਖੋਜਾਰਥੀ ਰੂਪਾਂਸ਼ੀ ਪਰੂਥੀ ਨੇ ਫਿਲੀਪੀਨਜ਼ ਯੂਨੀਵਰਸਿਟੀ, ਦਿਲੀਮਨ ਮਨੀਲਾ ‘ਚ ‘ਏਸ਼ੀਅਨ ਅਰਥਚਾਰਿਆਂ ਦੀ ਇਨੋਵੇਸ਼ਨ ਸਮਰੱਥਾ ਅਤੇ ਕੈਚਿੰਗ-ਅਪ ਟ੍ਰੈਜੈਕਟਰੀ’ ਸਿਰਲੇਖ ਹੇਠ ਕਰਵਾਈ ਗਈ 5ਵੀਂ ਸੀਏਸੀਆ ਦੋ-ਸਾਲਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਖੋਜ ਪੱਤਰ ਪੇਸ਼ ਕੀਤਾ।

ਇਹ ਕਾਨਫਰੰਸ “ਡੀ/ਸੈਂਟਰਿੰਗ ਸਾਊਥ-ਈਸਟ ਏਸ਼ੀਆ” ਥੀਮ ‘ਤੇ ਅਧਾਰਤ ਸੀ ਅਤੇ ਇਸ ਵਿੱਚ ਵਿਸ਼ਵ ਭਰ ਦੇ ਨੀਤੀ ਨਿਰਮਾਤਾਵਾਂ ਅਤੇ ਉੱਘੇ ਖੋਜਕਰਤਾਵਾਂ ਨੇ ਭਾਗ ਲਿਆ ਸੀ।

ਰੂਪਾਂਸ਼ੀ ਨੇ ਏਸ਼ੀਆਈ ਸੰਦਰਭ ਵਿੱਚ ਨਵੀਨਤਾ ਦੀਆਂ ਜਟਿਲਤਾਵਾਂ, ਖੇਤਰੀ ਨਵੀਨਤਾ ਸਮਰੱਥਾਵਾਂ ਅਤੇ ਉਹਨਾਂ ਦੇ ਵਿਸ਼ਵਵਿਆਪੀ ਪ੍ਰਭਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਕਾਰਕਾਂ ਦੀ ਜਾਂਚ ਕੀਤੀ, ਜਿਸ ਨੂੰ ਪੇਪਰ ਦੇ ਚਰਚਾਕਰਤਾ ਅਤੇ ਕਾਨਫਰੰਸ ਵਿੱਚ ਉਸਦੇ ਸੈਸ਼ਨ ਦੇ ਹੋਰ ਭਾਗੀਦਾਰਾਂ ਵੱਲੋਂ ਬਹੁਤ ਸਲਾਹਿਆ ਗਿਆ। ਮੌਜੂਦਾ ਸਮੇਂ ਰੂਪਾਂਸ਼ੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਆਪਕ ਡਾ. ਸਵਾਤੀ ਮਹਿਤਾ ਦੀ ਨਿਗਰਾਨੀ ਹੇਠ ਪੀਐਚਡੀ ਕਰ ਰਹੀ ਹੈ।

ਵਿਭਾਗ ਦੀ ਮੁਖੀ ਪ੍ਰੋ. ਮਨਦੀਪ ਕੌਰ ਨੇ ਅੰਤਰਰਾਸ਼ਟਰੀ ਮੰਚ ‘ਤੇ ਰੂਪਾਂਸ਼ੀ ਦੀ ਖੋਜ ਨੂੰ ਮਾਨਤਾ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਖੋਜਕਰਤਾਵਾਂ ਲਈ ਅਜਿਹਾ ਮੌਕਾ ਯੂਨੀਵਰਸਿਟੀ ਦੀ ਅਕਾਦਮਿਕ ਉੱਤਮਤਾ, ਉੱਚ ਗੁਣਵੱਤਾ ਖੋਜ ਅਤੇ ਵਿਸ਼ਵਵਿਆਪੀ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ