Wednesday, May 22, 2024

ਵਾਹਿਗੁਰੂ

spot_img
spot_img

ਬੀਬੀ ਰਣਜੀਤ ਕੌਰ ਵੱਲੋਂ 4.25 ਲੱਖ ਰੁਪਏ ਜੁਰਮਾਨੇ ਦੀ ਅਦਾਇਗੀ ਸ਼ਲਾਘਾਯੋਗ ਪਰ ਉਹ ਅਜੇ ਵੀ DSGMC ਦੇ ਮੈਂਬਰ ਰਹਿਣ ਯੋਗ ਨਹੀਂ: ਇੰਦਰ ਮੋਹਨ ਸਿੰਘ

- Advertisement -

‘ਅਜੇ ਵੀ ਦਿੱਲੀ ਕਮੇਟੀ ਦੀ ਮੁਲਾਜ਼ਮ ਹੋਣ ਨਾਤੇ ਮੈਂਬਰਸ਼ਿਪ ਦੇ ਅਯੋਗ ਹੈ ਰਣਜੀਤ ਕੌਰ’

ਯੈੱਸ ਪੰਜਾਬ
ਦਿੱਲੀ, ਸਿਤੰਬਰ 5, 2023:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸ. ਇੰਦਰ ਮੋਹਨ ਸਿੰਘ ਨੇ ਜਿੱਥੇ ਕਮੇਟੀ ਮੈਂਬਰ ਬੀਬੀ ਰਣਜੀਤ ਕੋਰ ਵਲੋਂ ਸਰਕਾਰ ਨੂੰ 4 ਲੱਖ 25 ਹਜਾਰ ਰੁਪਏ ਦੇ ਜੁਰਮਾਨੇ ਦੀ ਅਦਾਇਗੀ ਨੂੰ ਇਕ ਸ਼ਲਾਘਾਯੋਗ ਕਦਮ ਕਰਾਰ ਦਿੱਤਾ ਹੈ. ਉਥੇ ਇਹ ਵੀ ਕਿਹਾ ਹੈ ਕਿ ਮੋਜੂਦਾ ਸਮੇਂ ‘ਚ ਵੀ ਇਸ ਬੀਬੀ ਦੀ ਮੈਂਬਰੀ ਅਯੋਗ ਹੈ।

ਉਨ੍ਹਾਂ ਇਸ ਸਬੰਧ ‘ਚ ਖੁਲਾਸਾ ਕਰਦਿਆਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੀ ਜਿਲਾ ਅਦਾਲਤ ਵਲੋਂ  25 ਜਨਵਰੀ 2021 ਦੇ ਆਦੇਸ਼ਾਂ ਰਾਹੀ ਬੀਬੀ ਰਣਜੀਤ ਕੋਰ ਨੂੰ 11 ਮਾਰਚ 2017 ਤੋਂ ਹੀ ਅਯੋਗ ਕਰਾਰ ਦੇਣ ਤੋਂ ਉਪਰੰਤ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਇਸ ਬੀਬੀ ‘ਤੇ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੀ ਧਾਰਾ 10 ਦੇ ਮੁਤਾਬਿਕ 1416 ਦਿੱਨ ਦਿੱਲੀ ਕਮੇਟੀ ਦੀ ਮੈਂਬਰੀ ਦਾ ਗੈਰ-ਕਾਨੂੰਨੀ ਢੰਗ ਨਾਲ ਸੁੱਖ ਮਾਣਨ ਲਈ 300 ਰੁਪਏ ਰੋਜਾਨਾ ਦੇ ਹਿਸਾਬ ਨਾਲ 4 ਲੱਖ 25 ਹਜਾਰ ਦਾ ਜੁਰਮਾਨਾ ਲਾਇਆ ਸੀ, ਜਿਸਦੀ ਅਦਾਇਗੀ ਕੀਤੇ ਜਾਣ ਨੂੰ ਬੀਬੀ ਰਣਜੀਤ ਕੋਰ ਨੇ ਹਾਲ ‘ਚ ਸੋਸ਼ਲ ਮੀਡੀਆ ‘ਤੇ ਮੰਨਦਿਆਂ ਹੀ ਇਸ ਬੀਬੀ ਨੇ ਕਬੂਲ ਕਰ ਲਿਆ ਹੈ ਕਿ ਉਹ ਮਾਰਚ 2017 ਤੋਂ ਜਨਵਰੀ 2021 ਤੱਕ ਗੈਰ-ਕਾਨੂੰਨੀ ਢੰਗ ਨਾਲ ਕਮੇਟੀ ਦੇ ਮੈਂਬਰ ‘ਤੇ ਹੋਰ ਅਹਿਮ ਅਹੁਦਿਆਂ ‘ਤੇ ਕੰਮ ਕਰਦੀ ਰਹੀ ਸੀ। 

ਸ. ਇੰਦਰ ਮੋਹਨ ਸਿੰਘ ਨੇ ਦਸਿਆ ਕਿ ਮਿਲੀ ਜਾਣਕਾਰੀ ਮੁਤਾਬਿਕ ਬੀਬੀ ਰਣਜੀਤ ਕੋਰ ਨੇ ਸਾਲ 2021 ‘ਚ ਆਪਣੀ ਨਾਮਜਦਗੀ ਭਰਨ ਵੇਲੇ ਮੁੱੜ੍ਹ ਗਲਤ ਕਾਗਜਾਤਾਂ ਦੀ ਵਰਤੋਂ ਕੀਤੀ ਸੀ ‘ਤੇ ਹਫੜ੍ਹਾ-ਦਫੜ੍ਹੀ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਤੋਂ ਆਪਣਾ ਅਸਤੀਫਾ ਮੰਜੂਰ ਕਰਵਾ ਕੇ ਰਿਟਰਨਿੰਗ ਅਫਸਰ ਪਾਸ ਦਾਖਿਲ ਕੀਤਾ ਸੀ, ਜਦਕਿ ਉਹਨਾਂ ਨੂੰ ਪਤਾ ਸੀ ਕਿ ਜਿਲਾ ਅਦਾਲਤ ਨੇ ਆਪਣੇ 25 ਜਨਵਰੀ 2021 ਦੇ ਆਦੇਸ਼ਾਂ ‘ਚ ਸਾਫ ਕਿਹਾ ਸੀ ਕਿ ਉਹ ਕਿਸੇ ਸਕੂਲ ਦੀ ਨਹੀ ਬਲਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜਮ ਹੈ ਪਰ ਇਸ ਬੀਬੀ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਅੱਜ ਤੱਕ ਅਸਤੀਫਾ ਨਹੀ ਦਿੱਤਾ ਹੈ।

ਇਸ ਪ੍ਰਕਾਰ ਇਹ ਮੋਜੂਦਾ ਸਮੇ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੁਲਾਜਮ ਹੈ ਜਿਸ ਕਾਰਨ ਇਹ ਦਿੱਲੀ ਗੁਰਦੁਆਰਾ ਚੋਣਾਂ ‘ਚ ਸਾਲ 2021 ‘ਚ ਵੀ ਮੈਂਬਰ ਵਜੋਂ ਚੋਣ ਨਹੀ ਲੜ੍ਹ ਸਕਦੀ ਸੀ। ਸ. ਇੰਦਰ ਮੋਹਨ ਸਿੰਘ ਨੇ ਸਵਾਲ ਕੀਤਾ ਹੈ ਕਿ ਜੇਕਰ ਬੀਬੀ ਰਣਜੀਤ ਕੋਰ ਸਾਲ 2021 ‘ਚ ਦਿੱਲੀ ਕਮੇਟੀ ਦੀ ਮੁਲਾਜਮ ਨਹੀ ਸੀ ਤਾਂ ਸਾਲ 2021 ‘ਚ ਨਾਮਜਦਗੀ ਭਰਨ ਵੇਲੇ ਉਸ ਵਲੋਂ ਦਿੱਲੀ ਕਮੇਟੀ ਪਾਸੋਂ ਸਾਲ 2019 ‘ਚ ਲਏ 4 ਲੱਖ ਦੀ ਕਰਜਾ ਰਾਸ਼ੀ ‘ਚੋਂ 3 ਲੱਖ ਤੋਂ ਵੱਧ ਬਕਾਇਆ ਕਰਜੇ ਦਾ ਕਮੇਟੀ ਨੂੰ ਭੁਗਤਾਨ ਕਰਨਾ ਬਕਾਇਆ ਕਿਉਂ ਸੀ ?

ਸ. ਇੰਦਰ ਮੋਹਨ ਸਿੰਘ ਨੇ ਬੀਬੀ ਰਣਜੀਤ ਕੋਰ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਕਾਰਜਕਾਰੀ ਬੋਰਡ ‘ਤੇ ਮੁੱਢਲੀ ਮੈਂਬਰੀ ਤੋਂ ਫੋਰੀ ਤੋਰ ‘ਤੇ ਅਸਤੀਫਾ ਦੇਣਾ ਚਾਹੀਦਾ ਹੈ, ਤਾਂਕਿ ਉਹਨਾਂ ਨੂੰ ਮੁੱੜ੍ਹ ਅਦਾਲਤ ਵਲੌਂ ਮੈਂਬਰੀ ਰੱਦ ਹੋਣ ਦੀ ਨਮੋਸ਼ੀ ਦਾ ਸਾਮਣਾ ਨਾ ਕਰਨਾ ਪਵੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸਮੇਂ ਦੀਆਂ ਸਰਕਾਰਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਬੇਰੁਖ਼ ਕਿਉਂ?: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 21 ਮਈ, 2024 ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਸਮੇਂ ਦੀਆਂ ਸਰਕਾਰਾਂ ‘ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ...

ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਵੱਲੋਂ ਸਿਨਸਿਨੈਟੀ ਉਹਾਇਓ ਵਿਖੇ ਸਿੱਖ ਯੂਥ ਸਿੰਪੋਜ਼ੀਅਮ 2024 ਦਾ ਆਯੋਜਨ

ਸਮੀਪ ਸਿੰਘ ਗੁਮਟਾਲਾ ਸਿਨਸਿਨੈਟੀ, ਓਹਾਇਓ, 20 ਮਈ, 2024 ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਨੈਟੀ, ਡੇਟਨ ਅਤੇ ਨੇੜਲੇ ਸ਼ਹਿਰਾਂ ਤੋਂ...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,110FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...